ਯੋਗਾਸਨ | ਲੇਖ
ਮੁੱਖਪੰਨਾ » ਵਿਵਿਧ » ਯੋਗ » ਯੋਗਾਸਨ » ਸਰਵਾਗਾਸਨ
Bookmark and Share Feedback Print
 
ਸਰਵ, ਅੰਗ ਅਤੇ ਆਸਨ ਅਰਥਾਤ ਸਰਵਾਗਾਸਨ। ਇਸ ਆਸਨ ਨੂੰ ਕਰਨ ਨਾਲ ਸਾਰੇ ਅੰਗਾਂ ਨੂੰ ਅਭਿਆਸ ਮਿਲਦਾ ਹੈ ਇਸ ਲਈ ਇਸ ਨੂੰ ਸਰਵਾਗਾਸਨ ਕਹਿੰਦੇ ਹਨ।

WDWD
ਵਿਧੀ : ਪਿੱਠ ਦੇ ਬਲ ਸਿੱਧਾ ਲੇਟ ਜਾਉ। ਪੈਰ ਮਿਲੇ ਹੋਏ, ਹੱਥਾਂ ਨੂੰ ਦੋਨੇਂ ਪਾਸੇ ਬਗਲ ਤੋਂ ਹਟਾ ਕੇ ਹਥੇਲੀਆਂ ਜਮੀਨ ਵੱਲ ਕਰਕੇ ਰੱਖੋ। ਸਾਹ ਅੰਦਰ ਭਰਦੇ ਹੋਏ ਜਰੂਰਤ ਅਨੁਸਾਰ ਹੱਥਾਂ ਦੀ ਸਹਾਇਤਾ ਨਾਲ ਪੈਰਾਂ ਨੂੰ ਹੌਲੀ-ਹੌਲੀ 30 ਡਿਗਰੀ, ਫਿਰ 60 ਡਿਗਰੀ ਅਤੇ ਅੰਤ ਵਿੱਚ 90 ਡਿਗਰੀ ਤੱਕ ਉਠਾਉ।

90 ਡਿਗਰੀ ਤੇ ਜੇ ਸਿੱਧਾ ਨਾ ਹੋਵੋ ਤਾਂ 120 ਡਿਗਰੀ ਤੇ ਪਰ ਲੈ ਜਾ ਕੇ ਅਤੇ ਹੱਥਾਂ ਨੂੰ ਉਠਾ ਕੇ ਕਮਰ ਦੇ ਪਿੱਛੇ ਲਗਾਉ।

ਵਾਪਸ ਆਉਂਦੇ ਸਮੇਂ ਪੈਰਾਂ ਨੂੰ ਸਿੱਧਾ ਰੱਖਦੇ ਹੋਏ ਪਿੱਛੇ ਵੱਲ ਥੋੜਾ ਝੁਕਾਉ। ਦੋਨਾਂ ਹੱਥਾਂ ਨੂੰ ਕਮਰ ਤੋਂ ਹਟਾ ਕੇ ਭੂਮੀ ਤੇ ਸਿੱਧਾ ਕਰ ਦਉ। ਹੁਣ ਹਥੇਲੀਆਂ ਨਾਲ ਭੂਮੀ ਨੂੰ ਦਬਾਉਂਦੇ ਹੋਏ ਜਿਸ ਕ੍ਰਮ ਨਾਲ ਉੱਠੇ ਉਸੇ ਕ੍ਰਮ ਨਾਲ ਹੌਲੀ-ਹੌਲੀ ਪਹਿਲਾਂ ਪਿੱਠ ਅਤੇ ਫਿਰ ਪੈਰਾਂ ਨੂੰ ਭੂਮੀ ਤੇ ਸਿੱਧਾ ਕਰੋ। ਜਿੰਨੇ ਸਮੇਂ ਤੱਕ ਸਰਵਾਗਾਸਨ ਕੀਤਾ ਜਾਵੇ ਲਗਭਗ ਓਨੇ ਸਮੇਂ ਤੱਕ ਸ਼ਵਾਸਨ ਵਿੱਚ ਆਰਾਮ ਕਰੋ।

ਸਾਵਧਾਨੀ : ਕੂਹਣੀਆਂ ਭੂਮੀ ਤੇ ਟਿਕੀਆਂ ਹੋਈਆਂ ਹੋਣ ਅਤੇ ਪੈਰਾਂ ਨੂੰ ਮਿਲਾ ਕੇ ਸਿੱਧਾ ਰੱਖੋ। ਪੰਜੇ ਉੱਪਰ ਵੱਲ ਅਤੇ ਤਣੇ ਹੋਏ ਅਤੇ ਅੱਖਾਂ ਬੰਦ ਹੋਣ ਜਾਂ ਪੈਰ ਦੇ ਅੰਗੂਠਿਆਂ ਤੇ ਨਜ਼ਰ ਰੱਖੋ। ਜਿਹਨਾਂ ਲੋਕਾਂ ਨੂੰ ਗਰਦਨ ਜਾਂ ਰੀੜ ਵਿੱਚ ਸਮੱਸਿਆ ਹੋਵੇ ਉਹਨਾਂ ਨੂੰ ਇਹ ਆਸਨ ਨਹੀਂ ਕਰਨਾ ਚਾਹੀਦਾ।

WDWD
ਲਾਭ : ਥਾਈਰਾਈਡ ਅਤੇ ਪਿੱਚੂਟਰੀ ਗਲੈਂਡ ਦੇ ਮੁੱਖ ਰੂਪ ਨਾਲ ਕਿਰਿਆਸ਼ੀਲ ਹੋਣ ਨਾਲ ਇਹ ਕੱਦ ਵਾਧੇ ਵਿੱਚ ਲਾਭਦਾਇਕ ਹੈ। ਦਮਾ, ਮੋਟਾਪਾ, ਪਤਲਾਪਨ ਅਤੇ ਥਕਾਣ ਆਦਿ ਵਿੱਚ ਲਾਭਕਾਰੀ ਹੈ। ਇਸ ਆਸਨ ਦਾ ਪੂਰਕ ਆਸਨ ਮਤਸਿਆਸਨ ਹੈ, ਇਸ ਲਈ ਸ਼ਵਾਸਨ ਵਿੱਚ ਵਿਸ਼ਰਾਮ ਤੋਂ ਪਹਿਲਾਂ ਮਤਸਿਆਸਨ ਕਰਨ ਨਾਲ ਇਸ ਆਸਨ ਨਾਲ ਅਧਿਕ ਲਾਭ ਪ੍ਰਾਪਤ ਹੁੰਦੇ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸਰਵਾਗਾਸਨ