ਪਾਦਹਸਤ ਆਸਨ

ਇਸ ਵਿੱਚ ਅਸੀਂ ਦੋਵਾਂ ਹੱਥਾਂ ਨਾਲ ਆਪਣੇ ਪੈਰ ਦੇ ਅੰਗੂਠੇ ਨੂੰ ਫੜਦੇ ਹਾਂ, ਇਸ ਲਈ ਇਸ ਨੂੰ ਪਾਦਹਸਤ ਆਸਨ ਕਿਹਾ ਜਾਂਦਾ ਹੈ। ਵਿਧੀ : ਇਹ ਆਸਨ ਖੜੇ ਹੋ ਕੇ ਕੀਤਾ ਜਾਂਦਾ ਹੈ। ਪਹਿਲਾਂ ਮੋਢੇ ਅਤੇ ਰੀੜ ਦੀ ਹੱਡੀ ਨੂੰ ਸਿੱਧਾ ਕੀਤਾ ਜਾਂਦਾ ਹੈ। ਫਿਰ ਹੱਥਾਂ ਨੂੰ ਹੌਲੀ-ਹੌਲੀ ਉੱਪਰ ਉਠਾਇਆ ਜਾਂਦਾ ਹੈ। ਮੋਢੇ ਦੀ ਸੇਧ ਵਿੱਚ ਲਿਆ ਕੇ ਥੋੜਾ-ਥੋੜਾ ਮੋਢਿਆਂ ਨੂੰ ਅੱਗੇ ਵੱਲ ਪ੍ਰੈਸ ਕਰਦੇ ਹੋਏ ਹੱਥ ਸਿਰ ਦੇ ਉੱਪਰ ਤੱਕ ਉਠਾਇਆ ਜਾਂਦਾ ਹੈ। ਇਸ ਤੋਂ ਬਾਅਦ ਹੱਥ ਦੀਆਂ ਹਥੇਲੀਆਂ ਨੂੰ ਸਾਹਮਣੇ ਵੱਲ ਕੀਤਾ ਜਾਂਦਾ ਹੈ। ਜਦੋਂ ਬਾਹਾਂ ਇੱਕ-ਦੂਜੇ ਦੇ ਸਮਾਂਤਰ ਉੱਪਰ ਉੱਠ ਜਾਣ ਤਾਂ ਹੌਲੀ-ਹੌਲੀ ਕਮਰ ਨੂੰ ਸਿੱਧਾ ਰੱਖਦੇ ਹੋਏ ਹੇਠਾਂ ਵੱਲ ਸਾਹ ਅੰਦਰ ਲੈ ਜਾਂਦੇ ਹੋਏ ਝੁਕਣਾ ਸ਼ੁਰੂ ਕੀਤਾ ਜਾਂਦਾ ਹੈ। ਫਿਰ ਹੱਥ ਦੀਆਂ ਦੋਵਾਂ ਹਥੇਲੀਆਂ ਨੂੰ ਅੱਡੀ ਪੰਜੇ ਮਿਲੇ ਪੈਰ ਦੇ ਕੋਲ ਗੋਡੇ ਸਿੱਧੇ ਰੱਖਦੇ ਹੋਏ ਜਮੀਨ ਤੇ ਰੱਖ ਦਿੱਤਾ ਜਾਂਦਾ ਹੈ ਅਤੇ ਮੱਥੇ ਨੂੰ ਗੋਡਿਆਂ ਨਾਲ ਸਪਰਸ਼ ਕੀਤਾ ਜਾਂਦਾ ਹੈ। ਇਸ ਸਥਿਤੀ ਵਿੱਚ ਸਾਹ ਲੈਂਦੇ ਰਹੋ। ਇਸ ਸਥਿਤੀ ਨੂੰ ਸੂਰਜ ਨਮਸਕਾਰ ਦੀ ਤੀਜੀ ਸਥਿਤੀ ਵੀ ਕਿਹਾ ਜਾਂਦਾ ਹੈ। ਹੌਲੀ-ਹੌਲੀ ਇਸ ਸਥਿਤੀ ਤੋਂ ਉੱਪਰ ਉੱਠੋ ਅਤੇ ਖੜੀ ਮੁਦਰਾ ਵਿੱਚ ਆ ਜਾਉ। ਕੁਝ ਪਲਾਂ ਦਾ ਵਿਰਾਮ ਦੇ ਕੇ ਇਹ ਅਭਿਆਸ ਫਿਰ ਕਰੋ। ਇਸ ਤਰ੍ਹਾਂ 5 ਤੋਂ 7 ਵਾਰ ਕਰਨ ਤੇ ਇਹ ਅਸਰਦਾਇਕ ਹੁੰਦਾ ਹੈ। ਸਾਵਧਾਨੀ : ਰੀੜ ਦੀ ਹੱਡੀ ਵਿੱਚ ਕੋਈ ਸ਼ਿਕਾਇਤ ਹੋਵੇ ਅਤੇ ਨਾਲ ਹੀ ਪੇਟ ਵਿੱਚ ਕੋਈ ਗੰਭੀਰ ਬਿਮਾਰੀ ਹੋਵੇ ਤਾਂ ਇਸ ਸਥਿਤੀ ਵਿੱਚ ਇਹ ਆਸਨ ਨਾ ਕਰੋ। ਇਸਦੇ ਲਾਭ : ਇਹ ਆਸਨ ਮੂਤਰ-ਪ੍ਰਣਾਲੀ, ਗਰਭ-ਅਵਸਥਾ ਲਈ ਵਿਸ਼ੇਸ਼ ਰੂਪ ਨਾਲ ਵਧੀਆ ਹੁੰਦਾ ਹੈ। ਇਸ ਨਾਲ ਕਬਜ਼ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ। ਇਹ ਪਿੱਠ ਅਤੇ ਰੀੜ ਦੀ ਹੱਡੀ ਨੂੰ ਮਜਬੂਤ ਅਤੇ ਲਚੀਲਾ ਬਣਾਉਂਦਾ ਹੈ ਅਤੇ ਜੰਘਾਵਾਂ ਅਤੇ ਪਿੰਜਣੀਆਂ ਦੀਆਂ ਮਾਸਪੇਸ਼ੀਆਂ ਨੂੰ ਮਜਬੂਤ ਕਰਦਾ ਹੈ। ਅੰਤੜੀਆਂ ਅਤੇ ਪੇਟ ਦੇ ਸਾਰੇ ਵਿਕਾਰ ਇਸ ਆਸਨ ਨੂੰ ਨਿਯਮਿਤ ਕਰਨ ਨਾਲ ਦੂਰ ਹੁੰਦੇ ਹਨ। ਇਸ ਨਾਲ ਸੁਸ਼ਨਮਾ ਨਾੜੀ ਦਾ ਖਿਚਾਅ ਹੋਣ ਨਾਲ ਉਹਨਾਂ ਦਾ ਬਲ ਵਧਦਾ ਹੈ।