ਯੋਗਾਸਨ | ਲੇਖ
ਮੁੱਖਪੰਨਾ » ਵਿਵਿਧ » ਯੋਗ » ਯੋਗਾਸਨ » ਮਕਰਾਸਨ
Bookmark and Share Feedback Print
 
WDWD
ਮਕਰਾਸਨ ਦੀ ਗਿਣਤੀ ਪੇਟ ਦੇ ਭਾਰ ਲੇਟ ਕੇ ਕੀਤੇ ਜਾਣ ਵਾਲੇ ਆਸਨਾਂ ਵਿੱਚ ਕੀਤੀ ਜਾਂਦੀ ਹੈ। ਇਸ ਆਸਨ ਦੀ ਅੰਤਿਮ ਅਵਸਥਾ ਵਿੱਚ ਸਾਡੇ ਸਰੀਰ ਦੀ ਆਕ੍ਰਿਤੀ ਮਗਰ ਦੀ ਤਰ੍ਹਾਂ ਪ੍ਰਤੀਤ ਹੁੰਦੀ ਹੈ ਇਸ ਲਈ ਇਸ ਨੂੰ ਮਕਰਾਸਨ ਕਹਿੰਦੇ ਹਨ।

ਵਿਧੀ : ਸਭ ਤੋਂ ਪਹਿਲਾਂ ਪੇਟ ਦੇ ਬਲ ਲੇਟ ਜਾਉ। ਠੋਡੀ ਭੂਮੀ ਤੇ ਟਿਕਾਉ। ਦੋਨੇਂ ਹੱਥ ਕਮਰ ਤੋਂ ਹਟੇ ਹੋਏ ਅਤੇ ਹਥੇਲੀਆਂ ਉੱਪਰ ਰੱਖੋ। ਦੋਨੇਂ ਪੈਰ ਵੀ ਇੱਕ ਦੂਜੇ ਤੋਂ ਹਟੋ ਹੋਏ ਹੋਣ।

ਫਿਰ ਸਭ ਤੋਂ ਪਹਿਲਾਂ ਦੋਨਾਂ ਹੱਥਾਂ ਨੂੰ ਉੱਪਰ ਉਠਾਉਂਦੇ ਹੋਏ ਉਸਦੀ ਕੈਂਚੀ ਵਰਗੀ ਆਕ੍ਰਿਤੀ ਬਣਾ ਕੇ ਉਸ ਤੇ ਸਿਰ ਰੱਖਦੇ ਹਨ। ਇਸਦੇ ਬਾਅਦ ਪੈਰਾਂ ਵਿੱਚ ਸੁਵਿਧਾ ਅਨੁਸਾਰ ਦੂਰੀ ਬਣਾ ਕੇ ਰੱਖੋ।

WDWD
ਸਾਵਧਾਨੀ : ਦੋਨਾਂ ਪੈਰਾਂ ਵਿੱਚ ਐਨਾ ਅੰਤਰ ਰੱਖਦੇ ਹਨ ਕਿ ਭੂਮੀ ਨੂੰ ਛੂਹਣ। ਸੀਨਾ ਭੂਮੀ ਤੋਂ ਉੱਠਿਆ ਹੋਇਆ ਰੱਖਦੇ ਹਨ। ਦੋਨਾਂ ਹੱਥਾਂ ਦੀ ਕੈਂਚੀ ਵਰਗੀ ਆਕ੍ਰਿਤੀ ਬਣਾਉਣ ਦੇ ਬਾਅਦ ਹੀ ਸਿਰ ਨੂੰ ਵਿੱਚ ਰੱਖਦੇ ਹਨ। ਸਾਹ ਦੀ ਪ੍ਰਕਿਰਿਆ ਨੂੰ ਸਵਾਭਾਵਿਕ ਅਵਸਥਾ ਵਿੱਚ ਰੱਖਦੇ ਹਨ।

ਲਾਭ : ਮਕਰਾਸਨ ਅਰਾਮਦਾਇਕ ਆਸਨਾਂ ਦੇ ਅੰਤਰਗਤ ਆਉਂਦਾ ਹੈ ਜਦੋਂ ਵੀ ਪੇਟ ਦੇ ਬਲ ਲੇਟ ਕੇ ਇਹ ਆਸਨ ਕੀਤਾ ਜਾਂਦਾ ਹੈ ਸਾਹ ਲੈਣ ਦੀ ਗਤੀ ਵਧ ਜਾਂਦੀ ਹੈ, ਉਸ ਸਾਹ ਪ੍ਰਕਿਰਿਆ ਦੀ ਦ੍ਰਿਸ਼ਟੀ ਸਵਾਭਾਵਿਕ ਅਵਸਥਾ ਵਿੱਚ ਲਿਆਉਣ ਲਈ ਮਕਰਾਸਨ ਅਭਿਆਸ ਕੀਤਾ ਜਾਂਦਾ ਹੈ।

WDWD
ਇਸ ਆਸਨ ਦੇ ਅਭਿਆਸ ਨਾਲ ਸਾਰੀਆਂ ਕਸ਼ੋਰੂਕਾਵਾਂ, ਮਾਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ, ਸਰੀਰ ਵਿੱਚ ਰਕਤ ਪ੍ਰਵਾਹ ਸੁਚਾਰੂ ਰੂਪ ਨਾਲ ਹੋਣ ਲੱਗਦਾ ਹੈ ਜਿਸ ਨਾਲ ਉਹ ਹਮੇਸ਼ਾ ਸਵਸਥ ਅਤੇ ਨਿਰੋਗੀ ਰਹਿੰਦੇ ਹਨ।

ਇਸ ਆਸਨ ਦੀ ਸਥਿਤੀ ਵਿੱਚ ਫੇਫੜੇ ਫੈਲਦੇ ਹਨ ਜਿਸ ਨਾਲ ਇਹਨਾਂ ਦੇ ਅੰਦਰ ਪ੍ਰਾਣਵਾਯੂ ਅਧਿਕ ਮਾਤਰਾ ਵਿੱਚ ਅੰਦਰ ਜਾਂਦੀ ਹੈ ਅਤੇ ਦੂਸ਼ਿਤ ਵਾਯੂ ਬਾਹਰ ਨਿੱਕਲਦੀ ਹੈ। ਇਸ ਲਈ ਦਮਾ ਰੋਗ ਨਿਵਾਰਣ ਵਿੱਚ ਵੀ ਸਹਾਇਤਾ ਮਿਲਦੀ ਹੈ। ਇਸ ਆਸਨ ਵਿੱਚ ਸ਼ਵਾਸਨ ਦੇ ਵੀ ਲਾਭ ਪ੍ਰਾਪਤ ਹੁੰਦੇ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਕਰਾਸਨ