ਖ਼ਬਰਾਂ | ਖਾਲੀ ਅਸਾਮੀਆਂ | ਮਾਰਗ ਦਰਸ਼ਨ
ਮੁੱਖਪੰਨਾ » ਖਬਰ ਸੰਸਾਰ » ਕਰੀਅਰ » ਖ਼ਬਰਾਂ » ਹੁਣ ਰਿਲਾਇੰਸ ਰਾਹੀਂ ਭਾਲੋ ਨੌਕਰੀ
 
ਰਿਲਾਇੰਸ ਮੋਬਾਇਲ ਆਪਣੀ ਵੈਲਿਊ ਐਡਿਡ ਸਰਵਿਸ(ਵੀਏਐਸ) ਵਾਲੇ ਪਲੇਟਫਾਰਮ ਆਰ ਵਰਲਡ ਉੱਪਰ ਇੱਕ ਵਿਸ਼ੇਸ਼ ਜਾਬ ਸੇਵਾ ਸ਼ੁਰੂ ਕਰਨ ਜਾ ਰਹੀ ਹ।ਦਫਤਰਾਂ ਵਿਚ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਦੀ ਬਜਾਏ ਇਹ ਸੇਵਾ ਗੈਰ ਰਸਮੀ ਰੁਜ਼ਗਾਰ ਬਜ਼ਾਰ ਉੱਪਰ ਕੇਂਦ੍ਰਿਤ ਹੈ।

'ਬਲੂ ਕਾਲਰ' ਰੁਜ਼ਗਾਰ ਉੱਪਰ ਕੇਂਦ੍ਰਿਤ ਇਸ ਬਜ਼ਾਰ ਵਿਚ ਕਾਫੀ ਸੰਭਾਵਨਾਵਾਂ ਹ।ਹਾਲਾਂਕਿ ਇਸ ਦਾ ਪੂਰੀ ਤਰ੍ਹਾਂ ਲਾਹਾ ਨਹੀਂ ਲਿਆ ਗਿਆ ਹ।ਰਿਲਾਇੰਸ ਕਮਿਊਨਿਕੇਸ਼ੰਸ ਦੇ ਵੈਸ ਮੁਖੀ ਕ੍ਰਿਸ਼ਨਾ ਦੁਰਭਾ ਨੇ ਕਿਹਾ ਕਿ ਇਸੇ ਲਈ ਅਸੀਂ ਗੈਰ ਰਸਮੀ ਰੁਜ਼ਗਾਰ ਉੱਪਰ ਕੇਂਦ੍ਰਿਤ ਕੰਪਨੀ 'ਬਾਬਾਜਾਬ.ਕਾਮ' ਨਾਲ ਕਰਾਰ ਕੀਤਾ ਹੈ।

ਉਹਨਾਂ ਕਿਹਾ ਕਿ ਇਸ ਸੇਵਾ ਰਾਹੀਂ ਨਿਯੁਕਤੀ ਕਰਤਾ ਨੌਕਰੀ ਦੀ ਭਾਲ ਕਰ ਰਹੇ ਅਜਿਹੇ ਲੋਕਾਂ ਤੱਕ ਪੁੱਜ ਸਕਣਗੇ ਜੋ ਇੰਟਰਨੈਟ ਤੱਕ ਪੁੱਜ ਨਹੀਂ ਸਕਦੇ ਹ।ਇਸ ਸੇਵਾ ਰਾਹੀਂ ਰਿਲਾਇੰਸ ਮੁਬਾਇਲ ਨੌਕਰੀ ਦੀ ਭਾਲ ਕਰ ਰਹੇ ਅਜਿਹੇ ਲੋਕਾਂ ਉੱਪਰ ਧਿਆਨ ਕੇਂਦ੍ਰਿਤ ਕਰੇਗੀ ਜੋ ਕੰਪਿਉਟਰ ਦਾ ਗਿਆਨ ਨਹੀਂ ਰੱਖਦੇ ਹਨ।

ਕੰਪਨੀ ਨੇ ਕਿਹਾ ਕਿ ਇਸ ਸੇਵਾ ਰਾਹੀਂ ਅਸੀਂ ਲੋਕਾਂ ਨੂੰ ਉਹਨਾਂ ਦੇ ਘਰ ਲਾਗੇ ਅਜਿਹੀਆਂ ਨੌਕਰੀਆਂ ਬਾਰੇ ਜਾਣਕਾਰੀ ਦੇਵਾਂਗੇ ਜਿੰਨ੍ਹਾਂ ਵਿਚ ਉਹਨਾਂ ਨੂੰ ਜਿਆਦਾ ਤਨਖਾਹ ਮਿਲ ਸਕਦੀ ਹ।ਇਸ ਤੋਂ ਅਲਾਵਾ ਪੇਂਡੂ ਖੇਤਰ ਦੇ ਲੋਕਾਂ ਨੂੰ ਉਹਨਾਂ ਦੇ ਜਿਲ੍ਹਿਆਂ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਦੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਸਬੰਧਤ ਜਾਣਕਾਰੀ ਲੱਭੋ