ਸ਼ੇਅਰ ਬਾਜਾਰਾਂ ਵਿੱਚ ਉਦਾਸੀ

ਨਵੀਂ ਦਿੱਲੀ, ਐਤਵਾਰ, 1 ਨਵੰਬਰ 2009( 14:26 IST )
ਭਾਰਤੀ ਰਿਜਰਵ ਬੈਂਕ (ਆਰਬੀਆਈ) ਦੁਆਰਾ ਮਹਿੰਗਾਈ ਦਰ ਵਿੱਚ ਵਾਧੇ ਦੇ ਅਨੁਮਾਨ ਅਤੇ ਵਿਆਜ ਦਰਾਂ ਦੇ ਵੱਧਣ ਦੀਆਂ ਅਟਕਲਾਂ ਦੇ ਚੱਲਦਿਆਂ ਦੇਸ਼ ਭਰ ਦੇ ਸ਼ੇਅਰ ਬਾਜਾਰਾਂ ਵਿੱਚ ਗਿਰਾਵਟ ਦਾ ਰੁਖ਼ ਰਿਹਾ ਅਤੇ ਬਾਜਾਰ ਵਿੱਚ ਅੱਗੇ ਹੋਰ ਗਿਰਾਵਟ ਹੋਣ ਦੀ ਸੰਭਾਵਨਾ ਹੈ।
ਕਿਸੇ ਪ੍ਰਕਾਰ ਦੇ ਉਤਸ਼ਾਹ ਦੀ ਕਮੀ ਕਾਰਣ ਬਾਜਾਰ ਨੂੰ ਕੌਮਾਂਤਰੀ ਬਾਜਾਰ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀਆਂ ਗਤੀਵਿਧੀਆਂ ਤੋਂ ਸੰਕੇਤ ਮਿਲਣ ਦੀ ਸੰਭਾਵਨਾ ਹੈ। ਸਮੀਖਿਆ ਅਧੀਨ ਹਫ਼ਤੇ ਦੇ ਦੌਰਾਨ ਬੰਬਈ ਸ਼ੇਅਰ ਬਾਜਾਰ ਵਿੱਚ ਸੈਂਸੇਕਸ ਵਿੱਚ ਭਾਰੀ ਗਿਰਾਵਟ ਆਈ ਅਤੇ ਇਹ 16000 ਅੰਕ ਦੇ ਮਨੋਵਿਗਿਆਨਿਕ ਪੱਧਰ ਤੋਂ ਥੱਲੇ ਚੱਲਿਆ ਗਿਆ।
ਪਿਛਲੇ ਦੋ ਹਫ਼ਤਿਆਂ ਵਿੱਚ ਸੈਂਸੇਕਸ ਵਿੱਚ 10 ਫੀਸਦੀ ਦੀ ਗਿਰਾਵਟ ਆਈ ਹੈ। ਇੱਕ ਬਾਜਾਰ ਵਿਸ਼ਲੇਸ਼ਕ ਨੇ ਕਿਹਾ ਕਿ 17 ਅਕਤੂਬਰ ਨੂੰ ਦੀਵਾਲੀ ਦੇ ਮੁਹੂਰਤ ਕਾਰੋਬਾਰ ਵਿੱਚ ਸੈਂਸੇਕਸ ਦੇ 17 ਮਹੀਨਿਆਂ ਦੇ ਉੱਚਤਮ ਪੱਧਰ 17493 ਅੰਕ ਦੀ ਉਚਾਈ ਨੂੰ ਛੋਹ ਜਾਣ ਦੇ ਬਾਅਦ ਦਰਜ ਹੋਣ ਵਾਲੀ ਭਾਰੀ ਹਾਨੀ ਬਾਜਾਰ ਦੇ ਲਈ ਤਕਨੀਕੀ ਸੁਧਾਰ ਹੈ।