ਮੁੱਖਪੰਨਾ > ਖਬਰ ਸੰਸਾਰ > ਵਪਾਰ > ਵਪਾਰ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯਾਤਰੀ ਕਾਰਾਂ ਦੀ ਵਿਕਰੀ 21.21 ਪ੍ਰਤੀਸ਼ਤ ਵਧੀ
ਵਾਰਤਾ
ਦੇਸ਼ ਵਿੱਚ ਇਸ ਸਾਲ ਦੇ ਅਪ੍ਰੈਲ ਵਿੱਚ ਯਾਤਰੀ ਕਾਰਾਂ ਦੀ ਵਿਕਰੀ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 21.21 ਪ੍ਰਤੀਸ਼ਤ ਦੇ ਵਾਧੇ ਨਾਲ ਇੱਕ ਲੱਖ 30 ਹਜਾਰ 13 ਤਕ ਪੁੱਜ ਗਈ ਹੈ।

ਵਾਹਨ ਉੱਦਯੋਗ ਦੀ ਪ੍ਰਮੁੱਖ ਸੰਸਥਾ ਸੋਸਾਈਟੀ ਆਫ ਇੰਡੀਅਨ ਆਟੋਮੋਬਾਈਲ ਮੈਨਯੂਫੈਕਚਰਰਸ (ਸਿਯਾਮ) ਨੇ ਅੱਜ ਇੱਥੇ ਦੱਸਿਆ ਕਿ ਅਪ੍ਰੈਲ 2008 ਵਿੱਚ ਘਰੇਲੂ ਕਾਰ ਦੀ ਵਿਕਰੀ 17.2 ਪ੍ਰਤੀਸ਼ਤ ਵੱਧ ਕੇ 98 ਹਜ਼ਾਰ 740 ਤੇ ਪੁੱਜ ਗਈ ਜਦੋਂਕਿ ਪਿਛਲੇ ਸਾਲ ਇਸੇ ਅਵਧਿ ਵਿੱਚ ਇਹ ਅੰਕੜਾ 84 ਹਜ਼ਾਰ 283 ਦਾ ਸੀ।

ਸਿਯਾਮ ਮੁਤਾਬਿਕ ਯੁਟਿਲਿਟੀ ਸੂਮੋ, ਇਨੋਵਾ ਆਦਿ ਗੱਡੀਆਂ ਦੀ ਵਿਕਰੀ ਵਿੱਚ 31.67 ਪ੍ਰਤੀਸ਼ਤ ਦਾ ਵਾਧਾ ਹੋਇਆ। ਪਿਛਲੇ ਸਾਲ ਅਪ੍ਰੈਲ ਵਿੱਚ 16 ਹਜ਼ਾਰ 862 ਇਹੋ ਜਿਹੀ ਗੱਡੀਆਂ ਸੀ ਅਤੇ ਇਸ ਸਾਲ ਉਹ ਗਿਣਤੀ 22 ਹਜ਼ਾਰ ਗੱਡੀਆਂ ਦੀ ਰਹੀ. ਬਹੁਉੱਦੇਸ਼ੀ ਵਾਹਨਾਂ ਦੀ ਵਿਕਰੀ 1168 ਤੋਂ 48.25 ਪ੍ਰਤੀਸ਼ਤ ਵੱਧ ਕੇ 9070 ਗੱਡੀਆਂ ਤੇ ਪੁੱਜ ਗਿਆ.

ਵਿਵਸਾਹਿਕ ਗੱਡੀਆਂ, ਬੱਸ ਟ੍ਰੱਕ ਆਦਿ ਦੀ ਘਰੇਲੂ ਵਿਕਰੀ ਵਿੱਚ 7.6 ਪ੍ਰਤੀਸ਼ਤ ਵੱਧ ਕੇ 33 ਹਜ਼ਾਰ 271 ਰਹੀ ਜਦੋਂਕਿ ਪਿਛਲੇ ਸਾਲ ਅਪ੍ਰੈਲ ਵਿੱਚ 30914 ਇਹੋ ਜਿਹੇ ਵਾਹਨ ਬੇਚੇ ਗਏ ਸਨ.
ਹੋਰ ਵੀ
ਭੁੱਖੇ ਮਰ ਰਹੇ ਹਨ ਕਠਪੁਤਰੀ ਕਲਾਕਾਰ
ਹੁੰਦਈ ਕਾਰਾਂ ਨੂੰ ਪਿੰਡ ਤਕ ਪਹੁੰਚਾਉਣ ਦਾ ਟੀਚਾ
ਸੂਜੁਕੀ ਜ਼ੇਅਸ ਅਤੇ ਹੀਟ ਦੇ ਨਵੇਂ ਮਾਡਲ
ਪੂਰਵਉੱਤਰ ਖੇਤਰ ਵਿੱਚ ਤੇਲ ਸੰਕਟ
ਡੁਕਾਟੀ ਦੀ ਬਾਈਕ ਭਾਰਤ 'ਚ ਲਾਂਚ
ਦਿੱਲੀ ਮੈਟ੍ਰੋ ਵਿੱਚ ਸਫਰ ਕਰੋ ਕ੍ਰੈਡਿਟ ਕਾਰਡ ਜਰੀਏ