ਯੋਗਾਸਨ | ਲੇਖ
ਮੁੱਖਪੰਨਾ » ਵਿਵਿਧ » ਯੋਗ » ਯੋਗਾਸਨ » ਮਯੁਰ ਆਸਣ
Bookmark and Share Feedback Print
 
WDWD
ਮਾਯੁਰ ਦਾ ਅਰਥ ਹੁੰਦਾ ਹੈ ਮੋਰ। ਇਸਨੂੰ ਕਰਨ ਨਾਲ ਸਰੀਰ ਦੀ ਆਕ੍ਰਿਤੀ ਮੋਰ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਇਸ ਲਈ ਇਸ ਆਸਣ ਦਾ ਨਾਮ ਮਯੁਰਾਸਨ ਹੈ।

ਵਿਧੀ: ਦੋਨਾਂ ਹੱਥਾਂ ਨੂੰ ਦੋਨਾਂ ਗੋਡਿਆਂ ਦੇ ਵਿੱਚ ਰੱਖੋ। ਹੱਥ ਦੇ ਅੰਗੂਠੇ ਅਤੇ ਉਂਗਲੀਆਂ ਅੰਦਰ ਵਾਲੇ ਪਾਸੇ ਰੱਖਦੇ ਹੋਏ ਹਥੇਲੀ ਜਮੀਨ ਤੇ ਰੱਖੋ। ਫਿਰ ਦੋਨਾਂ ਹੱਥਾਂ ਦੀ ਕੂਹਣੀਆਂ ਨੂੰ ਧੁੰਨੀ ਕੇਂਦਰ ਦੇ ਸੱਜੇ-ਖੱਬੇ ਚੰਗੀ ਤਰ੍ਹਾਂ ਰੱਖ ਲਉ। ਪੈਰ ਉਠਾਉਂਦੇ ਸਮੇਂ ਦੋਨੋਂ ਹੱਥਾਂ ਤੇ ਬਰਾਬਰ ਭਾਰ ਦੇ ਕੇ ਹੌਲੀ- ਹੌਲੀ ਪੈਰਾਂ ਨੂੰ ਉਠਾਉ।

ਹੱਥ ਦੇ ਪੰਜੇ ਅਤੇ ਕੂਹਣੀਆਂ ਦੇ ਭਾਰ ਤੇ ਹੌਲੀ-ਹੌਲੀ ਸਾਹਮਣੇ ਵੱਲ ਝੁਕਦੇ ਹੋਏ ਸਰੀਰ ਨੂੰ ਅੱਗੇ ਝੁਕਾਉਣ ਤੋਂ ਬਾਦ ਪੈਰਾਂ ਨੂੰ ਹੌਲੀ-ਹੌਲੀ ਸਿੱਧਾ ਕਰ ਦਿੰਦੇ ਹਨ।

ਫਿਰ ਤੋਂ ਸਮਾਨ ਸਥਿਤੀ ਵਿੱਚ ਆਉਣ ਲਈ ਪਹਿਲਾਂ ਪੈਰਾਂ ਨੂੰ ਜਮੀਨ ਤੇ ਲੈ ਆਉਂਦੇ ਹਨ ਅਤੇ ਫਿਰ ਦੁਬਾਰਾ ਵਜਾਸਨ ਦੀ ਸਥਿਤੀ ਵਿੱਚ ਆ ਜਾਉ।

SUDHIR DHIRWD
ਸਾਵਧਾਨੀ: ਜਿਨ੍ਹਾਂ ਲੋਕਾਂ ਨੂੰ ਬਲੱਡਪ੍ਰੈਸ਼ਰ, ਟ।ਬ।ਦਿਲ ਦੇ ਰੋਗ, ਅਲਸਰ ਅਤੇ ਹਰਨੀਆਂ ਰੋਗ ਦੀ ਸ਼ਿਕਾਇਤ ਹੋਵੇ ਤਾਂ ਉਹ ਇਹ ਆਸਣ ਯੋਗ ਡਾਕਟਰ ਦੀ ਸਲਾਹ ਨਾਲ ਕਰਨ।

ਲਾਭ: ਪਾਚਣ ਕਿਰਿਆ ਸੁਚਾਰੂ ਰੂਪ ਨਾਲ ਕੰਮ ਕਰਦੀ ਹੈ। ਕਬਜ਼, ਗੈਸ ਆਦਿ ਪੇਟ ਨਾਲ ਸਬੰਧਿਤ ਰੋਗਾਂ ਦਾ ਨਿਦਾਨ ਹੁੰਦਾ ਹ। ਅੰਤੜੀਆਂ ਅਤੇ ਉਨ੍ਹਾਂ ਨਾਲ ਸੰਬੰਧਿਤ ਅੰਗਾਂ ਨੂੰ ਮਜਬੂਤੀ ਮਿਲਦੀ ਹੈ ਨਾਲ ਹੀ ਅਮਾਸ਼ ਤੇ ਮੂਤਰਾਸ਼ ਦੇ ਦੋਸ਼ ਦੂਰ ਹੁੰਦੇ ਹਨ।

ਇਸ ਆਸਣ ਨਾਲ ਫੇਫੜੇ, ਪਸਲੀਆਂ ਅਤੇ ਪਲੀਹਾ ਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ। ਇਸ ਆਸਣ ਨਾਲ ਕਲੋਮ ਗ੍ਰੰਥੀ ਤੇ ਦਬਾ ਪੈਣ ਨਾਲ ਮਧੂਮੇਹ ਦੇ ਰੋਗੀਆਂ ਨੂੰ ਵੀ ਲਾਭ ਮਿਲਦਾ ਹੈ। ਇਹ ਆਸਣ ਗਰਦਨ ਅਤੇ ਮੇਰੂਦੰਡ ਦੇ ਲਈ ਵੀ ਲਾਭਦਾਇਕ ਹੁੰਦਾ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਯੁਰ ਆਸਣ