ਮੁੱਖਪੰਨਾ > ਖਬਰ ਸੰਸਾਰ > ਵਪਾਰ > ਸ਼ੇਅਰ ਬਾਜ਼ਾਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੈਂਸੇਕਸ ਵਿੱਚ ਵਾਧੇ ਦਾ ਸਿਲਸਿਲਾ ਜਾਰੀ
ਵਾਰਤਾ
ਅਨਿਸ਼ਚਿਤਤਾ ਵਿੱਚ ਮੁੰਬਈ ਸ਼ੇਅਰ ਬਜਾਰ (ਬੀਐਸਈ) ਦਾ ਸੂਚਕਾਂਸ ਸੇਂਸੈਕਸ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਲਗਾਤਾਰ ਸੱਤਵੇਂ ਦਿਨ ਵੀ ਮਾਮੂਲੀ ਰੂਪ ਤੋਂ 44.54 ਪੁਆਈਂਟ ਵਧਿਆ ਅਤੇ 16783.87 ਪੁਆਈਂਟ ਤੇ ਬੰਦ ਹੋਇਆ.

ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ ਨਿਫਟੀ ਵਿੱਚ 12.30 ਪੁਆਈਂਟ ਦਾ ਵਾਧਾ ਹੋਇਆ ਅਤੇ 5049.30 ਪੁਆਈਂਟ ਤੇ ਬੰਦ ਹੋਇਆ. ਬੀਐਸਈ ਦਾ ਸਵੇਰੇ ਦਾ ਕਾਰੋਬਾਰ 52.78 ਅੰਕ ਦੇ ਮਾਈਨਸ ਫਾਸਲੇ ਤੋਂ ਸ਼ੁਰੂ ਹੋਇਆ ਜੋ ਸਤ੍ਰ ਦੌਰਾਨ 141.80 ਪੁਆਈਂਟ ਫਿਸਲ ਕੇ 16597.53 ਪੁਆਈਂਟ ਤਕ ਡਿੱਗ ਗਿਆ. ਹਾਲਾਂਕਿ ਬਾਅਦ ਵਿੱਚ ਸੈਂਸੇਕਸ ਨੇ ਰਫਤਾਰ ਫੜੀ ਅਤੇ 114.63 ਪੁਆਈਂਟ ਦੀ ਛਾਲ ਮਾਰ ਕੇ ਦਿਨ ਦੀ ਸਰਵਉੱਤਮ ਊਚਾਈਂ 16853.96 ਪੁਆਈਂਟ ਤੇ ਪੁੱਜ ਗਿਆ.

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਰੀਅਲਟੀ ਅਤੇ ਪੁੰਜੀ ਦੇ ਸ਼ੇਅਰ ਦੇ ਕਾਰਨ ਸੈਂਸੇਕਸ ਸਕਾਰਾਤਮਕ ਸਤਰ ਤਕ ਪੁੱਜਣ ਵਿੱਚ ਕਾਮਯਾਬ ਰਿਹਾ. ਉਹਨਾਂ ਦਾ ਮੰਨਣਾ ਹੈ ਕਿ ਸਾਫਟਵੇਅਰ ਦੀ ਕੰਪਨੀ ਟੀਸੀਐਸ ਦੇ ਨਕਾਰਤਮਕ ਰਿਜਲਟ ਕਾਰਨ ਸੈਂਸੇਕਸ ਥੱਲੇ ਪੁੱਜਿਆ ਸੀ. ਮਿਡਿਲਕੈਪ ਨੇ 7037.62 ਪੁਆਈਂਟ ਅਤੇ ਸਮਾਲ ਕੈਪ 8798.08 ਅੰਕਾ ਤੇ ਬੰਦ ਹੋਏ.

ਕਾਰੋਬਾਰ ਦੇ ਦੌਰਾਨ ਬੀਐਸਈ ਵਿੱਚ 1563 ਸ਼ੇਅਰ ਚੜ੍ਹੇ ਜਦੋਂਕਿ 1127 ਸ਼ੇਅਰ ਘਾਟੇ ਵਿੱਚ ਰਹੇ. ਬਾਕੀ 75 ਸ਼ੇਅਰਾਂ ਵਿੱਚ ਕੋਈ ਬਦਲਾਉ ਨਹੀਂ ਹੋਇਆ. ਸਤ੍ਰ ਦੌਰਾਨ ਬੀਐਸਈ ਵਿੱਚ 6125 ਕਰੋੜ ਰੁਪੇ ਦਾ ਕਾਰੋਬਾਰ ਕੀਤਾ ਗਿਆ, ਜਦੋਂਕਿ ਪਿਛਲੇ ਸਤ੍ਰ ਵਿੱਚ ਇਹ ਆਂਕੜਾ 5883.10 ਕਰੋੜ ਰੁਪੇ ਦਾ ਰਿਹਾ ਸੀ.

ਐਨਐਸਈ ਵਿੱਚ 51643.74 ਕਰੋੜ ਦਾ ਕਾਰੋਬਾਰ ਕੀਤਾ ਗਿਆ, ਜਦੋਂਕਿ ਕਲ 40635.23 ਕਰੋੜ ਰੁਪੇ ਦਾ ਕਾਰੋਬਾਰ ਕੀਤਾ ਗਿਆ ਸੀ.
ਹੋਰ ਵੀ
ਸੈਂਸੇਕਸ ਵੱਲੋਂ ਦੋਹਰਾ ਸੈਕੜਾ
ਸ਼ੇਅਰ ਬਜਾਰ ਦਾ ਤਿਹਰਾ ਸੈਕੜਾ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਚੜਿਆ
ਸੈਂਸੇਕਸ 95 ਅੰਕ ਡਿੱਗਿਆ
ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਡਿੱਗਿਆ
ਸੈਂਸੇਕਸ 'ਚ 169 ਅੰਕਾਂ ਦੀ ਗਿਰਾਵਟ