ਮੁੱਖਪੰਨਾ > ਵਿਵਿਧ > ਯੋਗ > ਯੋਗਾਸਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨੌਕਾ ਆਸਨ  Search similar articles
ਇਸ ਆਸਨ ਦੀ ਅੰਤਿਮ ਅਵਸਥਾ ਵਿੱਚ ਸਾਡੇ ਸਰੀਰ ਦੀ ਆਕ੍ਰਿਤੀ ਨੌਕਾ (ਕਿਸ਼ਤੀ) ਸਮਾਨ ਦਿਖਾਈ ਦਿੰਦੀ ਹੈ, ਇਸ ਕਰਕੇ ਇਸ ਨੂੰ ਨੌਕਾਸਨ ਕਹਿੰਦੇ ਹਨ।


WDWD
ਵਿਧੀ : ਪਿੱਠ ਦੇ ਭਾਰ ਲੇਟ ਜਾਂਦੇ ਹਨ। ਅੱਡੀ-ਪੰਜੇ ਮਿਲੇ ਹੋਏ, ਦੋਨੇਂ ਹੱਥ ਸਾਈਡ ਵਿੱਚ, ਹਥੇਲੀਆਂ ਜਮੀਨ ਤੇ ਅਤੇ ਗਰਦਨ ਨੂੰ ਸਿੱਧੀ ਰੱਖਦੇ ਹਨ। ਹੁਣ ਦੋਨੇਂ ਪੈਰ, ਗਰਦਨ ਅਤੇ ਹੱਥਾਂ ਨੂੰ ਹੌਲੀ-ਹੌਲੀ ਸਮਾਂਤਰ ਇਕੱਠੇ ਉੱਪਰ ਵੱਲ ਨੂੰ ਉਠਾਉਂਦੇ ਹਨ। ਅੰਤਿਮ ਅਵਸਥਾ ਵਿੱਚ ਪੂਰੇ ਸਰੀਰ ਦਾ ਵਜਨ ਨਿਤੰਬ ਦੇ ਉੱਪਰ ਰੱਖਣਾ ਚਾਹੀਦਾ ਹੈ।


ਸਾਵਧਾਨੀ : ਸਰੀਰ ਨੂੰ ਉੱਪਰ ਉਠਾਉਂਦੇ ਸਮੇਂ ਦੋਨੇਂ ਹੱਥਾਂ-ਪੈਰਾਂ ਦੇ ਅੰਗੂਠੇ ਅਤੇ ਸਿਰ ਦਾ ਭਾਗ ਇੱਕ ਸੇਧ ਵਿੱਚ ਹੋਣ। ਅੰਤਿਮ ਅਵਸਥਾ ਵਿੱਚ ਪੈਰ ਦੇ ਅੰਗੂਠੇ ਅਤੇ ਸਿਰ ਦਾ ਭਾਗ ਸੇਧ ਵਿੱਚ ਨਹੀਂ ਆਉਂਦਾ ਹੈ, ਤਾਂ ਹੌਲੀ-ਹੌਲੀ ਅਭਿਆਸ ਦੀ ਕੋਸ਼ਿਸ਼ ਕਰੋ। ਜਿਸ ਨੂੰ ਸਲਿਪ ਡਿਸਕ ਦੀ ਸ਼ਿਕਾਇਤ ਹੋਵੇ ਉਹਨਾਂ ਨੂੰ ਇਹ ਆਸਨ ਨਹੀਂ ਕਰਨਾ ਚਾਹੀਦਾ ਹੈ। ਮੇਰੂਦੰਡ ਵਿੱਚ ਕੜਕਪਨ ਜਾਂ ਪੇਟ ਸਬੰਧੀ ਰੋਗ ਹੋਣ ਤਾਂ ਵੀ ਇਹ ਆਸਨ ਨਾ ਕਰੋ।


ਲਾਭ : ਇਸ ਨਾਲ ਪਾਚਨ ਕਿਰਿਆ, ਛੋਟੀ-ਵੱਡੀ ਅੰਤੜੀ ਵਿੱਚ ਲਾਭ ਮਿਲਦਾ ਹੈ। ਅੰਗੂਠੇ ਨਾਲ ਉਂਗਲੀਆਂ ਤੱਕ ਖਿਚਾਅ ਹੋਣ ਦੇ ਕਾਰਨ ਸ਼ੁੱਧ ਰਕਤ ਤੇਜ ਗਤੀ ਨਾਲ ਪ੍ਰਵਾਹਿਤ ਹੁੰਦਾ ਹੈ, ਜਿਸ ਨਾਲ ਸਰੀਰ ਨਿਰੋਗੀ ਬਣਿਆ ਰਹਿੰਦਾ ਹੈ। ਹਰਨੀਆ ਰੋਗ ਵਿੱਚ ਵੀ ਇਹ ਆਸਨ ਲਾਭਦਾਇਕ ਮੰਨਿਆ ਗਿਆ ਹੈ।


ਵੀਡੀਉ ਦੇਖੋ
ਹੋਰ ਵੀ
ਹਲਾਸਨ  
ਸਰਵਾਗਾਸਨ  
ਵਿਪਰਿਤਕਰਣੀ ਆਸਨ  
ਸ਼ਵਾਸਨ  
ਮਯੁਰ ਆਸਣ  
ਬ੍ਰਹਮਾ ਮੁਦਰਾ