ਕੇਂਦਰ ਦੀ ਮਨਮੋਹਨ ਸਰਕਾਰ ਨੂੰ ਮੁਸ਼ਕਲਾਂ ਵਿਚ ਪਾਉਣ ਵਾਲੀ ਮਹਿੰਗਾਈ ਦੀ ਦਰ 12 ਅਪ੍ਰੈਲ ਨੂੰ ਸਮਾਪਤ ਹੋਏ ਕਾਰੋਬਾਰੀ ਹਫ਼ਤੇ ਮੋਕੇ 7.33 ਦੀ ਦਰ ਉੱਤੇ ਪਹੁੰਚ ਗਈ।
ਕੇਂਦਰ ਦੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੂੰ ਸੁਖ ਦਾ ਸਾਹ ਦੇਣ ਤੋਂ ਬਾਦ ਇਸ ਬਾਰ ਮੁੜ ਸਰਕਾਰ ਦੇ ਸਾਹ ਸੁਕਾਉਣ ਵਾਲੀ ਮਹਿੰਗਾਈ ਦਰ ਨੂੰ ਕਾਬੂ ਹੇਠ ਲਿਆਉਣ ਲਈ ਸਖਤ ਕਦਮ ਪੁਟਣੇ ਪੈਣਗੇ।
ਸਾਰੀ ਲੋੜੀਂਦੀਆਂ ਵਸਤਾਂ ਦੇ ਭਾਅ ਵਿਚ ਕਾਫ਼ੀ ਵਾਧਾ ਹੋਇਆ ਹੈ ਜਿਨ੍ਹਾਂ ਵਿਚ ਗੁੜ ਦੀ ਕੀਮਤ ਵਿਚ ਹੀ 12 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।
|