ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਸ਼ੇਅਰ ਬਾਜ਼ਾਰ » ਆਈਡੀਬੀਆਈ ਬੈਂਕ ਦਾ ਹੋਮ ਲੋਨ ਮੇਲਾ
Feedback Print Bookmark and Share
 
ਨਿੱਜੀ ਖੇਤਰ ਦੀ ਆਈਡੀਬੀਆਈ ਬੈਂਕ ਨੇ ਮਕਾਨ ਖ੍ਰੀਦਣ ਦੇ ਇੱਛੁਕ ਲੋਕਾਂ ਨੂੰ ਲੋਨ ਉਪਲਬੱਧ ਕਰਵਾਉਣ ਦੇ ਲਈ ਹੋਮ ਲੋਨ ਮੇਲੇ ਦਾ ਆਯੋਜਨ ਕੀਤਾ ਹੈ, ਜਿਸਦੇ ਰਾਹੀਂ ਬੈਂਕ ਦੀ ਚਾਲੂ ਵਿੱਤ ਵਰ੍ਹੇ ਵਿੱਚ 2000 ਕਰੋੜ ਰੁਪਏ ਦੇ ਕਾਰੋਬਾਰ ਦੀ ਯੋਜਨਾ ਹੈ।

ਬੈਂਕ ਦੇ ਪ੍ਰਮੁੱਖ ਯੋਗੇਸ਼ ਅਗਰਵਾਲ ਨੇ ਰਾਸ਼ਟਰੀ ਰਾਜਧਾਨੀ ਨਾਲ ਲੱਗਦੇ ਨੋਇਡਾ ਵਿਖੇ ਤਿੰਨ ਰੋਜਾ ਹੋਮ ਲੋਨ ਮੇਲੇ ਦਾ ਉਦਘਾਟਨ ਕੀਤਾ, ਜਿਸਦੇ ਵਿੱਚ ਕਈ ਪ੍ਰਮੁੱਖ ਬਿਲਡਰ ਹਿੱਸਾ ਲੈ ਰਹੇ ਹਨ।

ਇਹ ਮੇਲਾ ਅੱਠ ਨਵੰਬਰ ਤੱਕ ਚੱਲੇਗਾ, ਜਿਸ ਵਿੱਚ ਮਕਾਨ ਖ੍ਰੀਦਣ ਦੇ ਇੱਛੁਕ ਲੋਕਾਂ ਨੂੰ ਇੱਕ ਹੀ ਜਗ੍ਹਾ ਲੋਨ ਸੰਬੰਧੀ ਸਾਰੀਆਂ ਸਹੂਲਤਾਂ ਉਪਲਬੱਧ ਕਰਵਾਈਆਂ ਗਈਆਂ ਹਨ।

ਸ਼੍ਰੀ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਲੇ ਵਿੱਚ ਹੋਮ ਲੋਨ ਲੈਣ ਵਾਲੇ ਗ੍ਰਾਹਕਾਂ ਨੂੰ ਵਿਆਜ ਉੱਤੇ ਚੌਥਾਈ ਪ੍ਰਤੀਸ਼ਤ ਦੀ ਰਿਆਇਤ ਦਿੱਤੀ ਜਾਵੇਗੀ, ਪਰੰਤੂ ਇਹ ਛੋਟ ਕੇਵਲ ਉਹਨਾਂ ਗ੍ਰਾਹਕਾਂ ਨੂੰ ਹੈ, ਜੋ ਮੇਲੇ ਦੇ ਵਿੱਚ ਆਕੇ ਹੋਮ ਲੋਨ ਦਾ ਬਿਨੈ ਪੱਤਰ ਦਾਖਿਲ ਕਰਨਗੇ।
ਸਬੰਧਤ ਜਾਣਕਾਰੀ ਲੱਭੋ