ਇਸ ਵਿੱਚ ਸਰੀਰ ਦੀ ਅਕ੍ਰਿਤੀ ਸਮਾਨ ਤੌਰ ਤੇ ਖਿੱਚੇ ਹੋਏ ਧਨੁਸ਼ ਦੇ ਸਮਾਨ ਹੋ ਜਾਂਦੀ ਹੈ ਇਸ ਲਈ ਇਸ ਨੂੰ ਅਰਧਧਨੁਰ ਆਸਨ ਕਹਿੰਦੇ ਹਨ। ਆਮ ਤੌਰ ਤੇ ਇਸ ਨੂੰ ਵੀ ਧਨੁਰ ਆਸਨ ਹੀ ਕਿਹਾ ਜਾਂਦਾ ਹੈ।
ਵਿਧੀ : ਮਕਰ ਆਸਨ ਦੀ ਅਵਸਥਾ ਵਿੱਚ ਪੇਟ ਦੇ ਭਾਰ ਲੇਟ ਜਾਉ। ਫਿਰ ਦੋਵਾਂ ਪੈਰਾਂ ਨੂੰ ਆਪਸ ਵਿੱਚ ਹਟਾਉਂਦੇ ਹੋਏ ਹੱਥਾਂ ਨੂੰ ਕਮਰ ਤੋਂ ਹਟਾਉ। ਠੋਡੀ ਭੂਮੀ ਤੇ ਰੱਖੋ। ਅੱਡੀ-ਪੰਜੇ ਅਤੇ ਗੋਡੇ ਮਿਲੇ ਹੋਏ ਹੋਣ। ਕੂਹਣੀਆਂ ਕਮਰ ਤੋਂ ਹਟੀਆਂ ਹੋਈਆਂ, ਉੱਪਰ ਵੱਲ ਨੂੰ ਹਥੇਲੀਆਂ ਰੱਖੋ।
ਹੁਣ ਲੱਤਾਂ ਨੂੰ ਗੋਡਿਆਂ ਤੋਂ ਮੋੜੋ। ਫਿਰ ਦੋਵਾਂ ਹੱਥਾਂ ਨਾਲ ਪੈਰਾਂ ਨੂੰ ਅੱਡੀ ਦੇ ਉੱਪਰੋਂ ਫੜੋ। ਹੱਥਾਂ ਅਤੇ ਪੈਰਾਂ ਨੂੰ ਖਿੱਚਦੇ ਹੋਏ ਗੋਡਿਆਂ ਨੂੰ ਉੱਪਰ ਨੂੰ ਉਠਾਉ। ਜਿੰਨਾ ਹੋ ਸਕੇ ਓਨਾ ਸਿਰ ਪਿੱਛੇ ਵੱਲ ਲੈ ਜਾਉ। ਸਾਰੇ ਸਰੀਰ ਦਾ ਬੋਝ ਕੋਸ਼ਿਸ਼ ਕਰੋ ਕਿ ਨਾਭੀ ਦੇ ਉੱਪਰ ਹੀ ਰਹੇ। ਪੈਰ ਦੇ ਤਲੇ ਅਤੇ ਸਿਰ ਸਮਾਨ ਰੂਪ ਨਾਲ ਸੇਧ ਵਿੱਚ ਰਹਿਣ। ਕੁੰਭਕ ਕਰਕੇ ਇਸ ਸਥਿਤੀ ਵਿੱਚ 10-30 ਸੈਕਿੰਟ ਤੱਕ ਰਹੋ।
ਵਾਪਸ ਆਉਣ ਲਈ ਪਹਿਲਾਂ ਠੋਡੀ ਨੂੰ ਭੂਮੀ ਤੇ ਟਿਕਾਉ ਫਿਰ ਹੱਥਾਂ ਨੂੰ ਬਾਅਦ ਵਿੱਚ ਹੌਲੀ-ਹੌਲੀ ਪੈਰਾਂ ਨੂੰ ਭੂਮੀ ਤੇ ਲਿਆਉਂਦੇ ਹੋਏ ਫਿਰ ਮਕਰ ਆਸਨ ਦੀ ਸਥਿਤੀ ਵਿੱਚ ਲੇਟ ਜਾਉ ਅਤੇ ਪੂਰਕ ਕਰੋ। ਸਾਹ ਕਿਰਿਆ ਦੇ ਸਮਾਨ ਹੋਣ ਤੇ ਦੂਜੀ ਵਾਰ ਕਰੋ। ਇਸ ਪ੍ਰਕਾਰ 3-4 ਵਾਰ ਕਰੋ।
ਸਾਵਧਾਨੀ : ਜਿਹਨਾਂ ਲੋਕਾਂ ਨੂੰ ਰੀੜ ਦੀ ਹੱਡੀ ਜਾਂ ਡਿਕਸ ਦਾ ਕਸ਼ਟ ਹੋਵੇ, ਉਹਨਾਂ ਨੂੰ ਇਹ ਆਸਨ ਨਹੀਂ ਕਰਨਾ ਚਾਹੀਦਾ ਹੈ। ਪੇਟ ਸਬੰਧੀ ਕੋਈ ਗੰਭੀਰ ਰੋਗ ਹੋਵੇ ਤਾਂ ਵੀ ਇਹ ਆਸਨ ਨਾ ਕਰੋ।
ਇਸਦੇ ਲਾਭ : ਧਨੁਰ ਆਸਨ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ। ਇਸਦੇ ਸਾਰੇ ਅੰਤਰਿਕ ਅੰਗਾਂ, ਮਾਸਪੇਸ਼ੀਆਂ ਅਤੇ ਜੋੜਾਂ ਦੀ ਕਸਰਤ ਹੋ ਜਾਂਦੀ ਹੈ। ਇਸ ਆਸਨ ਸਰੀਰ ਵਿੱਚ ਊਰਜਾ ਦਾ ਅਤੇ ਤਿੰਨਾਂ ਗੁਣਾਂ (ਸਤਵ, ਰਜਸ, ਤਮਸ) ਦਾ ਸੰਤੁਲਨ ਕਰਦਾ ਹੈ। ਦਿਲ ਮਜਬੂਤ ਬਣਦਾ ਹੈ। ਗਲੇ ਦੇ ਸਾਰੇ ਰੋਗ ਨਸ਼ਟ ਹੁੰਦੇ ਹਨ। ਪਾਚਨ ਸ਼ਕਤੀ ਵਧਦੀ ਹੈ। ਕਬਜ ਦੂਰ ਹੁੰਦੀ ਹੈ। ਸਾਹ ਦੀ ਕਿਰਿਆ ਸਮਾਨ ਚੱਲਣ ਲੱਗਦੀ ਹੈ। ਮੇਰੂਦੰਡ ਨੂੰ ਲਚੀਲਾ ਅਤੇ ਸਵਸਥ ਬਣਾਉਂਦਾ ਹੈ। ਸਰਵਾਈਕਲ, ਸਪੋਡੋਲਾਈਟਿਸ, ਕਮਰ ਦਰਦ ਅਤੇ ਉਦਰ ਰੋਗਾਂ ਲਈ ਲਾਭਦਾਇਕ ਆਸਨ ਹੈ। ਇਸਤਰੀਆਂ ਦੀ ਮਾਸਿਕ ਧਰਮ ਸਮੱਸਿਆ ਵਿੱਚ ਲਾਭਦਾਇਕ ਹੈ। ਗੁਰਦਿਆਂ ਨੂੰ ਪੁਸ਼ਟ ਕਰਕੇ ਮੂਤਰ-ਵਿਕਾਰਾਂ ਨੂੰ ਦੂਰ ਕਰਦਾ ਹੈ।
|