ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਸ਼ੇਅਰ ਬਾਜ਼ਾਰ » ਇੱਕ ਹੋਰ ਅਮਰੀਕੀ ਬੈਂਕ ਗਈ
Feedback Print Bookmark and Share
 
ਆਰਥਿਕ ਸਥਿਤੀ ਸੁਧਰਣ ਦੇ ਤਮਾਮ ਦਾਅਵਿਆਂ ਵਿਚਕਾਰ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਯੂਨਾਈਟੇਡ ਕਰਮਸ਼ੀਅਲ ਬੈਂਕ ਨੂੰ ਪੂੰਜੀ ਸੰਕਟ ਦੇ ਕਾਰਣ ਅਧਿਕਾਰਕ ਤੌਰ 'ਤੇ ਬੰਦ ਕਰਨ ਦੀ ਘੋਸ਼ਣਾ ਕੀਤੀ ਗਈ ਹੈ।

ਅਮਰੀਕਾ ਵਿੱਚ ਇਸ ਵਰ੍ਹੇ ਬੰਦ ਹੋਣ ਵਾਲੀ ਇਹ 120ਵੀਂ ਬੈਂਕ ਹੈ। ਇਸ ਬੈਂਕ ਦੀਆਂ ਚੀਨ ਦੇ ਸ਼ੰਘਾਈ ਅਤੇ ਹਾਂਗਕਾਂਗ ਵਿੱਚ ਬਰਾਂਚਾਂ ਹ। ਕੈਲੇਫੋਰਨੀਆ ਦੇ ਬੈਂਕ ਕੰਟਰੋਲਰਾਂ ਨੇ ਕੱਲ੍ਹ ਬੈਂਕ ਨੂੰ ਰਸਮੀਂ ਰੂਪ ਨਾਲ ਬੰਦ ਕਰਨ ਦਾ ਐਲਾਨ ਕੀਤਾ।

ਫੈਡਰਲ ਡਿਪੋਜ਼ਿਟ ਇੰਸ਼ੋਰੇਂਸ ਕਾਰਪੋਰੇਸ਼ਨ ਦੇ ਮੁਤਾਬਿਕ ਯੂਨਾਈਟੇਡ ਕਮਰਸ਼ੀਅਲ ਬੈਂਕ ਦੇ ਕੋਲ ਕੁੱਲ 11.2 ਅਰਬ ਡਾਲਰ ਦੀ ਸੰਪੱਤੀ ਅਤੇ 7.5 ਡਾਲਰ ਦੀ ਜਮਾਂ ਪੂੰਜੀ ਸੀ।

ਇਸ ਬੈਂਕ ਦੇ ਕੰਮ ਕਾਜ ਦੀ ਜਿੰਮੇਦਾਰੀ ਹੁਣ ਕੈਲੀਫੋਰਨੀਆ ਦੇ ਪਾਸਾਡੇਨਾ ਸਥਿਤ ਈਸਟ ਵੇਸਟ ਬੈਂਕ ਸੰਭਾਲੇਗੀ।
ਸਬੰਧਤ ਜਾਣਕਾਰੀ ਲੱਭੋ