ਮਹਿੰਗਾਈ ਦੀ ਦਰ ਦੇ ਬੀਤੇ ਤਿੰਨ ਸਾਲ ਦੇ ਉਚ ਪੱਧਰ ਤੇ ਜਾਣ ਦੀ ਖਬਰ ਤੋਂ ਬੇਫ਼ਿਕਰ ਦੇਸ਼ ਦੇ ਸ਼ੇਅਰ ਬਜਾਰ ਨੇ ਅੱਜ ਤੀਹਰਾ ਸੈਕੜਾ ਲਗਾਇਆ ਇਸ ਛਾਲ ਪਿੱਛੇ ਅੰਤਰ ਰਾਸ਼ਟਰੀ ਬਜਾਰ ਵਿਚ ਤੇਜੀ ਦਾ ਕਾਫ਼ੀ ਹੱਥ ਹੈ।
ਬੰਬਈ ਸ਼ੇਅਰ ਬਜਾਰ ਦਾ ਸੈਂਸੇਕਸ ਅੱਜ 312.81 ਅੰਕਾਂ ਦੇ ਵਾਧੇ ਨਾਲ 17600.12 ਦੇ ਅੰਕ ਨੂੰ ਛੂਹ ਗਿਆ ਜਦਕਿ ਨੈਸ਼ਨਲ ਸਟਾਕ ਐਕਸਚੈਂਜ ਦਾ ਦਾ ਨਿਫ਼ਟੀ 62.30 ਅੰਕਾਂ ਦੇ ਵਾਧੇ ਨਾਲ 5228.20 ਅੰਕ ਉੱਤੇ ਬੰਦ ਹੋਇਆ।
ਦੂਜਾ ਦਰਜਾ ਅਤੇ ਛੋਟੇ ਉਦਯੋਗਾਂ ਦੇ ਸ਼ੇਅਰ ਕਾਰਨਾ ਅੱਜ ਬਜਾਰ ਵਿਚ ਤੇਜੀ ਦਾ ਰੁਖ ਬਣਿਆ।
ਅੱਜ ਮਿਡ ਕੈਪ ਅਤੇ ਸਮਾਲ ਕੈਪ ਨੇ ਵੀ ਵਧੀ ਵਾਧਾ ਦਰਜ ਕੀਤਾ।
ਅੱਜ ਸ਼ੇਅਰ ਬਜਾਰ ਦੀਆਂ ਕਰੀਬ 1400 ਕੰਪਨੀਆਂ ਸ਼ੇਅਰ ਲਾਭ ਵਿਚ ਰਹੇ।
|