ਸ਼ਲਭ ਇੱਕ ਕਿੱਟ ਨੂੰ ਕਹਿੰਦੇ ਹਨ ਅਤੇ ਸ਼ਲਭ ਟਿੱਡੇ ਨੂੰ ਵੀ। ਇਸ ਆਸਨ ਵਿੱਚ ਸਰੀਰ ਦੀ ਆਕ੍ਰਿਤੀ ਕੁਝ ਇਸੇ ਤਰ੍ਹਾਂ ਦੀ ਹੋ ਜਾਂਦੀ ਹੈ, ਇਸ ਲਈ ਇਸ ਨੂੰ ਸ਼ਲਭ ਆਸਨ ਕਹਿੰਦੇ ਹਨ।
ਵਿਧੀ : ਇਸ ਆਸਨ ਦੀ ਗਿਣਤੀ ਵੀ ਪੇਟ ਦੇ ਭਾਰ ਲੇਟ ਕੇ ਕੀਤੇ ਜਾਣ ਵਾਲੇ ਆਸਨਾਂ ਵਿੱਚ ਕੀਤੀ ਜਾਂਦੀ ਹੈ।
ਪੇਟ ਦੇ ਭਾਰ ਲੇਟ ਕੇ ਸਭ ਤੋਂ ਪਹਿਲਾਂ ਠੋਡੀ ਨੂੰ ਭੂਮੀ ਤੇ ਟਿਕਾਉ। ਫਿਰ ਦੋਵਾਂ ਹੱਥਾਂ ਨੂੰ ਜੰਘਾਵਾਂ ਦੇ ਹੇਠਾਂ ਦਬਾਉ। ਫਿਰ ਸਾਹ ਅੰਦਰ ਲੈ ਕੇ ਦੋਵਾਂ ਪੈਰਾਂ ਨੂੰ ਇੱਕ-ਦੂਜੇ ਤੋਂ ਹਟਾਉਂਦੇ ਹੋਏ ਸਮਾਨਾਂਤਰ ਕ੍ਰਮ ਵਿੱਚ ਉੱਪਰ ਉਠਾਉ। ਪੈਰਾਂ ਨੂੰ ਹੋਰ ਉੱਪਰ ਉਠਾਉਣ ਲਈ ਹੱਥਾਂ ਦੀਆਂ ਹਥੇਲੀਆਂ ਨਾਲ ਜੰਘਾਵਾਂ ਨੂੰ ਦਬਾਉ।
ਵਾਪਸ ਆਉਣ ਲਈ ਹੌਲੀ- ਹੌਲੀ ਪੈਰਾਂ ਨੂੰ ਭੂਮੀ ਤੇ ਲੈ ਆਉ। ਫਿਰ ਹੱਥਾਂ ਨੂੰ ਜੰਘਾਵਾਂ ਦੇ ਹੇਠਾਂ ਤੋਂ ਕੱਢਦੇ ਹੋਏ ਮਕਰ ਆਸਨ ਦੀ ਸਥਿਤੀ ਵਿੱਚ ਲੇਟ ਜਾਉ।
ਸਾਵਧਾਨੀ : ਗੋਡਿਆਂ ਨਾਲ ਪੈਰ ਨਹੀਂ ਮੁੜਨੇ ਚਾਹੀਦੇ। ਠੋਡੀ ਭੂਮੀ ਤੇ ਟਿਕੀ ਰਹੇ। 10 ਤੋਂ 30 ਸੈਕਿੰਟ ਤੱਕ ਇਸ ਸਥਿਤੀ ਵਿੱਚ ਰਹੋ। ਜਿਹਨਾਂ ਨੂੰ ਮੇਰੂਦੰਡ, ਪੈਰਾਂ ਜਾਂ ਜੰਘਾਵਾਂ ਵਿੱਚ ਕੋਈ ਗੰਭੀਰ ਸੱਮਸਿਆ ਹੋਵੇ ਉਹ ਯੋਗ ਡਾਕਟਰ ਦੀ ਸਲਾਹ ਲੈ ਕੇ ਹੀ ਇਹ ਆਸਨ ਕਰਨ।
ਲਾਭ : ਮੇਰੂਦੰਡ ਦੇ ਹੇਠਾਂ ਵਾਲੇ ਭਾਗ ਵਿੱਚ ਹੋਣ ਵਾਲੇ ਸਾਰੇ ਰੋਗਾਂ ਨੂੰ ਦੂਰ ਕਰਦਾ ਹੈ। ਕਮਰ ਦਰਦ ਅਤੇ ਸਿਆਟਿਕ ਦਰਦ ਲਈ ਵਿਸ਼ੇਸ਼ ਲਾਭਦਾਇਕ ਹੈ।
|