ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਸ਼ੇਅਰ ਬਾਜ਼ਾਰ » ਫਿਰ ਟੈਂਡਰ ਜਾਰੀ ਕਰੇਗੀ ਬੀਐੱਸਐੱਨਐੱਲ !
Feedback Print Bookmark and Share
 
ਸਰਵਜਨਕ ਖੇਤਰ ਦੀ ਮੋਹਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਨੇ ਦੱਸਿਆ ਕਿ ਉਹ ਨੌ ਕਰੋੜ ਤੀਹ ਲੱਖ ਲਾਈਨਾਂ ਦਾ ਜਾਲ ਵਿਛਾਉਂਦੇ ਹੋਏ ਆਪਣੇ ਜੀਐੱਸਐੱਮ ਨੈਟਵਰਕ ਦਾ ਵਿਸਤਾਰ ਕਰਨ ਵਾਸਤੇ 32 ਹਜਾਰ ਕਰੋੜ ਰੁਪਏ ਦੇ ਸਾਜੋ ਸਾਮਾਨ ਖ੍ਰੀਦਣ ਲਈ ਫਿਰ ਤੋਂ ਟੈਂਡਰ ਜਾਰੀ ਕਰੇਗੀ।

ਬੀਐੱਸਐੱਨਐੱਲ ਦੇ ਪ੍ਰਮੁੱਖ ਸਹਿ ਪ੍ਰਬੰਧ ਨਿਦੇਸ਼ਕ ਕੁਲਦੀਪ ਗੋਇਲ ਨੇ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਫਿਰ ਤੋਂ ਟੈਂਡਰ ਜਾਰੀ ਕਰਨ ਦੇ ਵਿਕਲਪ ਖੁੱਲ੍ਹੇ ਰੱਖੇ ਹਨ, ਪਰੰਤੂ ਜੇਕਰ ਸਾਨੂੰ ਮੌਜੂਦਾ ਠੇਕੇਦਾਰਾਂ ਨਾਲ ਤਰਕ ਸੰਗਤ ਰਾਸ਼ੀ ਮਿਲ ਜਾਂਦੀ ਹੈ ਤਾਂ ਅਸੀਂ ਫਿਰ ਟੈਂਡਰ ਜਾਰੀ ਨਹੀਂ ਕਰਾਂਗੇ।

ਸ਼੍ਰੀ ਗੋਇਲ ਨੇ ਦੱਸਿਆ ਕਿ ਕੰਪਨੀ ਏਰੀਕਸ਼ਨ ਅਤੇ ਹੁਆਵੇਈ ਵਰਗੀਆਂ ਦੂਰਸੰਚਾਰ ਸਾਜੋ ਸਾਮਾਨ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੇ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਮੀਦ ਹੈ ਕਿ ਇਸ ਮਾਮਲੇ ਨੂੰ ਇੱਕ ਜਾਂ ਦੋ ਹਫ਼ਤਿਆਂ ਦੇ ਅੰਦਰ ਨਿਪਟਾ ਲਿਆ ਜਾਵੇਗਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਟੈਂਡਰ, ਬੀਐੱਸਐੱਨਐੱਲ