ਆਈਟੀ ਖ਼ਬਰਾਂ | ਆਈਟੀ ਲੇਖ | ਨਿਊ ਪ੍ਰੋਡਕਟਸ
ਮੁੱਖਪੰਨਾ » ਖਬਰ ਸੰਸਾਰ » ਆਈਟੀ » ਆਈਟੀ ਲੇਖ » ਪੇਸ਼ੇਵਰ ਹੋ ਤਾਂ ਰੱਖੋ ਪੈਨ ਡ੍ਰਾਈਵ
Feedback Print Bookmark and Share
 
PR
ਪੈਨ ਡ੍ਰਾਈਵ ਦੇਖਣ ਵਿੱਚ ਜਿੰਨੀ ਛੋਟੀ ਹੁੰਦੀ ਹੈ ਕੰਮ ਵਿੱਚ ਓਨੀ ਹੀ ਵੱਡੀ ਹੁੰਦੀ ਹੈ। ਤੁਸੀਂ ਪੈਨ ਡ੍ਰਾਈਵ ਵਿੱਚ ਲੋੜੀਂਦੀਆਂ ਫਾਈਲਾਂ ਕਦੇ ਵੀ, ਕਿਤੇ ਵੀ ਸਟੋਰ ਕਰ ਕੇ ਇਸਤੇਮਾਲ ਕਰ ਸਕਦੇ ਹੋ। ਸਿਸਟਮ ਬੂਟ ਕਰਨ ਲਈ ਵੀ ਪੈਨ ਡ੍ਰਾਈਵ ਦਾ ਇਸਤੇਮਾਲ ਕਰ ਸਕਦੇ ਹੋ। ਹੁਣ ਇਹ ਜਰੂਰੀ ਨਹੀਂ ਕਿ ਹਰ ਕੰਪਿਊਟਰ ਵਿੱਚ ਉਹ ਸਭ ਪ੍ਰੋਗਰਾਮ ਜਾਂ ਸੌਫਟਵੇਅਰ ਲੋਡ ਹੋਣ ਜਿਹਨਾਂ ਤੇ ਤੁਸੀਂ ਕੰਮ ਕਰਦੇ ਹੋ। ਇਸ ਲਈ ਇਸ ਸਮੱਸਿਆ ਦਾ ਹੱਲ ਵੀ ਪੈਨ ਡ੍ਰਾਈਵ ਵਿੱਚ ਮੌਜੂਦ ਹੁੰਦਾ ਹੈ।

ਅਨੇਕ ਪ੍ਰਕਾਰ ਦੇ ਕੰਪਿਊਟਰ ਐਪਲੀਕੇਸ਼ਨ ਲਈ ਹੁਣ ਪੈਨ ਡ੍ਰਾਈਵ ਬਹੁਤ ਜਰੂਰੀ ਹੋ ਗਿਆ ਹੈ, ਜੋ ਲੋਕ ਕੰਪਿਊਟਰ 'ਤੇ ਕੰਮ ਕਰਦੇ ਹਨ, ਉਹਨਾਂ ਦੇ ਕੋਲ ਜੇਕਰ ਪੈਨ ਡ੍ਰਾਈਵ ਨਹੀਂ ਹੈ ਤਾਂ ਸਮਝੋ ਕਿ ਉਹ ਅੱਧੇ ਅਧੂਰੇ ਹਥਿਆਰਾਂ ਨਾਲ ਯੁੱਧ ਦੇ ਮੈਦਾਨ ਵਿੱਚ ਹਨ। ਹੁਣ ਤੁਸੀਂ ਆਪਣੀ ਪੈਨ ਡ੍ਰਾਈਵ ਵਿੱਚ ਕਈ ਸੌਫਟਵੇਅਰ ਵੀ ਰੱਖ ਸਕਦੇ ਹੋ। ਜਿਸ ਨਾਲ ਕਿ ਦੂਜੇ ਦੇ ਕੰਪਿਊਟਰ ਵਿੱਚ ਕੰਮ ਕਰਨ 'ਤੇ ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਹੋਰ ਦੇ ਕੰਪਿਊਟਰ 'ਤੇ ਸੌਫਟਵੇਅਰ ਨਹੀਂ ਹੋਣ ਦਾ ਹੱਲ ਤੁਹਾਡੀ ਪੈਨ ਡ੍ਰਾਈਵ ਵੀ ਬਣ ਸਕਦੀ ਹੈ। ਕਈ ਸੌਫਟਵੇਅਰਸ ਨੂੰ ਇੰਸਟਾਲ ਕੀਤੇ ਬਿਨਾ ਸਿਰਫ਼ ਪੈਨ ਡ੍ਰਾਈਵ ਰਾਹੀਂ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਿਊਟਰ ਮਾਹਿਰਾਂ ਦੇ ਮੁਤਾਬਿਕ ਅੱਜ ਕੱਲ੍ਹ ਅਜਿਹੇ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ ਜਿਹਨਾਂ ਨੂੰ ਇਸਤੇਮਾਲ ਕਰਨ ਲਈ ਕੰਪਿਊਟਰ ਵਿੱਚ ਇੰਸਟਾਲ ਜਾਂ ਲੋਡ ਕਰਨ ਦੀ ਲੋੜ ਹੀ ਨਹੀਂ ਹੋਵੇਗੀ।

ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਅਜਿਹੇ ਪ੍ਰੋਗ੍ਰਾਮ ਹੁੰਦੇ ਹਨ, ਜਿਹਨਾਂ ਨੂੰ ਹਾਰਡ ਡਿਸਕ ਵਿੱਚ ਲੋਡ ਕਰਨ ਦੀ ਲੋੜ ਨਹੀਂ ਹੁੰਦੀ। ਇਹ ਪੈਨ ਡ੍ਰਾਈਵ ਨਾਲ ਸਿੱਧੇ ਕੰਪਿਊਟਰ ਦੀ ਮੈਮੋਰੀ ਵਿੱਚ ਲੋਡ ਹੋ ਜਾਂਦੇ ਹਨ। ਇਹਨਾਂ ਦੀ ਇਹੀ ਖਾਸੀਅਤ ਹੈ ਕਿ ਜੋ ਇਹਨਾਂ ਨੂੰ ਹੋਰ ਸੌਫਟਵੇਅਰ ਤੋਂ ਅਲੱਗ ਕਰਦੀ ਹੈ। ਇਹਨਾਂ ਪੋਰਟੇਬਲ-ਸੌਫਟਵੇਅਰਸ ਦੀ ਲੋਕਪ੍ਰਿਅਤਾ ਲਗਾਤਾਰ ਵੱਧਦੀ ਜਾ ਰਹੀ ਹੈ। ਪੈਨ ਡ੍ਰਾਈਵ ਲਈ ਮਿਊਜ਼ਿਕ ਪਲੇਅਰ, ਵੈਬ-ਬ੍ਰਾਉਜ਼ਰ, ਕੰਪਿਊਟਰ ਗੇਮ, ਸਿਕਓਰਿਟੀ-ਰਿਕਵਰੀ ਸੌਫਟਵੇਅਰ, ਵਰਡ ਪ੍ਰੋਸੈਸਰ, ਫੋਟੋ ਐਡੀਟਰ ਵਰਗੇ ਅਨੇਕ ਸੌਫਟਵੇਅਰ ਹਨ। ਜਿਹਨਾਂ ਨੂੰ ਤੁਹਾਡੀ ਪੈਨ ਡ੍ਰਾਈਵ ਰਾਹੀਂ ਸਾਰਥੀ ਦੇ ਤੌਰ 'ਤੇ ਪ੍ਰਯੋਗ ਕਰ ਸਕਦੇ ਹੋ। ਹੈ ਨਾ ਪੈਨ ਡ੍ਰਾਈਵ ਕਮਾਲ ਦੀ ਚੀਜ਼!!!
ਸਬੰਧਤ ਜਾਣਕਾਰੀ ਲੱਭੋ