ਮੁੱਖਪੰਨਾ > ਖਬਰ ਸੰਸਾਰ > ਵਪਾਰ > ਸ਼ੇਅਰ ਬਾਜ਼ਾਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੈਂਸੇਕਸ ਵੱਲੋਂ ਲੰਮੀ ਛਲਾਂਗ਼
ਭਾਸ਼ਾ
ਰਿਜਰਨ ਬੈਂਕ ਵੱਲੋਂ ਕਰਜਿਆਂ ਸਬੰਧੀ ਕੀਤੇ ਗਏ ਐਲਾਨ ਤੋਂ ਬਾਦ ਦੇਸ਼ ਦਾ ਸੈਂਸੇਕਸ ਨੇ ਲੰਮੀ ਛਲਾਂਗ ਲਗਾਈ ਜਿਸ ਸਦਕਾ ਅੱਜ ਸ਼ੇਅਰ ਬਜਾਰ 362.50 ਅੰਕਾਂ ਦੀ ਬੜੋਤਰੀ ਨਾਲ 17378.46 ਅੰਕ ਉੱਤੇ ਬੰਦ ਹੋਇਆ ਜਦਕਿ ਨਿਫ਼ਟੀ ਵੀ 105.85 ਅੰਕਾਂ ਦੇ ਫ਼ਾਈਦੇ ਨਾਲ 5195.50 ਉੱਤੇ ਬੰਦ ਹੋਇਆ।

ਅੱਜ ਸਵੇਰੇ ਬਜਾਰ ਖੁਲਣ ਸਮੇਂ 17015.96 ਅੰਕ ਬੀਤੇ ਕੱਲ੍ਹ ਦੇ ਅੰਕੜੇ ਨਾਲੋਂ 17050.87 ਉੱਤੇ ਖੁਲਿਆ ਜਿਸ ਵਿਚ ਕੁਝ ਸਮੇਂ ਲਈ ਮਾਮੂਲੀ ਗਿਰਾਵਟ ਆਈ ਜਿਸ ਕਾਰਨ ਸੂਚਕ ਅੰਕ ਇਕ ਵਾਰ ਤਾਂ 17011.60 ਉੱਤੇ ਆ ਗਿਆ ਸੀ।

ਇਸ ਗਿਰਾਵਟ ਤੋਂ ਬਾਦ ਤਾਂ ਸੂਚਕ ਅੰਕ ਨੇ ਪਿੱਛੇ ਮੁੜ ਕੇ ਹੀ ਨਹੀਂ ਦੇਖਿਆ ਅਤੇ ਇਕ ਵਾਰ ਤਾਂ ਦਿਨ ਉਚ ਅੰਕ 17424.94 ਉੱਤੇ ਜਾਣ ਤੋਂ ਬਾਦ ਸ਼ਾਮ ਵੇਲੇ ਬਜਾਰ ਬੰਦ ਹੋਣ ਸਮੇਂ 17378.46 ਅੰਕ ਉੱਤੇ ਬੰਦ ਹੋਇਆ।

ਇਸੇ ਤਰ੍ਹਾਂ ਨੈਸ਼ਨਲ਼ ਸਟਾਕ ਐਕਸਚੈਂਜ ਦਾ ਨਿਫ਼ਟੀ ਵੀ ਅੱਜ ਬੀਤੇ ਕੱਲ੍ਹ ਨਾਲੋ ਮਜਬੂਤੀ ਨਾਲ ਖੁਲਿਆ ਅਤੇ ਸਾਰੇ ਦਿਨ ਦੇ ਕਾਰੋਬਾਰ ਤੋਂ ਬਾਦ 105.85 ਅੰਕਾਂ ਦੇ ਲਾਭ ਨਾਲ 5195 ਉੱਤੇ ਬੰਦ ਹੋਇਆ।

ਅੱਜ ਮਿਡਕੈਪ ਵਿਚ ਵੀ ਤੇਜੀ ਦੇਖਣ ਨੂੰ ਮਿਲੀ।
ਹੋਰ ਵੀ
ਸ਼ੇਅਰ ਬਜਾਰ ਮੁੜ ਉਚਾਈ ਵੱਲ
ਨਿਫ਼ਟੀ 22.95 ਅੰਕ ਹੋਰ ਟੁੱਟਿਆ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਚੜਿਆ
ਸੈਂਸੇਕਸ ਵਿੱਚ ਵਾਧੇ ਦਾ ਸਿਲਸਿਲਾ ਜਾਰੀ
ਸੈਂਸੇਕਸ ਵੱਲੋਂ ਦੋਹਰਾ ਸੈਕੜਾ
ਸ਼ੇਅਰ ਬਜਾਰ ਦਾ ਤਿਹਰਾ ਸੈਕੜਾ