ਸਟੇਟ ਬੈਂਕ ਨੂੰ ਹੋਇਆ ਨਫ਼ਾ

ਨਵੀਂ ਦਿੱਲੀ, ਸ਼ਨਿਵਾਰ, 31 ਅਕਟੂਬਰ 2009( 15:36 IST )
ਸਰਵਜਨਕ ਖੇਤਰ ਦੀ ਭਾਰਤੀ ਸਟੇਟ ਬੈਂਕ ਨੇ ਚਾਲੂ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਵਿੱਚ 2490 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ।
ਇਹ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 2260 ਕਰੋੜ ਰੁਪਏ ਦੀ ਤੁਲਨਾ ਵਿੱਚ 10.18 ਪ੍ਰਤੀਸ਼ਤ ਜਿਆਦਾ ਹੈ।
ਬੈਂਕ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਇਸ ਤਿਮਾਹੀ ਵਿੱਚ ਉਸਦੀ ਕੁੱਲ ਆਮਦਨੀ 21300 ਕਰੋੜ ਰੁਪਏ ਰਹੀ, ਜੋ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 17910 ਕਰੋੜ ਰੁਪਏ ਦੀ ਤੁਲਨਾ ਵਿੱਚ 18.93 ਫੀਸਦੀ ਜਿਆਦਾ ਹੈ।