ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਸ਼ੇਅਰ ਬਾਜ਼ਾਰ » ਡੁਕਾਟੀ ਮੋਟਰ ਹੁਣ ਭਾਰਤ 'ਚ ਵੀ
Feedback Print Bookmark and Share
 
ਰੇਸਿੰਗ ਮੋਟਰਸਾਈਕਲ ਬਣਾਉਣ ਵਾਲੀ ਦੁਨੀਆ ਦੀ ਮੰਨੀ ਪ੍ਰਮੰਨੀ ਕੰਪਨੀ ਡੁਕਾਟੀ ਮੋਟਰ ਹੋਲਡਿੰਗ ਨੇ ਭਾਰਤ ਵਿੱਚ ਆਪਣਾ ਪਹਿਲਾ ਸ਼ੋਅ ਰੂਮ ਅੱਜ ਮੁੰਬਈ ਵਿੱਚ ਖੋਲ੍ਹਿਆ।

ਡੁਕਾਟੀ ਮੋਟਰ ਪ੍ਰੋਸੀਜਨ ਮੋਟਰ ਇੰਡੀਆ ਦੇ ਨਾਲ ਕਾਰੋਬਾਰੀ ਸਾਂਝੇਦਾਰੀ ਦੇ ਤਹਿਤ ਭਾਰਤੀ ਬਾਜਾਰ ਵਿੱਚ ਪ੍ਰਵੇਸ਼ ਕਰ ਰਹੀ ਹੈ।

ਡੁਕਾਟੀ ਵਿੱਕਰੀ ਵਿਭਾਗ ਦੇ ਉਪ ਪ੍ਰਮੁੱਖ ਕ੍ਰਿਸਟਯਾਨੋ ਸਿਲੇਈ ਨੇ ਦੱਸਿਆ ਕਿ ਤੇਜੀ ਨਾਲ ਵੱਧ ਰਹੇ ਭਾਰਤ ਦੇ ਮੋਟਰਸਾਈਕਲ ਬਾਜਾਰ ਵਿੱਚ ਚੰਗੀਆਂ ਕਾਰੋਬਾਰੀ ਸੰਭਾਵਨਾਵਾਂ ਨੂੰ ਵੇਖਦੇ ਹੋਏ ਕੰਪਨੀ ਨੇ ਭਾਰਤੀ ਬਾਜਾਰ ਵਿੱਚ ਪਹੁੰਚ ਬਣਾਉਣ ਦੇ ਲਈ ਇੱਥੇ ਸ਼ੋਅ ਰੂਮ ਖੋਲ੍ਹਿਆ ਹੈ।

ਡੁਕਾਟੀ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਆਸ਼ੀਸ਼ ਚੋਰੜੀਆ ਨੇ ਕਿਹਾ ਕਿ ਡੁਕਾਟੀ ਦੇ ਰੇਸਿੰਗ ਮੋਟਰਸਾਈਕਲ ਕੌਮਾਂਤਰੀ ਪੱਧਰ ਦੀ ਗੁਣਵੱਤਾ ਅਤੇ ਤਕਨੀਕ ਦੇ ਨਾਲ ਲੈੱਸ ਹਨ, ਜਿਸ ਨਾਲ ਭਾਰਤੀ ਬਾਜਾਰ ਵਿੱਚ ਇਹਨਾਂ ਦੇ ਲਈ ਚੰਗੀਆਂ ਸੰਭਾਵਨਾਵਾਂ ਹਨ।
ਸਬੰਧਤ ਜਾਣਕਾਰੀ ਲੱਭੋ