ਯੋਗਾਸਨ | ਲੇਖ
ਮੁੱਖਪੰਨਾ » ਵਿਵਿਧ » ਯੋਗ » ਯੋਗਾਸਨ » ਵਿਪਰਿਤਕਰਣੀ ਆਸਨ
Bookmark and Share Feedback Print
 
WDWD
ਇਸ ਆਸਨ ਦੀ ਅੰਤਿਮ ਅਵਸਥਾ ਵਿੱਚ ਸਾਡਾ ਸਰੀਰ ਉਲਟਾ ਹੋ ਜਾਂਦਾ ਹੈ, ਇਸ ਲਈ ਇਸ ਨੂੰ ਵਿਪਰਿਤਕਰਣੀ ਆਸਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਵਿਧੀ : ਪਿੱਠ ਦੇ ਬਲ ਲੇਟ ਕੇ ਦੋਨਾਂ ਪੈਰਾਂ ਨੂੰ ਮਿਲਾ ਕੇ ਅੱਡੀ ਪੰਜੇ ਆਪਸ ਵਿੱਚ ਮਿਲੇ, ਹੱਥ ਬਗਲ ਵਿੱਚ, ਹੱਥਾਂ ਦੀਆਂ ਹਥੇਲੀਆਂ ਜਮੀਨ ਦੇ ਉੱਪਰ ਅਤੇ ਗਰਦਨ ਸਿੱਧੀ ਰੱਖਣੀ ਚਾਹੀਦੀ ਹੈ।

ਹੌਲੀ-ਹੌਲੀ ਦੋਨਾਂ ਪੈਰਾਂ ਨੂੰ 30 ਡਿਗਰੀ ਦੇ ਕੋਣ ਤੇ ਪਹੁੰਚਾਉਂਦੇ ਹਨ। 30 ਡਿਗਰੀ ਤੇ ਪਹੁੰਚਣ ਦੇ ਬਾਅਦ ਕੁਝ ਸੈਕਿੰਟ ਰੁਕਦੇ ਹਨ, ਫਿਰ ਪੈਰਾਂ ਨੂੰ 45 ਡਿਗਰੀ ਕੋਣ ਤੇ ਲੈ ਜਾਂਦੇ ਹਨ, ਉੱਥੇ ਕੁਝ ਸੈਕਿੰਟ ਰੁਕਦੇ ਹਨ।

ਉਸਦੇ ਬਾਅਦ ਫਿਰ 90 ਡਿਗਰੀ ਕੋਣ ਤੇ ਪਹੁੰਚਣ ਦੇ ਬਾਅਦ ਦੋਨਾਂ ਹੱਥਾਂ ਨੂੰ ਜਮੀਨ ਤੇ ਪ੍ਰੈਸ ਕਰਨ ਦੇ ਬਾਅਦ ਨਤਿੰਬ ਨੂੰ ਹੌਲੀ-ਹੌਲੀ ਉਠਾਉਂਦੇ ਹੋਏ ਪੈਰਾਂ ਨੂੰ ਪਿੱਛੇ ਲੈ ਜਾਂਦੇ ਹਨ, ਠੀਕ ਨਿਤੰਬ ਦੀ ਸੇਧ ਵਿੱਚ ਰੱਖਦੇ ਹਨ। ਦੋਨੇਂ ਹੱਥ ਨਿਤੰਬ ਤੇ ਰੱਖਦੇ ਹਨ ਅਤੇ ਪੈਰਾਂ ਨੂੰ ਸਿੱਧਾ ਕਰ ਦਿੰਦੇ ਹਨ।

WDWD
ਸਾਵਧਾਨੀ : 90 ਡਿਗਰੀ ਕੋਣ ਤੇ ਪਹੁੰਚਣ ਦੇ ਬਾਅਦ ਪੈਰਾਂ ਨੂੰ ਝਟਕਾ ਦੇ ਕੇ ਨਾ ਉਠਾਉ। ਪੈਰ ਉਠਾਉਂਦੇ ਸਮੇਂ ਪੈਰ ਗੋਡੇ ਨਾਲ ਮੁੜੇ ਨਾ ਹੋਣ। ਨਿਤੰਬ ਉਠਾਉਂਦੇ ਸਮੇਂ ਸੱਜੇ ਅਤੇ ਖੱਬੇ ਪਾਸੇ ਪੈਰ ਚਲੇ ਜਾਂਦੇ ਹਨ ਜਿਸ ਨਾਲ ਗਰਦਨ ਵਿੱਚ ਜਕੜ ਆਉਣ ਦੀ ਸੰਭਾਵਨਾ ਰਹਿੰਦੀ ਹੈ, ਪੈਰ ਨਿਤੰਬ ਦੀ ਸੇਧ ਵਿੱਚ ਰਹਿਣ।

ਜਿਹਨਾਂ ਲੋਕਾਂ ਨੂੰ ਰਕਤਚਾਪ, ਹਿਰਦੇ ਰੋਗ, ਕਮਰ ਵਿੱਚ ਤੇਜ ਦਰਦ ਦੀ ਸ਼ਿਕਾਇਤ ਹੋਵੇ ਉਹਨਾਂ ਲੋਕਾਂ ਨੂੰ ਇਹ ਆਸਨ ਨਹੀਂ ਕਰਨਾ ਚਾਹੀਦਾ।

ਲਾਭ : ਇਸ ਨਾਲ ਉਦਰ, ਲੀਵਰ, ਕਿਡਨੀ, ਪੈਨਕ੍ਰਿਆਜ, ਅਗਨਾਸ਼ਯ, ਮੁਤਰਾਸ਼ਯ ਅਤੇ ਬੇਰਿਕੇਸ ਵੇਂਸ ਰੋਗਾਂ ਵਿੱਚ ਲਾਭ ਮਿਲਦਾ ਹੈ। ਇਸ ਨਾਲ ਰਕਤ ਦੀ ਸ਼ੁੱਧਤਾ ਵਧਦੀ ਹੈ ਅਤੇ ਸਾਰੇ ਅੰਗ ਸੁਚਾਰੂ ਰੂਪ ਨਾਲ ਕਾਰਜ ਕਰਦੇ ਹਨ।