ਮੁੱਖਪੰਨਾ > ਵਿਵਿਧ > ਯੋਗ > ਯੋਗਾਸਨ > ਕਟੀਚੱਕਰ ਆਸਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਟੀਚੱਕਰ ਆਸਨ
ਵੈਬ ਦੁਨੀਆ
WD
ਕਟੀ ਦਾ ਅਰਥ ਹੈ ਕਮਰ ਅਰਥਾਤ ਕਮਰ ਦਾ ਚੱਕਰ ਆਸਨ। ਉਪਰੋਕਤ ਆਸਨ ਵਿੱਚ ਦੋਵਾਂ ਭੁਜਾਵਾਂ, ਗਰਦਨ ਅਤੇ ਕਮਰ ਦੀ ਕਸਰਤ ਹੁੰਦੀ ਹੈ।

ਵਿਧੀ : ਪਹਿਲਾਂ ਸਾਵਧਾਨ ਦੀ ਮੁਦਰਾ ਵਿੱਚ ਖੜੇ ਹੋ ਜਾਉ। ਫਿਰ ਦੋਵਾਂ ਪੈਰਾਂ ਵਿੱਚ ਲਗਭਗ ਇੱਕ ਫੁੱਟ ਦੀ ਦੂਰੀ ਰੱਖ ਕੇ ਖੜੇ ਹੋ ਜਾਉ। ਫਿਰ ਦੋਵਾਂ ਹੱਥਾਂ ਨੂੰ ਮੋਢਿਆਂ ਦੇ ਸਮਾਂਨਾਤਰ ਫੈਲਾਉਂਦੇ ਹੋਏ ਹਥੇਲੀਆਂ ਭੂਮੀ ਵੱਲ ਰੱਖੋ।

ਫਿਰ ਖੱਬਾ ਹੱਥ ਸਾਹਮਣੇ ਤੋਂ ਘੁਮਾਉਂਦੇ ਹੋਏ ਸੱਜੇ ਮੋਢੇ ਤੇ ਰੱਖੋ। ਫਿਰ ਖੱਬਾ ਹੱਥ ਮੋੜ ਕੇ ਪਿੱਠ ਦੇ ਪਿੱਛੇ ਲੈ ਜਾ ਕੇ ਕਮਰ ਤੇ ਰੱਖੋ। ਧਿਆਨ ਰੱਖੋ ਕਿ ਕਮਰ ਵਾਲੇ ਹੱਥ ਦੀ ਹਥੇਲੀ ਉੱਪਰ ਹੀ ਰਹੇ। ਹੁਣ ਗਰਦਨ ਨੂੰ ਖੱਬੇ ਮੋਢੇ ਵੱਲ ਘੁੰਮਾਉਂਦੇ ਹੋਏ ਪਿੱਛੇ ਲੈ ਜਾਉ। ਕੁਝ ਦੇਰ ਇਸੇ ਸਥਿਤੀ ਵਿੱਚ ਰਹੋ।

ਫਿਰ ਗਰਦਨ ਨੂੰ ਸਾਹਮਣੇ ਲਿਆਉਂਦੇ ਹੋਏ ਕ੍ਰਮ ਅਨੁਸਾਰ ਹੱਥਾਂ ਨੂੰ ਮੋਢਿਆਂ ਦੇ ਸਮਾਂਨਾਤਰ ਰੱਖਦੇ ਹੋਏ ਹੁਣ ਇਸੇ ਕਿਰਿਆ ਨੂੰ ਖੱਬੇ ਪਾਸਿਓਂ ਕਰਨ ਤੋਂ ਬਾਅਦ ਖੱਬੇ ਪਾਸੇ ਨਾਲ ਕਰੋ। ਇਸ ਪ੍ਰਕਾਰ ਇੱਕ-ਇੱਕ ਪਾਸੇ ਤੋਂ 5-5 ਚੱਕਰ ਕਰੋ।

ਸਾਵਧਾਨੀ : ਕਮਰ ਜਾਂ ਗਰਦਨ ਵਿੱਚ ਜਿਆਦਾ ਦਰਦ ਦੀ ਸਥਿਤੀ ਵਿੱਚ ਇਹ ਆਸਨ ਨਾ ਕਰੋ।

WD
ਲਾਭ : ਇਹ ਕਮਰ, ਪੇਟ, ਕੂਲਹੇ, ਮੇਰੂਦੰਡ ਅਤੇ ਜੰਘਾਵਾਂ ਨੂੰ ਸੁਧਾਰਦਾ ਹੈ। ਇਸ ਨਾਲ ਗਰਦਨ ਅਤੇ ਕਮਰ ਵਿੱਚ ਲਾਭ ਮਿਲਦਾ ਹੈ। ਇਹ ਆਸਨ ਗਰਦਨ ਨੂੰ ਸੁਡੌਲ ਬਣਾ ਕੇ ਕਮਰ ਦੀ ਚਰਬੀ ਘਟਾਉਂਦਾ ਹੈ। ਸਰੀਰਿਕ ਥਕਾਵਟ ਅਤੇ ਮਾਨਸਿਕ ਤਨਾਅ ਦੂਰ ਕਰਦਾ ਹੈ।
ਵੀਡੀਉ ਦੇਖੋ
ਹੋਰ ਵੀ
ਪਾਦਹਸਤ ਆਸਨ  
ਅਰਧਚੰਦਰ ਆਸਨ  
ਤਾੜ ਆਸਣ  
ਪੂਰਨਧਨੁਰ ਆਸਨ  
ਅਰਧਧਨੁਰ ਆਸਨ  
ਵਿਪਰੀਤ ਨੌਕਾ ਆਸਨ