ਮੁੱਖਪੰਨਾ > ਵਿਵਿਧ > ਯੋਗ > ਯੋਗਾਸਨ > ਸੂਰਿਆ ਨਮਸਕਾਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੂਰਿਆ ਨਮਸਕਾਰ
ਸਾਰੇ ਰੋਗਾਂ ਵਿੱਚ ਲਾਭਦਾਇਕ
WD
ਸਾਰੇ ਆਸਨਾਂ ਦਾ ਸਾਰ ਛੁਪਿਆ ਹੈ ਸੂਰਿਆ ਨਮਸਕਾਰ ਵਿੱਚ। ਸੂਰਿਆ ਨਮਸਕਾਰ ਯੋਗਾਸਨਾਂ ਵਿੱਚ ਸਭ ਤੋਂ ਵਧੀਆ ਹੈ। ਇਸ ਨਮਸਕਾਰ ਵਿੱਚ ਲਗਭਗ ਸਾਰੇ ਆਸਨਾਂ ਦੀ ਮਿਲਾਵਟ ਹੈ। ਸੂਰਿਆ ਨਮਸਕਾਰ ਵਿਅਕਤੀ ਨੂੰ ਸੰਪੂਰਣ ਲਾਭ ਪਹੁੰਚਾਉਣ ਵਿੱਚ ਸਮਰੱਥ ਹੈ। ਇਸਦੇ ਅਭਿਆਸ ਨਾਲ ਵਿਅਕਤੀ ਦਾ ਸਰੀਰ ਨਿਰੋਗ ਅਤੇ ਸਵਸਥ ਹੋ ਜਾਂਦਾ ਹੈ। ਸੂਰਿਆ ਨਮਸਕਾਰ ਦਾ ਅਭਿਆਸ ਬਾਰ੍ਹਾਂ ਸਥਿਤੀਆਂ ਵਿੱਚ ਕੀਤਾ ਜਾਂਦਾ ਹੈ। ਇਸਦੀਆਂ ਵੀ ਦੋ ਸਥਿਤੀਆਂ ਹੁੰਦੀਆਂ ਹਨ - ਪਹਿਲੀ ਸੱਜੇ ਪੈਰ ਨਾਲ ਅਤੇ ਦੂਜੀ ਖੱਬੇ ਪੈਰ ਨਾਲ।

(1) ਪਹਿਲਾਂ ਸਾਵਧਾਨ ਦੀ ਮੁਦਰਾ ਵਿੱਚ ਖੜੇ ਹੋ ਜਾਉ। ਫਿਰ ਦੋਵਾਂ ਹੱਥਾਂ ਨੂੰ ਮੋਢਿਆਂ ਦੇ ਸਮਾਂਨਾਤਰ ਉਠਾਉਂਦੇ ਹੋਏ ਦੋਵਾਂ ਹਥੇਲੀਆਂ ਨੂੰ ਉੱਪਰ ਵੱਲ ਲੈ ਜਾਉ। ਹਥੇਲੀਆਂ ਦੇ ਮੁੱਖ ਭਾਗ ਇੱਕ-ਦੂਜੇ ਨਾਲ ਜੁੜੇ ਰਹਿਣ। ਫਿਰ ਉਹਨਾਂ ਨੂੰ ਉਸੇ ਸਥਿਤੀ ਵਿੱਚ ਸਾਹਮਣੇ ਵੱਲ ਲਿਆਉ। ਉਸ ਤੋਂ ਬਾਅਦ ਹੇਠਾਂ ਵੱਲ ਗੋਲ ਘੁਮਾਉਂਦੇ ਹੋਏ ਨਮਸਕਾਰ ਦੀ ਮੁਦਰਾ ਵਿੱਚ ਖੜੇ ਹੋ ਜਾਉ।

(2) ਸਾਹ ਭਰਦੇ ਹੋਏ ਦੋਨਾਂ ਹੱਥਾਂ ਨੂੰ ਕੰਨਾਂ ਤੋਂ ਹਟਾਉਂਦੇ ਹੋਏ ਉੱਪਰ ਵੱਲ ਤਾਣੋ ਅਤੇ ਕਮਰ ਤੋਂ ਪਿੱਛੇ ਵੱਲ ਝੁਕਦੇ ਹੋਏ ਭੁਜਾਵਾਂ ਅਤੇ ਗਰਦਨ ਨੂੰ ਪਿੱਛੇ ਵੱਲ ਝੁਕਾਉ। ਇਹ ਅਰਧ ਚੱਕਰ ਆਸਨ ਦੀ ਸਥਿਤੀ ਮੰਨੀ ਗਈ ਹੈ।

(3) ਤੀਸਰੀ ਸਥਿਤੀ ਵਿੱਚ ਸਾਹ ਨੂੰ ਹੌਲੀ-ਹੌਲੀ ਬਾਹਰ ਕੱਢਦੇ ਹੋਏ ਅੱਗੇ ਵੱਲ ਝੁਕੋ। ਹੱਥ ਗਰਦਨ ਦੇ ਨਾਲ, ਕੰਨਾਂ ਤੋਂ ਹਟੇ ਹੋਏ ਥੱਲੇ ਜਾ ਕੇ ਪੈਰਾਂ ਦੇ ਸੱਜੇ-ਖੱਬੇ ਪ੍ਰਿਥਵੀ ਨੂੰ ਛੂਹੋ। ਗੋਡਿਆਂ ਨੂੰ ਸਿੱਧੇ ਰੱਖੋ। ਕੁਝ ਸਮਾਂ ਇਸੇ ਸਥਿਤੀ ਵਿੱਚ ਰੁਕੋ। ਇਸ ਸਥਿਤੀ ਨੂੰ ਪਾਦ ਪਛਿਮੋਤਨ ਆਸਨ ਜਾਂ ਪਾਦਹਸਤ ਆਸਨ ਦੀ ਸਥਿਤੀ ਕਹਿੰਦੇ ਹਨ।

(4) ਇਸੇ ਸਥਿਤੀ ਵਿੱਚ ਹਥੇਲੀਆਂ ਭੂਮੀ ਤੇ ਟਿਕਾ ਕੇ ਸਾਹ ਨੂੰ ਭਰਦੇ ਹੋਏ ਸੱਜੇ ਪੈਰ ਨੂੰ ਪਿੱਛੇ ਵੱਲ ਲੈ ਜਾਉ। ਛਾਤੀ ਨੂੰ ਖਿੱਚ ਕੇ ਅੱਗੇ ਵੱਲ ਤਾਣੋ। ਗਰਦਨ ਨੂੰ ਉੱਪਰ ਉਠਾਉ। ਇਸ ਮੁਦਰਾ ਵਿੱਚ ਲੱਤ ਤਣੀ ਹੋਈ ਸਿੱਧੀ ਪਿੱਛੇ ਵੱਲ ਅਤੇ ਪੈਰ ਦਾ ਪੰਜਾ ਖੜਾ ਹੋਇਆ ਰਹਿਣਾ ਚਾਹੀਦਾ ਹੈ। ਇਸ ਸਥਿਤੀ ਵਿੱਚ ਕੁਝ ਸਮਾਂ ਰੁਕੋ।

(5) ਸਾਹ ਨੂੰ ਹੌਲੀ-ਹੌਲੀ ਬਾਹਰ ਕੱਢਦੇ ਹੋਏ ਖੱਬੇ ਪੈਰ ਨੂੰ ਵੀ ਪਿੱਛੇ ਲੈ ਜਾਉ। ਦੋਵਾਂ ਪੈਰਾਂ ਦੀਆਂ ਅੱਡੀਆਂ ਪਰਸਪਰ ਮਿਲੀਆਂ ਹੋਈਆਂ ਹੋਣ। ਪਿੱਛੇ ਵੱਲ ਸਰੀਰ ਨੂੰ ਖਿਚਾਅ ਦਉ ਅਤੇ ਅੱਡੀਆਂ ਨੂੰ ਪ੍ਰਿਥਵੀ ਤੇ ਮਿਲਾਉਣ ਦੀ ਕੋਸ਼ਿਸ਼ ਕਰੋ। ਗਰਦਨ ਨੂੰ ਹੇਠਾਂ ਝੁਕਾ ਕੇ ਠੋਡੀ ਨੂੰ ਕੰਠ ਨਾਲ ਲਗਾਉ।

(6) ਸਾਹ ਭਰਦੇ ਹੋਏ ਸਰੀਰ ਨੂੰ ਪ੍ਰਿਥਵੀ ਦੇ ਸਮਾਨਾਂਤਰ, ਸਿੱਧਾ ਕਰਕੇ ਅਤੇ ਪਹਿਲਾਂ ਗੋਡੇ, ਛਾਤੀ ਅਤੇ ਠੋਡੀ ਪ੍ਰਿਥਵੀ ਤੇ ਲਗਾ ਦਉ। ਪਿੱਠ ਨੂੰ ਥੋੜਾ ਉੱਪਰ ਉਠਾਉ। ਸਾਹ ਛੱਡ ਦਉ। ਸਾਹ ਦੀ ਗਤੀ ਸਧਾਰਨ ਰੱਖੋ।

WD
(7) ਇਸ ਸਥਿਤੀ ਵਿੱਚ ਹੌਲੀ-ਹੌਲੀ ਸਾਹ ਭਰਦੇ ਹੋਏ ਛਾਤੀ ਨੂੰ ਅੱਗੇ ਵੱਲ ਖਿੱਚਦੇ ਹੋਏ ਹੱਥਾਂ ਨੂੰ ਸਿੱਧੇ ਕਰ ਦਉ। ਗਰਦਨ ਨੂੰ ਪਿੱਛੇ ਵੱਲ ਲੈ ਜਾਉ। ਗੋਡੇ ਪ੍ਰਿਥਵੀ ਨੂੰ ਛੂੰਹਦੇ ਹੋਏ ਅਤੇ ਪੈਰਾਂ ਦੇ ਪੰਜੇ ਖੜੇ ਰਹਿਣ। ਇਸ ਸਥਿਤੀ ਨੂੰ ਭੁਜੰਗ ਆਸਨ ਦੀ ਸਥਿਤੀ ਕਹਿੰਦੇ ਹਨ।
ਵੀਡੀਉ ਦੇਖੋ
1 | 2  >>  
ਹੋਰ ਵੀ
ਕਟੀਚੱਕਰ ਆਸਨ  
ਪਾਦਹਸਤ ਆਸਨ  
ਅਰਧਚੰਦਰ ਆਸਨ  
ਤਾੜ ਆਸਣ  
ਪੂਰਨਧਨੁਰ ਆਸਨ  
ਅਰਧਧਨੁਰ ਆਸਨ