ਮੁੱਖਪੰਨਾ > ਖਬਰ ਸੰਸਾਰ > ਵਪਾਰ > ਵਪਾਰ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦਿੱਲੀ ਮੈਟ੍ਰੋ ਵਿੱਚ ਸਫਰ ਕਰੋ ਕ੍ਰੈਡਿਟ ਕਾਰਡ ਜਰੀਏ
ਵਾਰਤਾ
ਕ੍ਰੈਡਿਟ ਕਾਰਡ ਕਾਰੋਬਾਰ ਆਗੂ ਕੰਪਨੀ ਸਿਟੀ ਬੈਂਕ ਨੇ ਅੱਜ ਦਿੱਲੀ ਮੈਟ੍ਰੋ ਰੇਲ ਨਿਗਮ (ਡੀਐਮਆਏਅਸੀ) ਨਾਲ ਮਿਲ ਕੇ ਇੱਕ ਕੋ ਬ੍ਰਾਂਡੇਡ ਕ੍ਰੈਡਿਟ ਕਾਰਡ ਜਾਰੀ ਕੀਤਾ ਜੋ ਮੈਟ੍ਰੋ ਰੇਲ ਵਿੱਚ ਸਫਰ ਕਰਨ ਲਈ ਟਿਕਟ ਦਾ ਕੰਮ ਵੀ ਕਰੇਗਾ.

ਦਿੱਲੀ ਮੈਟ੍ਰੋ ਗੱਡੀਆਂ ਵਿੱਚ ਸਫਰ ਕਰਨ ਲਈ ਜਾਂ ਤੇ ਟੋਕਨ ਲੈਣਾ ਪੈਂਦਾ ਹੈ ਜਾਂ ਸਮਾਰਟ ਕਾਰਡ ਖਰੀਦਣਾ ਪੈਂਦਾ ਹੈ. ਸਮਾਰਟ ਕਾਰਡ ਬੈਂਕਾਂ ਦੇ ਡੇਬਿਟ ਜਾਂ ਕ੍ਰੈਡਿਟ ਕਾਰਡ ਦੀ ਤਰ੍ਹਾਂ ਦਿਖਣ ਵਾਲਾ ਇੱਕ ਕਾਰਡ ਹੈ ਜਿਸ ਨੂੰ 50 ਰੁਪੇ ਵਿੱਚ ਖਰੀਦਿਆ ਜਾ ਸਕਦਾ ਹੈ. ਇਸ ਵਿੱਚ ਚਿੱਪ ਲੱਗਿਆ ਹੈ ਜਿਸ ਵਿੱਚ ਯਾਤਰੀ ਜਿਹਨਾ ਮਰਜੀ ਪੈਸਾ ਪਵਾ ਸਕਦਾ ਹੈ. ਮੈਟ੍ਰੋ ਪ੍ਰਬੰਧਨ ਨੇ ਇਸ ਤੇ ਸਫਰ ਕਰਨ ਵਾਲਿਆਂ ਨੂੰ ਦੱਸ ਪ੍ਰਤੀਸ਼ਟ ਛੁੱਟ ਦਾ ਐਲਾਨ ਵੀ ਕੀਤਾ ਹੈ. ਹੁਣ ਇਹਨਾਂ ਦੇ ਇਲਾਵਾ ਕੋ ਬ੍ਰਾਂਡੇਡ ਕ੍ਰੈਡਿਟ ਕਾਰਡ ਤੋਂ ਵੀ ਮੈਟ੍ਰੋ ਗੱਡੀਆਂ ਵਿੱਚ ਸਫਰ ਕੀਤਾ ਜਾ ਸਕਦਾ ਹੈ.

ਕਾਫੀ ਦਿਨ੍ਹਾਂ ਤੋਂ ਕੁੱਝ ਕੰਪਨੀਆਂ ਦਿੱਲੀ ਮੈਟ੍ਰੋ ਨਾਲ ਸੰਪਰਕ ਵਿੱਚ ਸੀ ਕਿ ਉਹਨਾਂ ਦੇ ਕ੍ਰੈਡਿਟ ਕਾਰਡ ਨੂੰ ਦਿੱਲੀ ਮੈਟ੍ਰੋ ਦੇ ਸਮਾਰਟ ਕਾਰਡ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕੇ. ਇਸ ਵਿੱਚ ਸਿਟੀ ਬੈਂਕ ਨੂੰ ਸਫਲਤਾ ਮਿਲੀ. ਸਮਝੌਤੇ ਦੇ ਚੱਲਦੇ ਸਿਟੀ ਬੈਂਕ ਡੀਐਮਆਰਸੀ ਦੇ ਲੋਗੋ ਵਾਲਾ ਕੋ ਬ੍ਰਾਂਡੇਡ ਕ੍ਰੈਡਿਟ ਕਾਰਡ ਬਣਾਏਗਾ ਜਿਸ ਵਿੱਚ ਆਮ ਕ੍ਰੈਡਿਟ ਕਾਰਡ ਦੇ ਵਾਂਗੁ ਵਿਸ਼ੇਸ਼ਤਾਵਾਂ ਤੇ ਹੋਣਗੀਆਂ ਨਾਲ ਹੀ ਇਸ ਦਾ ਦਿੱਲੀ ਮੈਟ੍ਰੋ ਦੇ ਸਮਾਰਟ ਕਾਰਡ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ. ਦਿੱਲੀ ਮੈਟ੍ਰੋ ਵਿੱਚ ਯਾਤਰਾ ਲਈ ਚਾਰਜ ਕਰਾਉਣ ਲਈ ਕਾਉਂਟਰ ਨੇ ਨਕਦ ਪੈਸੇ ਨਹੀਂ ਦੇਣੇ ਹੋਣਗੇ. ਇਹ ਕ੍ਰੈਡਿਟ ਕਾਰਡ ਦੇ ਬਿਲ ਵਿੱਚ ਹੀ ਜੁੜ ਕੇ ਆਵੇਗਾ.
ਹੋਰ ਵੀ
ਜਿਲ੍ਹਾ ਪੱਧਰ ਤੇ ਆਯੋਜਿਤ ਹੋਣਗੇ ਸਹਿਕਾਰੀ ਮੇਲੇ
ਭਾਰਤ ਵਿੱਚ ਆਪਣੀ ਸੇਵਾਵਾਂ ਵਧਾਏਗੀ ਲੁਫਤਾਂਜਾ
ਯੂਟੀਆਈ ਦਾ ਡਿਵਿਡੈਂਡ 7 ਪ੍ਰਤੀਸ਼ਤ ਕਰ ਮੁਕਤ
ਮਾਈਕ੍ਰੋਸਾਫਟ ਲਈ ਸਾਡੇ ਬੂਹੇ ਬੰਦ ਨਹੀਂ -ਯਾਹੂ
ਯੁਨਿਟੀ ਇੰਫ੍ਰਾਪ੍ਰੋਜੈਕਟ ਨੂੰ ਮਿਲੇ ਦੋ ਆਰਡਰ
ਬਿਡਲਾ ਸਨਲਾਈਫ ਦੀ ਬਜ਼ਾਰੀ ਹਿੱਸੇਦਾਰੀ ਵਧੀ