ਆਈਟੀ ਖ਼ਬਰਾਂ | ਆਈਟੀ ਲੇਖ | ਨਿਊ ਪ੍ਰੋਡਕਟਸ
ਮੁੱਖਪੰਨਾ » ਖਬਰ ਸੰਸਾਰ » ਆਈਟੀ » ਆਈਟੀ ਖ਼ਬਰਾਂ » ਵੈਬਸਾਈਟ ਦੇ ਪਤੇ ਵੀ ਹੋਣਗੇ ਆਪਣੀ ਭਾਸ਼ਾ 'ਚ
Feedback Print Bookmark and Share
 
ND
ਦੁਨੀਆ ਭਰ ਵਿੱਚ ਇੰਟਰਨੈਟ ਨੂੰ ਵੱਖ-ਵੱਖ ਭਾਸ਼ਾਵਾਂ ਦੇ ਅਨਕੂਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇੱਕ ਮੁਸ਼ਕਿਲ ਅੱਜ ਵੀ ਹੈ। ਇਹ ਹੈ ਕਿਸੇ ਵੈਬਸਾਈਟ ਦੇ ਪਤੇ ਨੂੰ ਰੋਮਨ ਲਿਪੀ ਵਿੱਚ ਹੀ ਟਾਈਪ ਕੀਤਾ ਜਾਣਾ। ਖਬਰ ਹੈ ਕਿ ਸਾਲ 2010 ਦੇ ਮੱਧ ਤੱਕ ਇਹ ਮੁਸ਼ਕਿਲ ਵੀ ਟੁੱਟ ਜਾਵੇਗੀ ਅਤੇ ਇੰਟਰਨੈਟ ਉਪਭੋਗਤਾ ਕਿਸੇ ਵੈਬਸਾਈਟ ਦੇ ਪਤੇ ਨੂੰ ਆਪਣੀ ਭਾਸ਼ਾ ਨਾਲ ਸਬੰਧਿਤ ਲਿਪੀ ਵਿੱਚ ਟਾਈਪ ਕਰਕੇ ਵੈਬਸਾਈਟ ਤੱਕ ਪਹੁੰਚ ਸਕਣਗੇ।

ਦੁਨੀਆ ਵਿੱਚ ਇੰਟਰਨੈਟ ਦੀ ਕਾਰਪੋਰੇਟ ਸੰਸਥਾ ਇੰਟਰਨੈਟ ਕੋਆਪਰੇਸ਼ਨ ਫਾਰ ਇਸਾਇੰਡ ਨੇਮਸ ਐਂਡ ਨੰਬਰਸ ਦਾ ਕਹਿਣਾ ਹੈ ਕਿ ਇੰਟਰਨੈਟ ਦੇ ਚਾਲੀ ਸਾਲ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਪਰਿਵਰਤਨ ਹੋਵੇਗਾ। ਮੂਲ ਰੂਪ ਨਾਲ ਇਹ ਪ੍ਰਸਤਾਵ ਸਾਲ 2008 ਵਿੱਚ ਸਵੀਕਾਰ ਕੀਤਾ ਗਿਆ ਸੀ, ਜਿਸਦੇ ਤਹਿਤ ਡੋਮੇਨ ਨਾਮ ਏਸ਼ਿਆਈ, ਅਰਬੀ ਅਤੇ ਹੋਰ ਲਿਪੀਆਂ ਵਿੱਚ ਵੀ ਹੋ ਸਕਣਗੇ। ਇਸ ਪ੍ਰਸਤਾਵ ਨੂੰ 30 ਅਕਤੂਬਰ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਗੈਰਰੋਮਨ ਲਿਪੀਆਂ ਵਿੱਚ ਵੈਬਸਾਈਟ ਦੇ ਪਤੇ ਟਾਈਪ ਕਰ ਸਕਣ ਦੀ ਪਰਿਯੋਜਨਾ 16 ਨਵੰਬਰ ਨੂੰ ਸ਼ੁਰੂ ਹੋਵੇਗੀ।

ਇਸ ਪਰਿਯੋਜਨਾ ਵਿੱਚ ਮਸ਼ੀਨੀ ਅਨੁਵਾਦ ਦੀ ਇੱਕ ਵਿਸ਼ੇਸ਼ ਪ੍ਰਣਾਲੀ ਇਸਤੇਮਾਲ ਕੀਤੀ ਜਾਵੇਗੀ। ਫਿਲਹਾਲ ਥਾਈਲੈਂਡ ਅਤੇ ਚੀਨ ਵਿੱਚ ਇਸੇ ਪ੍ਰਣਾਲੀ ਦਾ ਇਸਤੇਮਾਲ ਕਰ ਕੇ ਸਥਾਨੀ ਲਿਪੀਆਂ ਵਿੱਚ ਵੈਬਸਾਈਟਾਂ ਦੇ ਪਤੇ ਤਿਆਰ ਹੁੰਦੇ ਹਨ, ਪਰ ਅਜੇ ਤੱਕ ਇਸ ਤਕਨੀਕ ਨੂੰ ਅੰਤਰਰਾਸ਼ਟਰੀ ਮਾਨਤਾ ਨਹੀਂ ਮਿਲੀ ਸੀ।

ਆਈਸੀਏਐਨਐਨ ਦੇ ਪ੍ਰਧਾਨ ਦੇ ਅਨੁਸਾਰ ਅੱਜ ਦੁਨੀਆ ਭਰ ਵਿੱਚ ਕਰੀਬ ਡੇਢ ਅਰਬ ਲੋਕ ਇੰਟਰਨੈਟ ਦਾ ਇਸਤੇਮਾਲ ਕਰ ਰਹੇ ਹਨ, ਪਰ ਇਹਨਾਂ ਚੋਂ ਅੱਧੇ ਲੋਕ ਅਜਿਹੀ ਭਾਸ਼ਾ ਬੋਲਦੇ ਹਨ, ਜਿਸਦੀ ਲਿਪੀ ਰੋਮਨ ਨਹੀਂ ਹੈ। ਇਸੇ ਕਾਰਨ ਇਹ ਬਦਲਾਅ ਬਹੁਤ ਜਰੂਰੀ ਹੋ ਗਿਆ ਅਤੇ ਤਾਂ ਕਿ ਭਵਿੱਖ ਵਿੱਚ ਵੀ ਇੰਟਰਨੈਟ ਦਾ ਵਿਸਥਾਰ ਹੋ ਸਕੇ।
ਸਬੰਧਤ ਜਾਣਕਾਰੀ ਲੱਭੋ