ਸ਼ੇਅਰ ਬਜ਼ਾਰ 'ਚ ਤੇਜ਼ੀ ਬਰਕਰਾਰ

ਸੰਸੈਕਸ 16 ਹਜ਼ਾਰ ਪਾਰ,ਨਿਫ਼ਟੀ 54 ਅੰਕ ਉੱਪਰ
ਮੁੰਬਈ, ਵੀਰਵਾਰ, 5 ਨਵੰਬਰ 2009( 18:24 IST )
ਵਿਦੇਸ਼ੀ ਬਜ਼ਾਰਾਂ 'ਚ ਤੇਜ਼ੀ ਅਤੇ ਸਥਾਨਕ ਸਤਰ 'ਤੇ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਵਿੱਚ ਘਰੇਲੂ ਸ਼ੇਅਰ ਬਜ਼ਾਰ ਅੱਜ ਲਗਾਤਾਰ ਦੂਸਰੇ ਦਿਨ ਵੀ ਬੜ੍ਹਤ 'ਚ ਰਹੇ ਪਰੰਤੂ ਕੱਲ੍ਹ ਦੇ ਮੁਕਾਬਲੇ ਇਨ੍ਹਾ ਦੀ ਰਫ਼ਤਾਰ ਥੋੜੀ ਰੁੱਕੀ ਨਜ਼ਰ ਆਈ।
ਬੰਬਈ ਸਟਾਕ ਐਕਸਚੇਂਜ਼ (ਬੀਐਸਈ) ਦਾ ਸੰਸੈਕਸ 151 ਅੰਕਾਂ ਦੀ ਬੜ੍ਹਤ ਲੈਂਦਾ ਹੋਇਆ 16 ਹਜ਼ਾਰ ਦੇ ਸਤਰ ਤੋਂ ਉੱਪਰ ਨਿਕਲਿਆ।ਨੈਸ਼ਨਲ ਸਟਾਕ ਐਕਸਚੇਂਜ਼ ਦੇ ਨਿਫ਼ਟੀ 'ਚ ਵੀ 54.75 ਅੰਕਾਂ ਦੀ ਬੜ੍ਹਤ ਦਰਜ਼ ਹੋਈ।
ਧਾਤੂ,ਰਿਅਲਟੀ,ਪਾਵਰ,ਆਟੋ,ਤੇਲ ਅਤੇ ਗੈਸ ਬੈਂਕਿੰਗ,ਐਚਸੀ ਅਤੇ ਸੀਡੀ ਵਰਗ ਦੇ ਸੂਚਕ ਅੰਕਾਂ 'ਚ ਤੇਜ਼ੀ ਨਾਲ ਬਜ਼ਾਰ ਨੂੰ ਮਜ਼ਬੂਤ ਅਧਾਰ ਮਿਲਿਆ।
ਸ਼ੁਰੂਆਤੀ ਸਤਰ 'ਚ ਮੁਨਾਫ਼ਾ ਵਸੂਲੀ ਦਾ ਦੌਰ ਚੱਲਣ ਤੋਂ ਸੰਸੈਕਸ ਨੇ 15926.13 ਅੰਕਾਂ 'ਤੇ ਸਥਿਰ ਸ਼ੁਰੂਆਤ ਕੀਤੀ ਅਤੇ ਕਾਰੋਬਾਰ 'ਚ 16092.38 ਦੇ ਉੱਚੇ ਅਤੇ 15564.87 ਅੰਕ ਦੇ ਹੇਠਲੇ ਸਤਰ ਤੱਕ ਗਿਆ।ਅਖਿਰ 'ਚ ਇਹ 151.77 ਅੰਕ ਅਰਥਾਤ 0.95 ਫ਼ੀਸਦੀ ਬੜ੍ਹਤ ਦੇ ਨਾਲ 16063.90 ਅੰਕ 'ਤੇ ਬੰਦ ਹੋਇਆ।ਪਿੱਛਲੇ ਕਾਰੋਬਾਰੀ ਦਿਵਸ 'ਚ ਇਹ 15912.13 ਅੰਕ 'ਤੇ ਰਿਹਾ ਸੀ।
ਨਿਫ਼ਟੀ ਦੀ ਸ਼ੁਰੂਆਤ 4711.65 ਅੰਕਾਂ 'ਤੇ ਸਥਿਰ ਹੋਈ।ਕਾਰੋਬਾਰ 'ਚ ਇਹ 4776.35 ਅੰਕ ਉੱਪਰ ਅਤੇ 4610.60 ਅੰਕ ਥੱਲੇ ਜਾ ਕੇ 54.75 ਅੰਕ ਜਾਂ 1.16 ਫ਼ੀਸਦੀ ਦੀ ਤੇਜ਼ੀ ਨਾਲ 4765.55 ਅੰਕ 'ਤੇ ਬੰਦ ਹੋਇਆ।ਪਿੱਛਲੇ ਕਾਰੋਬਾਰੀ ਦਿਵਸ 'ਚ ਇਹ 4710.80 ਅੰਕ 'ਤੇ ਰਿਹਾ ਸੀ।
ਮਿਡਕੈਪ 'ਚ 121.04 ਅੰਕ ਜਾਂ 2.02 ਫ਼ੀਸਦੀ ਅਤੇ ਸਮਾਲਕੈਪ 'ਚ 125.32 ਅੰਕ ਜਾਂ 1.82 ਅੰਕਾਂ ਦੀ ਤੇਜ਼ੀ ਆਈ।ਬੀਐਸਈ 'ਚ ਕੁੱਲ੍ਹ 2745 ਕੰਪਨੀਆਂ ਦੇ ਸ਼ੇਅਰਾਂ 'ਚ ਕਾਰੋਬਾਰ ਹੋਇਆ,ਜਿਸ ਵਿੱਚ 1827 ਫਾਇਦੇ 'ਚ ਅਤੇ 641 ਗਿਰਾਵਟ 'ਚ ਰਹੀ ਬਾਕੀ 77 'ਚ ਕੋਈ ਬਦਲਾਅ ਨਹੀਂ ਹੋਇਆ।