ਮੁੱਖਪੰਨਾ > ਵਿਵਿਧ > ਯੋਗ > ਯੋਗਾਸਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਾੜ ਆਸਣ  Search similar articles
WDWD
ਇਸ ਨਾਲ ਸਰੀਰ ਦੀ ਸਥਿਤੀ ਤਾੜ ਦੇ ਪੇੜ ਦੇ ਸਮਾਨ ਹੋ ਜਾਂਦੀ ਹੈ ਇਸ ਲਈ ਇਸ ਨੂੰ ਤਾੜਾਸਨ ਕਹਿੰਦੇ ਹਨ।

ਵਿਧੀ: ਇਹ ਆਸਣ ਖੜ੍ਹੇ ਰਹਿ ਕੇ ਕੀਤਾ ਜਾਂਦਾ ਹੈ ਅੱਡੀ-ਪੰਜਿਆਂ ਨੂੰ ਸਮਾਨਾਂਤਰ ਕ੍ਰਮ ਵਿੱਚ ਥੋੜ੍ਹਾ ਦੂਰ ਰੱਖੋ। ਹੱਥਾਂ ਨੂੰ ਸਿੱਧਾ ਕਮਰ ਤੋਂ ਪਰ੍ਹੇ ਕਰ ਲਉ। ਫਿਰ ਹੌਲੀ-ਹੌਲੀ ਹੱਥਾਂ ਨੂੰ ਮੋਢਿਆਂ ਤੱਕ ਉਠਾਉ, ਉਦੋਂ ਤੱਕ ਹੱਥਾਂ ਨੂੰ ਸਿਰ ਦੇ ਉੱਪਰ ਲੈ ਜਾਂਦੇ ਹੋਏ ਪੈਰ ਦੀ ਅੱਡੀ ਵੀ ਜਮੀਨ ਤੋਂ ਉਠਾ ਕੇ ਸਾਵਧਾਨੀ ਨਾਲ ਪੰਜਿਆਂ ਦੇ ਭਾਰ ਖੜ੍ਹੇ ਹੋ ਜਾਉ।

ਫਿਰ ਫਿੰਗਰ ਲਾਕ ਲਗਾ ਕੇ ਹੱਥਾਂ ਦੇ ਪੰਜਿਆਂ ਨੂੰ ਵਿਪਰੀਤ ਦਿਸ਼ਾ ਵਿੱਚ ਮੋੜ ਕੇ ਗਰਦਨ ਸਿੱਧੀ ਰੱਖੋ ਅਤੇ ਫਿਰ ਇਸੇ ਦਾ ਵਿਪਰੀਤਕਰਨ ਕਰਦੇ ਹੋਏ ਫਿਰ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਉ।

ਸਾਵਧਾਨੀ: ਜਦੋਂ ਹੱਥਾਂ ਨੂੰ ਉੱਪਰ ਵਾਲੇ ਪਾਸੇ ਲੈ ਜਾਂਦੇ ਹਨ, ਉਦੋਂ ਧਿਆਨ ਰੱਖਣਾ ਹੈ ਕਿ ਹੱਥਾਂ ਦੇ ਨਾਲ ਅੱਡੀਆਂ ਨੂੰ ਵੀ ਉੱਪਰ ਵਾਲੇ ਪਾਸੇ ਲੈ ਜਾਂਦੇ ਹਨ, ਇਸ ਅਵਸਥਾ ਵਿੱਚ ਸਰੀਰ ਦਾ ਭਾਰ ਪੈਰਾਂ ਦੀ ਉਂਗਲੀਆਂ ਤੇ ਰਹਿੰਦਾ ਹੈ। ਜਦੋਂ ਹੱਥਾਂ ਨੂੰ ਉੱਪਰ ਵਾਲੇ ਪਾਸੇ ਖਿੱਚਦੇ ਹਨ ਉਸੇ ਸਮੇਂ ਪੇਟ ਨੂੰ ਅੰਦਰ ਵੱਲ ਖਿੱਚਦੇ ਹਨ।

WDWD
ਇਸਦੇ ਲਾਭ: ਇਸ ਆਸਣ ਨੂੰ ਨਿਯਮਿਤ ਕਰਦੇ ਰਹਿਣ ਨਾਲ ਪੈਰਾਂ ਵਿੱਚ ਮਜਬੂਤੀ ਆਉਂਦੀ ਹੈ ਅਤੇ ਨਾਲ ਹੀ ਪੰਜੇ ਮਜਬੂਤ ਹੁੰਦੇ ਹਨ ਤੇ ਪਿੰਜਣੀਆਂ ਵੀ ਸਖਤ ਹੁੰਦੀਆਂ ਹਨ ਇਸਦੇ ਅਲਾਵਾ ਪੇਟ ਤੇ ਛਾਤੀ ਤੇ ਖਿਚਾਅ ਪੈਣ ਨਾਲ ਉਹਨਾਂ ਦੀਆਂ ਹਰ ਪ੍ਰਕਾਰ ਦੀਆਂ ਮੁਸ਼ਕਲਾਂ ਨਸ਼ਟ ਹੁੰਦੀਆਂ ਹਨ। ਪੇਟ ਸੰਬੰਧੀ ਰੋਗ ਦੂਰ ਹੁੰਦਾ ਹੈ। ਪਾਈਲਸ ਰੋਗੀਆਂ ਨੂੰ ਇਸ ਤੋਂ ਲਾਭ ਮਿਲਦਾ ਹੈ। ਇਹ ਆਸਣ ਬੱਚਿਆਂ ਦੀ ਸਰੀਰਿਕ ਗ੍ਰੋਥ ਵਧਾਉਣ ਵਿੱਚ ਮਹੱਤਵਪੂਰਨ ਹੁੰਦਾ ਹੈ।
ਵੀਡੀਉ ਦੇਖੋ
ਹੋਰ ਵੀ
ਪੂਰਨਧਨੁਰ ਆਸਨ  
ਅਰਧਧਨੁਰ ਆਸਨ  
ਵਿਪਰੀਤ ਨੌਕਾ ਆਸਨ  
ਸ਼ਲਭ ਆਸਨ  
ਭੁਜੰਗਾਸਨ  
ਮਕਰਾਸਨ