ਮਹਿੰਗਾਈ ਦੀ ਦਰ ਵਿਚ ਮੁੜ ਤੇਜੀ ਆਉਣ ਤੋਂ ਬਾਦ ਅੱਜ ਲੋਕ ਸਭਾ ਵਿਚ ਇਕ ਸੁਆਲ ਦਾ ਜੁਆਬ ਦਿੰਦਿਆਂ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਸਰਕਾਰ ਵੱਲੋਂ ਮਹਿੰਗਾਈ ਨਾਲ ਨਜਿੱਠਣ ਲਈ ਲਈ ਚੁਕੇ ਗਏ ਕਦਮਾਂ ਦਾ ਨਤੀਜਾ ਕੁਝ ਸਮਾਂ ਵਿਚ ਆ ਜਾਵੇਗਾ।
ਲੋਕ ਸਭਾ ਵਿਚ ਸੁਆਲ ਦਾ ਜੁਆਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕੁਝ ਵੱਡੇ ਵਪਾਰੀ ਸਰਕਾਰ ਵੱਲੋਂ ਹਿਲਾਫ਼ ਚੁਕੇ ਗਏ ਕਦਮਾ ਦਾ ਵਿਰੋਧ ਕਰ ਰਹੇ ਹਨਾਤੇ ਉਹ ਕੁਝ ਰਾਜਨੀਤਕ ਦਲਾਂ ਦੀ ਛਤਰ ਛਾਇਆ ਹੇਠ ਆਪਣਾ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮਹਿੰਗਾਈ ਨੂੰ ਰੋਕਣ ਲਈ ਸਰਕਾਰ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ ਅਤੇ ਭਵਿਖ ਵਿਚ ਵੀ ਇਹ ਯਤਨ ਜਾਰੀ ਰਹਿਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਨਤੀਜੇ ਆਉਣ ਵਿਚ ਸਮਾਂ ਲੱਗ ਸਕਦਾ ਹੈ ਜਿਸ ਕਾਰਨ ਸਾਨੂੰ ਇਸ ਮੁੱਦੇ ਸਬਰ ਰੱਖਣਾ ਚਾਹੀਂਦਾ ਹੈ ਕਿਉਕਿ ਕੁਝ ਸਮਾਂ ਵਿਚ ਮਹਿੰਗਾਈ ਕਾਬੂ ਹੇਠ ਹੋਵੇਗੀ।
|