ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਵਪਾਰ ਖਬਰਾਂ » ਵਿਦੇਸ਼ੀ ਮੁਦਰਾ ਭੰਡਾਰ 'ਚ ਵਾਧਾ
Feedback Print Bookmark and Share
 
ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 13 ਨਵੰਬਰ ਨੂੰ ਸਮਾਪਤ ਹਫ਼ਤੇ ਦੇ ਦੌਰਾਨ 9.62 ਲੱਖ ਡਾਲਰ ਵਧ ਕੇ 286.376 ਅਰਬ ਡਾਲਰ ਹੋ ਗਿਆ। ਇਸ ਤੋਂ ਪਿਛਲੇ ਹਫ਼ਤੇ ਵਿੱਚ ਇਹ 285.414 ਅਰਬ ਡਾਲਰ ਸੀ।

ਰਿਜ਼ਰਵ ਬੈਂਕ ਨੇ ਹਫ਼ਤਾਵਰ ਰਿਪੋਰਟਾਂ ਵਿੱਚ ਕਿਹਾ ਕਿ ਹਫ਼ਤੇ ਦੇ ਦੌਰਾਨ ਵਿਦੇਸ਼ੀ ਮੁਦਰਾ ਸੰਪਤੀ 'ਐਫਸੀਏ' ਵਧ ਕੇ 262.905 ਅਰਬ ਡਾਲਰ ਹੋ ਗਈ, ਜੋ ਪਿਛਲੇ ਹਫ਼ਤੇ ਵਿੱਚ 261.957 ਅਰਬ ਡਾਲਰ ਸੀ।

ਇਸ ਹਫ਼ਤੇ ਵਿੱਚ ਸੋਨੇ ਦਾ ਭੰਡਾਰ 17.5 ਅਰਬ ਡਾਲਰ ਦੇ ਪਿਛਲੇ ਹਫ਼ਤੇ ਦੇ ਪੱਧਰ 'ਤੇ ਬਣਿਆ ਰਿਹਾ, ਜਦੋਂ ਕਿ ਵਿਸ਼ੇਸ਼ ਅਧਿਕਾਰ 'ਐਸਡੀਆਰ' ਵਧ ਕੇ 5.270 ਅਰਬ ਡਾਲਰ ਰਿਹਾ।
ਸਬੰਧਤ ਜਾਣਕਾਰੀ ਲੱਭੋ