ਯੋਗਾਸਨ | ਲੇਖ
ਮੁੱਖਪੰਨਾ » ਵਿਵਿਧ » ਯੋਗ » ਯੋਗਾਸਨ » ਬ੍ਰਹਮਾ ਮੁਦਰਾ
Bookmark and Share Feedback Print
 
WDWD
ਬ੍ਰਹਮਾ ਦੇ ਚਾਰ ਮੁੱਖ ਸਨ, ਅਤੇ ਅਸੀਂ ਇਸ ਆਸਨ ਵਿੱਚ ਆਪਣੀ ਗਰਦਨ ਨੂੰ ਚਾਰੇ ਪਾਸੇ ਲੈ ਜਾਂਦੇ ਹਾਂ। ਇਸ ਲਈ ਇਸ ਨੂੰ ਬ੍ਰਹਮਾ ਮੁਦਰਾਸਨ ਨਾਮ ਨਾਲ ਜਾਣਿਆ ਜਾਂਦਾ ਹੈ।

ਵਿਧੀ : ਜਿਸ ਆਸਨ ਵਿੱਚ ਸੁੱਖ ਦਾ ਅਨੁਭਵ ਹੋ ਉਹ ਆਸਨ ਚੁਣ ਕੇ ( ਪਦਮਾਸਨ, ਸਿਧਾਸਨ ਜਾਂ ਵਜ਼ਰਾਸਨ) ਕਮਰ ਅਤੇ ਗਰਦਨ ਨੂੰ ਸਿੱਧਾ ਰੱਖਦੇ ਹੋਏ ਹੌਲੀ-ਹੌਲੀ ਸੱਜੇ ਪਾਸੇ ਲੈ ਜਾਂਦੇ ਹਨ। ਕੁਝ ਸੈਕਿੰਟ ਸੱਜੇ ਪਾਸੇ ਰੁਕਦੇ ਹਨ, ਉਸਦੇ ਬਾਅਦ ਗਰਦਨ ਨੂੰ ਹੌਲੀ-ਹੌਲੀ ਖੱਬੇ ਪਾਸੇ ਲੈ ਜਾਂਦੇ ਹਨ।

ਕੁਝ ਸੈਕਿੰਟ ਤੱਕ ਖੱਬੇ ਪਾਸੇ ਰੁਕ ਕੇ ਫਿਰ ਸੱਜੇ ਪਾਸੇ ਲੈ ਜਾਂਦੇ ਹਨ, ਫਿਰ ਵਾਪਸ ਆਉਣ ਦੇ ਬਾਅਦ ਗਰਦਨ ਨੂੰ ਉੱਪਰ ਵੱਲ ਲੈ ਜਾਂਦੇ ਹਨ, ਉਸਦੇ ਬਾਅਦ ਹੇਠਾਂ ਵੱਲ ਲੈ ਜਾਂਦੇ ਹਨ। ਇਸ ਤਰ੍ਹਾਂ ਇਹ ਇੱਕ ਚੱਕਰ ਪੂਰਾ ਹੋਇਆ। ਆਪਣੀ ਸੁਵਿਧਾ ਅਨੁਸਾਰ ਚਾਰ ਤੋਂ ਪੰਜ ਚੱਕਰਾਂ ਵਿੱਚ ਕਰ ਸਕਦੇ ਹੋ।

ਸਾਵਧਾਨੀਆਂ : ਬ੍ਰਹਮਾ ਮੁਦਰਾ ਦਾ ਅਭਿਆਸ ਕਰਦੇ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਮੂਰੂਦੰਡ ਪੂਰੀ ਤਰ੍ਹਾਂ ਸਿੱਧੀ ਹੋਵੇ। ਜਿਸ ਗਤੀ ਨਾਲ ਅਸੀਂ ਗਰਦਨ ਨੂੰ ਸੱਜੇ ਜਾਂ ਖੱਬੇ ਪਾਸੇ ਲੈ ਜਾਂਦੇ ਹਾਂ ਉਸੇ ਗਤੀ ਨਾਲ ਹੌਲੀ-ਹੌਲੀ ਵਾਪਸ ਆਉ ਅਤੇ ਠੋਡੀ ਨੂੰ ਮੋਢੇ ਵੱਲ ਪ੍ਰੈਸ ਕਰੋ।

ਜਿਹਨਾਂ ਨੂੰ ਸਰਵਾਈਕਲ ਸਪੋਨਡੋਲਾਈਟਿਸ ਜਾਂ ਥਾਈਰਾਈਡ ਦੀ ਸਮੱਸਿਆ ਹੈ ਉਹ ਠੋਡੀ ਨੂੰ ਉੱਪਰ ਵੱਲ ਪ੍ਰੈਸ ਕਰਨ। ਗਰਦਨ ਨੂੰ ਹੇਠਾਂ ਵੱਲ ਲੈ ਜਾਂਦੇ ਸਮੇਂ ਮੋਢੇ ਨਾ ਝੁਕਾ। ਕਮਰ, ਗਰਦਨ ਅਤੇ ਮੋਢੇ ਸਿੱਧੇ ਰੱਖੋ। ਗਰਦਨ ਜਾਂ ਗਲੇ ਵਿੱਚ ਕੋਈ ਗੰਭੀਰ ਰੋਗ ਹੋਵੇ ਤਾਂ ਯੋਗ ਡਾਕਟਰ ਦੀ ਸਲਾਹ ਨਾਲ ਹੀ ਇਹ ਆਸਨ ਕਰੋ।

WDWD
ਲਾਭ : ਜਿਹਨਾਂ ਲੋਕਾਂ ਨੂੰ ਸਰਵਾਈਕਲ ਸਪੋਨਡੋਲਾਈਟਿਸ, ਥਾਈਰਾਈਡ ਗਲਾਂਟਸ ਦੀ ਸ਼ਿਕਾਇਤ ਹੈ ਉਹਨਾਂ ਲਈ ਇਹ ਆਸਨ ਲਾਭਦਾਇਕ ਹੈ। ਇਸ ਨਾਲ ਗਰਦਨ ਦੀਆਂ ਮਾਸਪੇਸ਼ੀਆਂ ਲਚੀਲੀਆਂ ਅਤੇ ਮਜਬੂਤ ਹੁੰਦੀਆਂ ਹਨ। ਆਧਆਤਮਿਕ ਦ੍ਰਿਸ਼ਟੀ ਨਾਲ ਵੀ ਇਹ ਆਸਨ ਲਾਭਦਾਇਕ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਬ੍ਰਹਮਾ ਮੁਦਰਾ