ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਵਪਾਰ ਖਬਰਾਂ » ਪੰਜਾਬ ਵਿੱਚ ਕਣਕ ਸੰਕਟ, ਰੇਟ ਵੱਧੇ
Feedback Print Bookmark and Share
 
ਪੰਜਾਬ ਵਿੱਚ ਕਣਕ ਦੇ ਗੰਭੀਰ ਸੰਕਟ ਕਾਰਣ ਆਟਾ, ਬਰੇਡ ਤੇ ਕਣਕ ਆਧਾਰਿਤ ਹੋਰ ਵਸਤਾਂ ਦੀਆਂ ਕੀਮਤਾਂ ਵਿੱਚ ਪਿਛਲੇ 15 ਦਿਨਾਂ ਦੇ ਦੌਰਾਨ 20 ਪ੍ਰਤੀਸ਼ਤ ਦੀ ਤੇਜੀ ਆਈ ਹੈ।

ਸੂਬੇ ਦੀਆਂ ਆਟਾ ਮਿੱਲਾਂ ਅਤੇ ਬਰੇਡ ਨਿਰਮਾਤਾਵਾਂ ਨੇ ਕੇਂਦਰ ਤੋਂ ਵੱਧਦੀਆਂ ਕੀਮਤਾਂ ਉੱਤੇ ਨਕੇਲ ਪਾਉਣ ਦੇ ਲਈ ਉੱਚਿਤ ਮਾਤਰਾ ਵਿੱਚ ਕਣਕ ਜਾਰੀ ਕਰਨ ਦੀ ਮੰਗ ਕੀਤੀ ਹੈ।

ਆਟਾ ਮਿੱਲਾਂ ਦੇ ਅਨੁਸਾਰ ਪਿਛਲੇ 15 ਦਿਨਾਂ ਵਿੱਚ ਆਟੇ ਦੀਆਂ ਕੀਮਤਾਂ 20 ਪ੍ਰਤੀਸ਼ਤ ਵੱਧਕੇ 17 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ, ਜਦਕਿ ਮੈਦਾ ਤਿੰਨ ਰੁਪਏ ਪ੍ਰਤੀ ਕਿਲੋਗ੍ਰਾਮ ਵੱਧਕੇ 18 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਪਹੁੰਚ ਗਿਆ ਹੈ।

ਬੇਕਰੀਆਂ ਦੁਆਰਾ ਇੱਕ ਨਵੰਬਰ ਤੋਂ ਡਬਰਰੋਟੀ ਦੀਆਂ ਕੀਮਤਾਂ ਵਿੱਚ ਵੀਹ ਪ੍ਰਤੀਸ਼ਤ ਦਾ ਇਜਾਫ਼ਾ ਕੀਤਾ ਗਿਆ ਹੈ। ਕਣਕ ਦੇ ਸੰਕਟ ਦਾ ਸਾਹਮਣਾ ਕਰ ਰਹੀਆਂ ਆਟਾ ਮਿੱਲਾਂ ਅਤੇ ਬੇਕਰੀਆਂ ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਕਣਕ ਖਰੀਦ ਰਹੀਆਂ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪੰਜਾਬ, ਕਣਕ