ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਸ਼ੇਅਰ ਬਾਜ਼ਾਰ » ਆਈਸੀਆਈਸੀਆਈ ਦਾ ਮੁਨਾਫ਼ਾ ਵੱਧਿਆ
Feedback Print Bookmark and Share
 
ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਆਈਸੀਆਈਸੀਆਈ ਨੇ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ 1040.13 ਕਰੋੜ ਰੁੱਪਏ ਦਾ ਸ਼ੁੱਧ ਮੁਨਾਫ਼ਾ ਕਮਾਇ।ਬੀਤੇ ਵਿੱਤੀ ਸਾਲ ਦੀ ਦੂਸਰੀ ਤਿਮਾਹੀ 'ਚ 1014.21 ਕਰੋੜ ਰੁੱਪਏ ਦੀ ਤੁਲਨਾ 'ਚ ਇਹ 2.55 ਫ਼ੀਸਦੀ ਜ਼ਿਆਦਾ ਰਿਹਾ,ਬਹਿਰਹਾਲ ਬੈਂਕ ਦੀ ਕੁੱਲ੍ਹ ਆਮਦਨ 'ਚ ਇਸ ਦੌਰਾਨ 12.68 ਫ਼ੀਸਦੀ ਦੀ ਗਿਰਾਵਟ ਆਈ ਅਤੇ ਇਹ ਪਿੱਛਲੇ ਵਿੱਤੀ ਸਾਲ ਤੋਂ 9712.31 ਕਰੋੜ ਰੁੱਪਏ ਤੋਂ ਘੱਟ ਕੇ 8480.73 ਕਰੋੜ ਰੁੱਪਏ ਰਹਿ ਗਈ।

ਬੈਂਕ ਸਮੂਹ ਦੀ ਸ਼ੁੱਧ ਆਮਦਨ ਦੂਸਰੀ ਤਿਮਾਹੀ 'ਚ 75.68 ਫ਼ੀਸਦੀ ਵੱਧਕੇ ਬੀਤੇ ਸਾਲ ਦੀ ਇਸ ਅੱਵਧੀ ਦੇ 651.48 ਕਰੋੜ ਰੁੱਪਏ ਦੀ ਤੁਲਨਾ 'ਚ 1144.57 ਕਰੋੜ ਰੁੱਪਏ ਰਹੀ।

ਇਸ ਅੱਵਧੀ 'ਚ ਕੰਪਨੀ ਦੀ ਕੁੱਲ੍ਹ ਆਮਦਨ 'ਚ ਹਾਲਾਂਕਿ 6.38 ਫ਼ੀਸਦੀ ਦੀ ਗਿਰਾਵਟ ਹੋਈ ਅਤੇ ਇਹ ਪਿੱਛਲੇ ਵਿੱਤੀ ਸਾਲ ਦੇ 15590.46 ਕਰੋੜ ਰੁੱਪਏ ਤੋਂ ਘੱਟਕੇ 14595.85 ਕਰੋੜ ਰੁੱਪਏ ਰਹਿ ਗਈ।

ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਬੈਂਕ, ਆਈਸੀਆਈਸੀਆਈ, ਕੰਪਨੀ