ਹਲਾਸਨ

ਇਸ ਆਸਨ ਵਿੱਚ ਸਰੀਰ ਦਾ ਅਕਾਰ ਹਲ ਦੀ ਤਰ੍ਹਾਂ ਬਣਦਾ ਹੈ, ਇਸ ਕਰਕੇ ਇਸ ਨੂੰ ਹਲਾਸਨ ਕਹਿੰਦੇ ਹਨ। ਵਿਧੀ : ਪਹਿਲਾਂ ਪਿੱਠ ਦੇ ਬਲ ਲੇਟ ਜਾਉ। ਅੱਡੀ-ਪੰਜੇ ਮਿਲਾ ਦਉ। ਹੱਥਾਂ ਦੀਆਂ ਹਥੇਲੀਆਂ ਨੂੰ ਭੂਮੀ ਤੇ ਰੱਖ ਕੇ ਕੂਹਣੀਆਂ ਨੂੰ ਕਮਰ ਤੋਂ ਹਟਾ ਕੇ ਰੱਖੋ। ਹੁਣ ਸਾਹ ਨੂੰ ਸੁਵਿਧਾਨੁਸਾਰ ਬਾਹਰ ਕੱਢ ਦਉ। ਫਿਰ ਦੋਨਾਂ ਪੈਰਾਂ ਨੂੰ ਇਕੱਠੇ ਹੌਲੀ-ਹੌਲੀ ਉੱਚਾ ਉਠਾਉਂਦੇ ਜਾਉ। ਗੋਡਾ ਸਿੱਧਾ ਰੱਖਦੇ ਹੋਏ ਪੈਰ ਪੂਰੇ ਉੱਪਰ ਆਕਾਸ਼ ਵੱਲ ਉਠਾਉ, ਫਿਰ ਪਿੱਛੇ ਸਿਰ ਵੱਲ ਝੁਕਦੇ ਹੋਏ ਭੂਮੀ ਤੇ ਰੱਖ ਦਉ। ਫਿਰ ਦੋਨਾਂ ਹੱਥਾਂ ਦੇ ਪੰਜਿਆਂ ਦੀ ਸੰਧੀ ਕਰ ਕੇ ਸਿਰ ਨੂੰ ਥੋੜਾ ਜਿਹਾ ਦਬਾਉ ਜਿਸ ਨਾਲ ਤੁਹਾਡੇ ਪੈਰ ਹੋਰ ਪਿੱਛੇ ਵੱਲ ਜਾਣਗੇ। ਧਿਆਨ ਰਹੇ ਕਿ ਪੈਰ ਤਣੇ ਹੋਏ ਅਤੇ ਗੋਡੇ ਸਿੱਧੇ ਰਹਿਣ। ਇਸ ਨੂੰ ਆਪਣੀ ਸੁਵਿਧਾਨੁਸਾਰ ਜਿੰਨੇ ਸਮੇਂ ਤੱਕ ਰੱਖ ਸਕਦੇ ਹੋ ਰੱਖੋ ਫਿਰ ਹੌਲੀ-ਹੌਲੀ ਇਸ ਸਥਿਤੀ ਦੀ ਅਵਧੀ ਨੂੰ ਦੋ ਤੋਂ ਪੰਜ ਮਿੰਟ ਤੱਕ ਵਧਾਉ। ਸਾਵਧਾਨੀ : ਰੀੜ ਸਬੰਧੀ ਗੰਭੀਰ ਬਿਮਾਰੀ ਹੋਣ ਦੀ ਸਥਿਤੀ ਵਿੱਚ ਜਾਂ ਗਲੇ ਵਿੱਚ ਕੋਈ ਗੰਭੀਰ ਰੋਗ ਹੋਣ ਦੀ ਸਥਿਤੀ ਵਿੱਚ ਇਹ ਆਸਨ ਨਾ ਕਰੋ। ਇਸਦੇ ਲਾਭ : ਰੀੜ ਵਿੱਚ ਕਠੋਰਤਾ ਹੋਣਾ ਬੁਢਾਪੇ ਦੀ ਨਿਸ਼ਾਨੀ ਹੈ। ਹਲਾਸਨ ਤੋਂ ਰੀੜ ਲਚੀਲੀ ਬਣਦੀ ਹੈ। ਮੇਰੂਦੰਡ ਸਬੰਧੀ ਨਾੜੀਆਂ ਦੇ ਸਵਾਸਥ ਦੀ ਰੱਖਿਆ ਹੋ ਕੇ ਬੁਢਾਪੇ ਦੇ ਲੱਛਣ ਜਲਦੀ ਨਹੀਂ ਆਉਂਦੇ। ਹਲਾਸਨ ਦੇ ਨਿਯਮਿਤ ਅਭਿਆਸ ਨਾਲ ਅਜੀਰਣ, ਕਬਜ, ਅਰਸ਼, ਥਾਈਰਾਈਡ ਦਾ ਅਲਪ ਵਿਕਾਸ, ਅੰਗਵਿਕਾਰ, ਸਮੇਂ ਤੋਂ ਪਹਿਲਾਂ ਬੁਢਾਪਾ, ਦਮਾ, ਕਫ, ਰਕਤਵਿਕਾਰ ਆਦਿ ਦੂਰ ਹੁੰਦੇ ਹਨ। ਸਿਰ ਦਰਦ ਦੂਰ ਹੁੰਦਾ ਹੈ। ਨਾੜੀਤੰਤਰ ਸ਼ੁੱਧ ਬਣਦਾ ਹੈ। ਸਰੀਰ ਬਲਵਾਨ ਅਤੇ ਤੇਜਸਵੀ ਬਣਦਾ ਹੈ। ਲਿਵਰ ਅਤੇ ਪਲੀਹਾ ਵਧ ਗਏ ਹੋਣ ਤਾਂ ਹਲਾਸਨ ਨਾਲ ਸਮਾਨ ਅਵਸਥਾ ਵਿੱਚ ਆ ਜਾਂਦੇ ਹਨ।