ਮੁੰਬਈ ਸਟਾਕ ਐਕਸਚੈਂਜ ਦਾ ਸੈਂਸੇਕਸ ਬੀਤੇ ਕੱਲ੍ਹ ਨਾਲੋਂ ਅੱਜ 91 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਹਾਲਾਂ ਕਿ ਸ਼ੇਅਰ ਬਜਾਰ ਦੇ 30 ਸ਼ੇਅਰਾਂ ਦੀ ਬਦੋਲਤ ਬਜਾਰ ਬੰਦ ਹੋਨ ਸਮੇਂ 17,287.31 ਉੱਤੇ ਆ ਗਿਆ ਸੀ।
ਅੱਜ ਸਾਰੇ ਦਿਨ ਦੋਰਾਨ ਇਕਵਾਰ ਹੀ ਬੀਤੇ ਕੱਲ੍ਹ ਦੇ ਬੰਦ ਹੋਣ ਦੇ ਅੰਕੜੇ ਨਾਲੋਂ 102 ਅੰਕਾਂ ਦੇ ਵਾਧੇ ਨਾਲ 17.48.70 ਦੇ ਉਚ ਅੰਕਾ ਨੂੰ ਛੂਹਣ ਵਿਚ ਸਫਲ ਰਿਹਾ।
ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੈਂਜ ਦਾ ਨਿਫ਼ਟੀ ਵਿਚ ਵੀ ਅੱਜ 20.60 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ।
ਬਜਾਰ ਦੇ ਇਕ ਜਾਣੂ ਨੇ ਦੱਸਿਆ ਕਿ ਬਲਿਊ ਚਿੱਪ ,ਰਿਆਇੰਸ ਅਤੇ ਐਚ. ਡੀ.ਐਫ਼. ਸੀ. ਵੱਲੋਂ ਲਾਭ ਦਾ ਐਲਾਨ ਕਰਨ ਦੇ ਬਾਵਜੂਦ ਵੀ ਇਹ ਕੰਪਨੀਆਂ ਨਿਵੇਸ਼ਕਾਂ ਨੂੰ ਖਿੱਚਣ ਵਿਚ ਅਸਮਰਥ ਰਹੀਆਂ।
ਉਨ੍ਹਾਂ ਦੱਸਿਆ ਭਾਰਤੀ ਬਜਾਰ ਤੋਂ ਇਲਾਵਾ ਅੱਜ ਏਸ਼ੀਆਂ ਅਤੇ ਯੂਰਪੀਅਨ ਬਜਾਰ ਵਿਚ ਵੀ ਮੰਦੀ ਦਾ ਰੁਖ ਹੀ ਰਿਹਾ।
|