ਆਈਟੀ ਖ਼ਬਰਾਂ | ਆਈਟੀ ਲੇਖ | ਨਿਊ ਪ੍ਰੋਡਕਟਸ
ਮੁੱਖਪੰਨਾ » ਖਬਰ ਸੰਸਾਰ » ਆਈਟੀ » ਆਈਟੀ ਖ਼ਬਰਾਂ » ਵੈਬਦੁਨੀਆ ਪੰਜਾਬੀ ਹੁਣ ਟਵਿਟਰ 'ਤੇ ਵੀ (Webdunia Punjabi on Twitter)
Feedback Print Bookmark and Share
 
WD
ਸੋਸ਼ਲ ਨੈਟਵਰਕਿੰਗ ਸਾਈਟਸ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਦੁਨੀਆ ਦੇ ਪਹਿਲੇ ਬਹੁ-ਭਾਸ਼ੀ ਪੋਰਟਲ ਵੈਬਦੁਨੀਆ ਨੇ ਵੀ ਸੋਸ਼ਲ ਨੈਟਵਰਕਿੰਗ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ। ਵੈਬਦੁਨੀਆ ਪੰਜਾਬੀ ਪੋਰਟਲ ਵੀ ਹੁਣ ਸ਼ਾਮਿਲ ਹੋ ਗਿਆ ਹੈ, ਟਵਿਟਰ ਯੂਜਰਸ ਦੀ ਲਿਸਟ ਵਿੱਚ ਜਿਸ ਨਾਲ ਹੁਣ ਟਵਿਟਰ ਦੇ ਯੂਜਰਸ ਵੀ ਵੈਬਦੁਨੀਆ ਪੰਜਾਬੀ ਦੀਆਂ ਤਾਜਾ ਖ਼ਬਰਾਂ ਅਤੇ ਰੌਚਕ ਜਾਣਕਾਰੀ ਨਾਲ ਰੂਬਰੂ ਹੋ ਸਕਣਗੇ।

ਵੈਬਦੁਨੀਆ ਪੰਜਾਬੀ ਹੁਣ ਤੁਹਾਨੂੰ ਟਵਿਟਰ ਤੇ ਵੀ ਦਿਖਾਈ ਦਵੇਗਾ। ਵੈਬਦੁਨੀਆ ਪੰਜਾਬੀ ਸਮੇਤ ਆਪਣੀਆਂ ਨੌਂ ਭਾਸ਼ਾਵਾਂ ਵਿੱਚ ਟਵਿਟਰ ਤੇ ਉਪਲਬਧ ਹੋਵੇਗਾ। ਵੈਬਦੁਨੀਆ ਪੰਜਾਬੀ ਦੀਆਂ ਖ਼ਬਰਾਂ ਦੀ ਲਿੰਕ ਟਵਿਟਰ ਦੇ ਵੈਬਦੁਨੀਆ ਅਕਾਉਂਟ ਵਿੱਚ ਪ੍ਰਦਰਸ਼ਿਤ ਹੋਵੇਗੀ। ਟਵਿਟਰ ਦੇ ਯੂਜਰਸ ਇਹਨਾਂ ਲਿੰਕਸ ਨੂੰ ਕਲਿਕ ਕਰ ਕੇ ਵੈਬਦੁਨੀਆ ਪੰਜਾਬੀ ਦੀਆਂ ਖ਼ਬਰਾਂ ਨੂੰ ਪੜ੍ਹ ਸਕਦੇ ਹਨ। ਟਵਿਟਰ ਤੇ ਵੈਬਦੁਨੀਆ ਅਕਾਉਂਟ ਰਾਹੀਂ ਜਿਆਦਾ ਤੋਂ ਜਿਆਦਾ ਯੂਜਰਸ ਵੈਬਦੁਨੀਆ ਨਾਲ ਜੁੜ ਸਕਦੇ ਹਨ।

ਵੈਬਦੁਨੀਆ ਪੰਜਾਬੀ ਨੂੰ ਟਵਿਟਰ ਤੇ ਫਾਲੋ ਕਰਨ ਲਈ ਕਲਿਕ ਕਰੋ

ਟਵਿਟਰ ਇੱਕ ਸੋਸ਼ਲ ਨੈਟਵਰਕਿੰਗ ਅਤੇ ਮਾਈਕ੍ਰੋ ਬਲਾਗਿੰਗ ਸੇਵਾ ਹੈ। ਇਸ ਤੇ ਯੂਜਰ ਆਪਣੀ ਪ੍ਰੋਫਾਈਲ ਬਣਾ ਕੇ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਜੁੜਦੇ ਹਨ। ਇਸ ਵਿੱਚ ਯੂਜਰਸ ਇੱਕ ਦੂਜੇ ਨੂੰ ਪਾਠ ਸੰਦੇਸ਼ ਭੇਜਦੇ ਹਨ, ਜਿਹਨਾਂ ਨੂੰ ਟਵੀਟ ਕਿਹਾ ਜਾਂਦਾ ਹੈ।

ਟਵਿਟਰ ਤੇ ਲਿੰਕਸ ਵੀ ਸਾਂਝੇ ਕੀਤੇ ਜਾ ਸਕਦੇ ਹਨ। ਯੂਜਰਸ ਆਪਣੀ ਪ੍ਰਫਾਈਲ ਨੂੰ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੱਕ ਸੀਮਿਤ ਰੱਖ ਸਕਦਾ ਹੈ ਜਾਂ ਟਵਿਟਰ ਤੇ ਆਉਣ ਵਾਲੇ ਸਾਰੇ ਯੂਜਰਸ ਨੂੰ ਆਪਣੀ ਪ੍ਰੋਫਾਈਲ ਦੇਖਣ ਦੀ ਮੰਜੂਰੀ ਦੇ ਸਕਦਾ ਹੈ। ਟਵਿਟਰ ਦੇ 44 ਕਰੋੜ 50 ਲੱਖ ਯੂਜਰਸ ਹੁਣ ਵੈਬਦੁਨੀਆ ਦੀ ਸਮੱਗਰੀ ਨੂੰ ਟਵਿਟਰ ਤੇ ਦੇਖ ਅਤੇ ਪੜ੍ਹ ਸਕਦੇ ਹਨ।

ਟਵਿਟਰ ਦੇ ਯੂਜਰਸ ਵਿੱਚ ਜਿਆਦਾਤਰ ਵਿਦੇਸ਼ ਵਿੱਚ ਰਹਿਣ ਵਾਲੇ ਲੋਕ ਹਨ। ਇਸ ਨਵੀਂ ਸੇਵਾ ਨਾਲ ਵਿਦੇਸ਼ੀਆਂ ਦੇ ਨਾਲ-ਨਾਲ ਉੱਥੇ ਰਹਿਣ ਵਾਲੇ ਭਾਰਤੀਆਂ ਅਤੇ ਪੰਜਾਬੀਆਂ ਨੂੰ ਵੀ ਵੈਬਦੁਨੀਆ ਪੰਜਾਬੀ ਰਾਹੀਂ ਆਪਣੇ ਦੇਸ਼ ਅਤੇ ਆਪਣੀ ਭਾਸ਼ਾ ਨਾਲ ਜੁੜਨ ਦਾ ਮੌਕਾ ਮਿਲੇਗਾ। ਟਵਿਟਰ ਤੇ ਵੈਬਦੁਨੀਆ ਪੰਜਾਬੀ ਸਮੇਤ ਨੌਂ ਭਾਸ਼ਾਵਾਂ ਵਿੱਚ ਅਲੱਗ-ਅਲੱਗ ਅਕਾਉਂਟ ਬਣਾਏ ਗਏ ਹਨ ਜਿਹਨਾਂ ਵਿੱਚ ਸਬੰਧਿਤ ਭਾਸ਼ਾ ਦੇ ਪੋਰਟਲ ਦੀ ਲਿੰਕਸ ਹੋਣਗੀਆਂ। ਜਿਹਨਾਂ ਨੂੰ ਕਲਿਕ ਕਰਕੇ ਤੁਸੀਂ ਭਾਰਤੀ ਭਾਸ਼ਾਵਾਂ ਵਿੱਚ ਵੱਖ-ਵੱਖ ਪ੍ਰਕਾਰ ਦੀ ਜਾਣਕਾਰੀ ਅਤੇ ਖ਼ਬਰਾਂ ਪੜ੍ਹ ਸਕਦੇ ਹੋ।

ਦੂਜੇ ਸ਼ਬਦਾਂ ਵਿੱਚ ਹੁਣ ਵੈਬਦੁਨੀਆ ਪੰਜਾਬੀ ਵੀ ਇੱਕ ਯੂਜਰ ਦੇ ਰੂਪ ਵਿਚ ਟਵਿਟਰ ਨਾਲ ਜੁੜ ਗਿਆ ਅਤੇ ਜੇਕਰ ਤੁਸੀਂ ਵੀ ਉਸਦੇ ਫਾਲੋਅਰ ਬਣਨਾ ਚਾਹੁੰਦੇ ਹੋ ਤਾਂ http://twitter.com/WebduniaPunjabi ਤੇ ਫਾਲੋਅਰ ਬਣ ਕੇ ਟਵੀਟ ਭੇਜ ਸਕਦੇ ਹੋ।
ਸਬੰਧਤ ਜਾਣਕਾਰੀ ਲੱਭੋ