ਵਿਧੀ : ਇਹ ਪਿੱਠ ਦੇ ਭਾਰ ਲੇਟ ਕੇ ਕੀਤਾ ਜਾਣ ਵਾਲਾ ਆਸਨ ਹੈ। ਪਹਿਲਾਂ ਸ਼ਵਾਸਨ ਦੀ ਸਥਿਤੀ ਵਿੱਚ ਲੇਟ ਜਾਉ। ਫਿਰ ਦੋਨਾਂ ਪੈਰਾਂ ਨੂੰ ਇੱਕ-ਦੂਜੇ ਤੋਂ ਹਟਾ ਲਉ ਅਤੇ ਫਿਰ ਹੱਥਾਂ ਨੂੰ ਕਮਰ ਤੋਂ ਹਟਾਉ। ਫਿਰ ਗੋਡਿਆਂ ਨੂੰ ਮੋੜ ਕੇ ਪੰਜਿਆਂ ਨੂੰ ਭੂਮੀ ਤੇ ਟਿਕਾਉ। ਫਿਰ ਹੌਲੀ-ਹੌਲੀ ਦੋਨਾਂ ਹਟੇ ਹੋਏ ਗੋਡਿਆਂ ਨੂੰ ਛਾਤੀ ਤੇ ਰੱਖੋ। ਫਿਰ ਹੱਥਾਂ ਦੀ ਕੈਂਚੀ ਬਣਾ ਕੇ ਗੋਡਿਆਂ ਨੂੰ ਫੜੋ।
ਫਿਰ ਸਾਹ ਬਾਹਰ ਕੱਢਦੇ ਹੋਏ ਸਿਰ ਨੂੰ ਭੂਮੀ ਤੋਂ ਉੱਪਰ ਉਠਾਉਂਦੇ ਹੋਏ ਠੋਡੀ ਨੂੰ ਗੋਡਿਆਂ ਨਾਲ ਮਿਲਾਉ। ਗੋਡਿਆਂ ਨੂੰ ਹੱਥਾਂ ਦੀ ਕੈਂਚੀ ਬਣੀ ਹਥੇਲੀਆਂ ਨਾਲ ਛਾਤੀ ਵੱਲ ਨੂੰ ਸੁਵਿਧਾ ਅਨੁਸਾਰ ਦਬਾਉ।
ਕੁਝ ਦੇਰ ਕਰੀਬ 10 ਤੋਂ 30 ਸੈਕਿੰਟ ਤੱਕ ਸਾਹ ਨੂੰ ਬਾਹਰ ਰੋਕਦੇ ਹੋਏ ਇਸ ਸਥਿਤੀ ਵਿੱਚ ਰਹਿ ਕੇ ਫਿਰ ਵਾਪਸੀ ਲਈ ਪਹਿਲਾਂ ਸਿਰ ਨੂੰ ਭੂਮੀ ਤੇ ਰੱਖੋ। ਫਿਰ ਹੱਥਾਂ ਦੀ ਕੈਂਚੀ ਖੋਲ੍ਹਦੇ ਹੋਏ ਹੱਥਾਂ ਨੂੰ ਭੂਮੀ ਤੇ ਰੱਖੋ ਉਸ ਤੋਂ ਬਾਅਦ ਪੈਰਾਂ ਨੂੰ ਭੂਮੀ ਤੇ ਰੱਖਦੇ ਹੋਏ ਫਿਰ ਸ਼ਵਾਸਨ ਦੀ ਸਥਿਤੀ ਵਿੱਚ ਆ ਜਾਉ। ਇਸ ਨੂੰ 2-4 ਵਾਰ ਕਰੋ।
ਇਸੇ ਆਸਨ ਨੂੰ ਪਹਿਲਾਂ ਇੱਕ ਪੈਰ ਨਾਲ ਵੀ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੂਜੇ ਪੈਰ ਨਾਲ। ਅੰਤ ਵਿੱਚ ਦੋਨਾਂ ਪੈਰਾਂ ਨਾਲ ਇਕੱਠੇ ਇਸ ਅਭਿਆਸ ਨੂੰ ਕੀਤਾ ਜਾਂਦਾ ਹੈ। ਇਹ ਇੱਕ ਚੱਕਰ ਪੂਰਾ ਹੋਇਆ। ਇਸ ਪ੍ਰਕਾਰ 3 ਤੋਂ 4 ਚੱਕਰ ਕਰ ਸਕਦੇ ਹਨ। ਪਰ ਜਿਆਦਾਤਰ ਸਿੱਧੇ ਦੋਨਾਂ ਪੈਰਾਂ ਨਾਲ ਹੀ ਇਸ ਅਭਿਆਸ ਨੂੰ ਕਰਦੇ ਹਨ।
ਸਾਵਧਾਨੀ : ਜੇ ਕਮਰ ਜਾਂ ਪੇਟ ਵਿੱਚ ਜਿਆਦਾ ਦਰਦ ਹੋਵੇ ਤਾਂ ਇਹ ਆਸਨ ਨਾ ਕਰੋ। ਸਧਾਰਨ ਦਰਦ ਹੋਵੇ ਤਾਂ ਸੁਵਿਧਾ ਅਨੁਸਾਰ ਸਿਰ ਉਠ ਕੇ ਗੋਡੇ ਨਾਲ ਨਾਸਿਕਾ ਨਾ ਲਗਾਉ। ਸਿਰਫ ਪੈਰਾਂ ਨੂੰ ਦਬਾ ਕੇ ਛਾਤੀ ਨਾਲ ਸਪਰਸ਼ ਕਰੋ।
ਲਾਭ : ਇਹ ਆਸਨ ਵਾਯੂ ਵਿਕਾਰ ਲਈ ਬਹੁਤ ਉੱਤਮ ਹੈ। ਇਸਤਰੀ ਰੋਗ ਅਤੇ ਗਰਭ ਸਬੰਧੀ ਰੋਗਾਂ ਲਈ ਵੀ ਲਾਭਦਾਇਕ ਹੈ। ਅਮਲਪਿੱਤ, ਦਿਲ ਦੇ ਰੋਗ, ਗਠੀਆ ਅਤੇ ਕਟੀ ਪੀੜਾ ਵਿੱਚ ਵੀ ਇਸ ਨੂੰ ਲਾਭਦਾਇਕ ਦੱਸਿਆ ਗਿਆ ਹੈ। ਖਾਸ ਕਰ ਕੇ ਪੇਟ ਦੀ ਵਧੀ ਹੋਈ ਚਰਬੀ ਨੂੰ ਇਹ ਆਸਨ ਘੱਟ ਕਰਦਾ ਹੈ। ਸਲਿਪਡਿਸਕ, ਸਾਈਟਿਕਾ ਅਤੇ ਕਮਰ ਦਰਦ ਵਿੱਚ ਕਾਫੀ ਲਾਭ ਮਿਲਦਾ ਹੈ।
|