ਵਪਾਰ ਖਬਰਾਂ | ਸ਼ੇਅਰ ਬਾਜ਼ਾਰ
ਮੁੱਖਪੰਨਾ » ਖਬਰ ਸੰਸਾਰ » ਵਪਾਰ » ਵਪਾਰ ਖਬਰਾਂ » ਟੀਵੀਐੱਸ ਦੀ ਵਿੱਕਰੀ ਵੱਧੀ
Feedback Print Bookmark and Share
 
ਦੇਸ਼ ਵਿੱਚ ਦੋ ਟਾਇਰਾ ਵਹੀਕਲ ਬਣਾਉਣ ਵਾਲੀ ਤੀਜੀ ਵੱਡੀ ਕੰਪਨੀ ਟੀਵੀਐੱਸ ਦੀ ਅਕਤੂਬਰ ਵਿੱਚ ਵਿੱਕਰੀ 12 ਫੀਸਦੀ ਵੱਧਕੇ ਇੱਕ ਲੱਖ 31 ਹਜਾਰ 29 ਹੋ ਗਈ ਹੈ ਜਦਕਿ ਪਿਛਲੇ ਵਰ੍ਹੇ ਦੇ ਇਸੇ ਮਹੀਨੇ ਵਿੱਚ ਇਹ ਅੰਕੜਾ ਇੱਕ ਲੱਖ 17 ਹਜਾਰ 101 ਵਹੀਕਲਾਂ ਦਾ ਰਿਹਾ ਸੀ।

ਕੰਪਨੀ ਦੇ ਅਨੁਸਾਰ ਅਕਤੂਬਰ 2009 ਵਿੱਚ ਦੋ ਟਾਇਰਾ ਵਹੀਕਲਾਂ ਦੀ ਵਿੱਕਰੀ 18 ਫੀਸਦੀ ਵੱਧਕੇ ਇੱਕ ਲੱਖ 18 ਹਜਾਰ 563 ਹੋ ਗਈ ਜਦਕਿ ਅਕਟੂਬਰ 2008 ਵਿੱਚ ਕੰਪਨੀ ਇਸ ਵਰਗ ਵਿੱਚ ਇੱਕ ਲੱਖ 88 ਵਹੀਕਲ ਵੇਚੇ ਸਨ।

ਇਸੇ ਮਿਆਦ ਵਿੱਚ ਕੰਪਨੀ ਦੇ ਨਿਰਯਾਤ ਵਿੱਚ 26.73 ਫੀਸਦੀ ਦੀ ਕਮੀ ਆਉਣ ਦੇ ਚੱਲਦਿਆਂ 12 ਹਜਾਰ 466 ਵਹੀਕਲ ਸੰਖਿਆ ਰਹਿ ਗਈ ਜਦਕਿ ਇਸ ਤੋਂ ਪਹਿਲਾਂ ਅਕਤੂਬਰ 2008 ਵਿੱਚ ਇਹ ਅੰਕੜਾ 17 ਹਜਾਰ 13 ਵਾਹਨ ਰਹੀ ਸੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਟੀਵੀਐੱਸ