ਨੌਕਾ ਆਸਨ ਨੂੰ ਪਿੱਠ ਦੇ ਭਾਰ ਲੇਟ ਕੇ ਕੀਤਾ ਜਾਂਦਾ ਹੈ, ਜਦੋਂ ਕਿ ਵਿਪਰੀਤ ਨੌਕਾ ਆਸਨ ਨੂੰ ਪੇਟ ਦੇ ਭਾਰ। ਇਸ ਵਿੱਚ ਸਰੀਰ ਦੀ ਆਕ੍ਰਿਤੀ ਨੌਕਾ (ਕਿਸ਼ਤੀ) ਵਰਗੀ ਪ੍ਰਤੀਤ ਹੁੰਦੀ ਹੈ, ਇਸ ਲਈ ਇਸ ਨੂੰ ਵਿਪਰੀਤ ਨੌਕਾ ਆਸਨ ਕਹਿੰਦੇ ਹਨ।
ਵਿਧੀ : ਇਹ ਆਸਨ ਵੀ ਪੇਟ ਦੇ ਭਾਰ ਲੇਟ ਕੇ ਕੀਤਾ ਜਾਂਦਾ ਹੈ। ਪੇਟ ਦੇ ਭਾਰ ਲੇਟ ਕੇ ਦੋਵਾਂ ਹੱਥਾਂ ਨੂੰ ਮਿਲਾ ਕੇ ਸਾਹਮਣੇ ਫੈਲਾਉ। ਪੈਰ ਵੀ ਪਿੱਛੇ ਮਿਲੇ ਹੋਏ ਅਤੇ ਸਿੱਧੇ ਰਹਿਣੇ ਚਾਹੀਦੇ ਹਨ। ਪੰਜੇ ਪਿੱਛੇ ਵੱਲ ਨੂੰ ਤਣੇ ਹੋਏ ਹੋਣੇ ਚਾਹੀਦੇ ਹਨ।
ਸਾਹ ਅੰਦਰ ਭਰ ਕੇ ਦੋਵੇਂ ਪਾਸਿਆਂ ਤੋਂ ਸਰੀਰ ਨੂੰ ਉੱਪਰ ਉਠਾਉ। ਪੈਰ, ਛਾਤੀ, ਸਿਰ ਅਤੇ ਹੱਥ ਭੂਮੀ ਤੋਂ ਉੱਪਰ ਉੱਠੇ ਹੋਏ ਹੋਣੇ ਚਾਹੀਦੇ ਹਨ। ਇਸ ਪ੍ਰਕਾਰ 4-5 ਵਾਰ ਕਰੋ।
ਸਾਵਧਾਨੀ : ਜਿਹਨਾਂ ਲੋਕਾਂ ਨੂੰ ਮੇਰੂਦੰਡ ਵਿੱਚ ਕੋਈ ਗੰਭੀਰ ਰੋਗ ਹੋਵੇ ਤਾਂ ਇਹ ਆਸਨ ਨਾ ਕਰੋ। ਇਸਤਰੀਆਂ ਇਹ ਆਸਨ ਨਾ ਕਰਨ।
ਲਾਭ : ਨਾਭੀ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਮੇਰੂਦੰਡ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਗੈਸ ਕੱਢਦਾ ਹੈ। ਯੌਨ ਰੋਗ ਦੁਰਬਲਤਾ ਦੂਰ ਕਰਦਾ ਹੈ। ਪੇਟ ਤੇ ਕਮਰ ਦਾ ਮੋਟਾਪਾ ਦੂਰ ਕਰਦਾ ਹੈ।
|