ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਵਪਾਰ ਖਬਰਾਂ » ਡੀਕਿਊਈ ਦਾ ਮੈਟ੍ਰੋਪੋਲਿਸ ਟੀਵੀ ਨਾਲ ਕਰਾਰ
Feedback Print Bookmark and Share
 
ਐਨੀਮੇਸ਼ਨ ਅਤੇ ਮਨੋਰੰਜਨ ਖੇਤਰ ਦੀ ਮੋਹਰੀ ਕੰਪਨੀ ਡੀਕਿਊਈ ਨੇ ਐਨੀਮੇਸ਼ਨ ਪ੍ਰੋਗ੍ਰਾਮ ਆਇਰਨਮੈਨ ਦੇ ਪ੍ਰਸਾਰਣ ਲਈ ਮੈਟ੍ਰੋਪੋਲਿਸ ਟੈਲੀਵਿਜ਼ਨ ਇੰਕ ਦੇ ਨਾਲ ਫ੍ਰੀ ਟੈਲੀਵਿਜ਼ਨ ਡਿਸਟ੍ਰੀਬਿਊਸ਼ਨ ਲਾਈਸੰਸ ਸਮਝੌਤਾ ਕੀਤਾ ਹੈ।

ਕੰਪਨੀ ਨੇ ਇੱਥੇ ਦੱਸਿਆ ਕਿ ਇਹ ਸਮਝੌਤਾ ਤਿੰਨ ਵਰ੍ਹਿਆਂ ਦੇ ਲਈ ਹੈ ਤੇ ਇਸਦੇ ਤਹਿਤ ਅਗਲੇ ਵਰ੍ਹੇ ਅਗਸਤ ਤੋਂ ਆਸੀਆਨ ਦੇਸ਼ਾਂ ਵਿੱਚ ਆਇਰਨਮੈਨ ਪ੍ਰੋਗ੍ਰਾਮ ਪ੍ਰਸਾਰਿਤ ਕੀਤਾ ਜਾਵੇਗਾ।

ਕੰਪਨੀ ਦੇ ਪ੍ਰਮੁੱਖ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਤਾਪਸ ਚੱਕਰਵਰਤੀ ਨੇ ਕਿਹਾ ਕਿ ਫ੍ਰੀ ਟੈਲੀਵਿਜ਼ਨ ਦੇ ਰਾਹੀਂ ਇਸ ਪ੍ਰੋਗ੍ਰਾਮ ਨੂੰ ਆਸੀਆਨ ਦੇਸ਼ਾਂ ਦੇ ਦਰਸ਼ਕਾਂ ਦੇ ਸਨਮੁੱਖ ਲਿਆਉਣ ਵਿੱਚ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ।

ਬੱਚੇ ਇਸ ਸੁਪਰ ਹੀਰੋ ਨੂੰ ਜਰੂਰ ਵੇਖਣਾ ਪਸੰਦ ਕਰਨਗੇ ਅਤੇ ਇਹ ਪ੍ਰੋਗ੍ਰਾਮ ਪਹਿਲਾਂ ਹੀ ਕਈ ਦੇਸ਼ਾਂ ਵਿੱਚ ਲੋਕਾਂ ਦਾ ਮਨੋਰੰਜਨ ਕਰ ਚੁੱਕਿਆ ਹੈ।
ਸਬੰਧਤ ਜਾਣਕਾਰੀ ਲੱਭੋ