ਇਸ ਵਿੱਚ ਸਰੀਰ ਦੀ ਆਕ੍ਰਿਤੀ ਪੂਰੀ ਤਰ੍ਹਾਂ ਖਿੱਚੇ ਹੋਏ ਧਨੁਸ਼ ਦੇ ਸਮਾਨ ਹੋ ਜਾਂਦੀ ਹੈ, ਇਸ ਲਈ ਇਸ ਨੂੰ ਪੂਰਨ ਧਨੁਰ ਆਸਨ ਕਹਿੰਦੇ ਹਨ। ਅਰਧ ਧਨੁਰ ਆਸਨ ਅਤੇ ਪੂਰਨ ਧਨੁਰ ਆਸਨ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ। ਆਮਤੌਰ ਤੇ ਇਸ ਨੂੰ ਵੀ ਧਨੁਰ ਆਸਨ ਹੀ ਕਿਹਾ ਜਾਂਦਾ ਹੈ, ਪਰ ਲਗਾਤਾਰ ਕੋਸ਼ਿਸ਼ ਕਰਦੇ ਰਹਿਣ ਨਾਲ ਜਦੋਂ ਇਹ ਆਸਨ ਸਿੱਧ ਹੋ ਜਾਂਦਾ ਹੈ ਤਾਂ ਪੂਰਨ ਧਨੁਰ ਆਸਨ ਦੀ ਆਕ੍ਰਿਤੀ ਵਰਗਾ ਪ੍ਰਤੀਤ ਹੁੰਦਾ ਹੈ, ਅਰਥਾਤ ਪੂਰੀ ਤਰ੍ਹਾਂ ਨਾਲ ਖਿੱਚੇ ਹੋਏ ਧਨੁਸ਼ ਬਾਣ ਦੀ ਤਰ੍ਹਾਂ।
ਵਿਧੀ : ਮਕਰ ਆਸਨ ਦੀ ਅਵਸਥਾ ਵਿੱਚ ਪੇਟ ਦੇ ਬਲ ਲੇਟ ਜਾਉ। ਫਿਰ ਦੋਵਾਂ ਪੈਰਾਂ ਨੂੰ ਆਪਸ ਵਿੱਚ ਹਟਾਉਂਦੇ ਹੋਏ ਹੱਥਾਂ ਨੂੰ ਕਮਰ ਤੋਂ ਹਟਾਉ। ਠੋਡੀ ਭੂਮੀ ਤੇ ਰੱਖੋ। ਅੱਡੀ-ਪੰਜੇ ਅਤੇ ਗੋਡੇ ਮਿਲੇ ਹੋਏ ਹੋਣ। ਕੂਹਣੀਆਂ ਕਮਰ ਤੋਂ ਹਟੀਆਂ ਹੋਈਆਂ, ਉੱਪਰ ਵੱਲ ਹਥੇਲੀਆਂ ਰੱਖੋ।
ਹੁਣ ਲੱਤਾਂ ਨੂੰ ਗੋਡਿਆਂ ਨਾਲ ਮੋੜੋ। ਫਿਰ ਦੋਵੇਂ ਹੱਥਾਂ ਨਾਲ ਪੈਰਾਂ ਦੇ ਅੰਗੂਠੇ ਨੂੰ ਕਸ ਕੇ ਫੜੋ। ਫਿਰ ਹੱਥਾਂ ਅਤੇ ਪੈਰਾਂ ਨੂੰ ਖਿੱਚਦੇ ਹੋਏ ਗੋਡਿਆਂ ਨੂੰ ਉੱਪਰ ਉਠਾਉ। ਸਿਰ ਪਿੱਛੇ ਵੱਲ ਅਤੇ ਪੈਰ ਦੇ ਤਲੇ ਤੱਕ ਲੈ ਜਾਉ। ਸਾਰੇ ਸਰੀਰ ਦਾ ਬੋਝ ਨਾਭੀ ਦੇ ਉੱਤੇ ਹੀ ਰਹੇ। ਇਸ ਸਥਿਤੀ ਵਿੱਚ 10-30 ਸੈਕਿੰਟ ਤੱਕ ਰਹੋ।
ਵਾਪਸ ਆਉਣ ਲਈ ਪਹਿਲਾਂ ਠੋਡੀ ਨੂੰ ਭੂਮੀ ਤੇ ਟਿਕਾਉਂਦੇ ਹੋਏ ਪੈਰ ਅਤੇ ਹੱਥਾਂ ਨੂੰ ਸਮਾਨਾਂਤਰ ਕ੍ਰਮ ਵਿੱਚ ਹੌਲੀ-ਹੌਲੀ ਭੂਮੀ ਤੇ ਲਿਆਉਂਦੇ ਹੋਏ ਫਿਰ ਮਕਰ ਆਸਨ ਦੀ ਸਥਿਤੀ ਵਿੱਚ ਲੇਟ ਜਾਉ ਅਤੇ ਪੂਰਕ ਕਰੋ। ਸਾਹ ਪ੍ਰਕਿਰਿਆ ਦੇ ਸਮਾਨ ਹੋਣ ਤੇ ਦੂਜੀ ਵਾਰ ਕਰੋ। ਇਸ ਪ੍ਰਕਾਰ 3-4 ਵਾਰ ਕਰੋ।
ਸਾਵਧਾਨੀ : ਜਿਹਨਾਂ ਲੋਕਾਂ ਨੂੰ ਰੀੜ ਦੀ ਹੱਡੀ ਜਾਂ ਡਿਕਸ ਦਾ ਜਿਆਦਾ ਦਰਦ ਹੋਵੇ, ਉਹਨਾਂ ਨੂੰ ਇਹ ਆਸਨ ਨਹੀਂ ਕਰਨਾ ਚਾਹੀਦਾ। ਪੇਟ ਸਬੰਧੀ ਕੋਈ ਗੰਭੀਰ ਰੋਗ ਹੋਵੇ ਤਾਂ ਵੀ ਇਹ ਆਸਨ ਨਾ ਕਰੋ।
ਇਸਦੇ ਲਾਭ : ਧਨੁਰ ਆਸਨ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ। ਇਸ ਨਾਲ ਸਾਰੇ ਆਂਤਰਿਕ ਅੰਗਾਂ, ਮਾਸਪੇਸ਼ੀਆਂ ਅਤੇ ਜੋੜਾਂ ਦੀ ਕਸਰਤ ਹੋ ਜਾਂਦੀ ਹੈ। ਇਹ ਆਸਨ ਸਰੀਰ ਵਿੱਚ ਊਰਜਾ ਦਾ ਸੰਤੁਲਨ ਕਰਦਾ ਹੈ। ਦਿਲ ਮਜਬੂਤ ਬਣਦਾ ਹੈ। ਗਲੇ ਦੇ ਸਾਰੇ ਰੋਗ ਨਸ਼ਟ ਹੁੰਦੇ ਹਨ। ਪਾਚਨ ਸ਼ਕਤੀ ਵਧਦੀ ਹੈ। ਕਬਜ ਦੂਰ ਹੁੰਦੀ ਹੈ। ਸਾਹ ਦੀ ਕਿਰਿਆ ਸਹੀ ਰਹਿੰਦੀ ਹੈ। ਮੇਰੂਦੰਡ ਨੂੰ ਲਚੀਲਾ ਅਤੇ ਸਵਸਥ ਬਣਾਉਂਦਾ ਹੈ। ਸ੍ਰਵਾਈਕਲ ਅਤੇ ਕਮਰ ਦਰਦ ਰੋਗਾਂ ਲਈ ਲਾਭਦਾਇਕ ਆਸਨ ਹੈ। ਔਰਤਾਂ ਦੀ ਮਾਸਿਕ ਧਰਮ ਸਬੰਧੀ ਸਮੱਸਿਆ ਵਿੱਚ ਵੀ ਲਾਭਦਾਇਕ ਹੈ। ਗੁਰਦਿਆਂ ਨੂੰ ਪੁਸ਼ਟ ਕਰਕੇ ਕੇ ਮੂਤਰ-ਵਿਕਾਰ ਨੂੰ ਦੂਰ ਕਰਦਾ ਹੈ।
|