ਯੋਗਾਸਨ | ਲੇਖ
ਮੁੱਖਪੰਨਾ » ਵਿਵਿਧ » ਯੋਗ » ਯੋਗਾਸਨ » ਅਰਧਮਤਸਏਇੰਦਰ ਆਸਣ
Bookmark and Share Feedback Print
 
ਕਹਿੰਦੇ ਹਨ ਕਿ ਅਰਧਮਤਸਏਇੰਦਰ ਆਸਣ ਦੀ ਰਚਨਾ ਗੋਰਖਨਾਥ ਦੇ ਗੁਰੂ ਸਵਾਮੀ ਮਤਸਏਇੰਦਰਨਾਥ ਨੇ ਕੀਤੀ ਸੀ. ਉਹ ਇਸ ਆਸਣ ਵਿੱਚ ਧਿਆਨਸਥ ਰਿਹਾ ਕਰਦੇ ਸਨ. ਮਤਸਏਇੰਦਰਾਸਨ ਦੀ ਅੱਧੀ ਕਿਰਿਆ ਨੂੰ ਲੈ ਕੇ ਹੀ ਅਰਧਮਤਸਏਇੰਦਰ ਆਸਣ ਪ੍ਰਚਲਿਤ ਹੋਇਆ.

WDWD
ਵਿਧੀ: ਬੈਠ ਕੇ ਦੋਨੇਂ ਪੈਰ ਲੰਬੇ ਕੀਤੇ ਜਾਂਦੇ ਹਨ. ਉਸ ਤੋਂ ਬਾਅਦ ਗੋਡੇ ਨੂੰ ਮੋੜ ਕੇ ਅੱਡੀ ਗੁੱਦਾਦੁਆਰ ਦੇ ਥੱਲੇ ਜਮਾਉ. ਹੁਣ ਸੱਜੇ ਪੈਰ ਨੂੰ ਗੋਡੇ ਨਾਲ ਮੋੜ ਕੇ ਖੜ੍ਹਾ ਕਰ ਦਉ ਤੇ ਖੱਬੇ ਪੈਰ ਦੀ ਜੰਘਾ ਦੇ ਉੱਪਰ ਲੈ ਜਾਂਦੇ ਹੋਏ ਜੰਘਾ ਦੇ ਪਿੱਛੇ ਜਮੀਨ ਤੇ ਰੱਖ ਦਉ. ਹੁਣ ਖੱਬੇ ਹੱਥ ਨੂੰ ਸੱਜੇ ਪੈਰ ਦੇ ਗੋਡੇ ਤੋਂ ਪਾਰ ਕਰ ਕੇ ਅਰਥਾਤ ਗੋਡੇ ਨੂੰ ਬਾਂਹ ਵਿੱਚ ਦਬਾਉਂਦੇ ਹੋਏ ਖੱਬੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਪਕੜੋ. ਹੁਣ ਸੱਜਾ ਹੱਥ ਪਿੱਠ ਦੇ ਪਿੱਛੋਂ ਦੀ ਘੁਮਾਕੇ ਪੈਰ ਦੀ ਜਾਂਘ ਦਾ ਹੇਠਲਾ ਭਾਗ ਫੜੋ. ਸਿਰ ਸੱਜੇ ਪਾਸੇ ਏਨਾ ਘੁਮਾਉ ਕਿ ਠੋਡੀ ਅਤੇ ਖੱਬਾ ਮੋਢਾ ਇੱਕ ਸਿੱਧੀ ਰੇਖਾ ਵਿੱਚ ਆ ਜਾਣ. ਥੱਲੇ ਨੂੰ ਝੁਕੋ ਨਹੀਂ. ਛਾਤੀ ਬਿਲਕੁਲ ਤਣੀ ਹੋਈ ਰੱਖੋ.

ਇਹ ਇੱਕ ਪਾਸੇ ਦਾ ਆਸਣ ਹੋਇਆ. ਇਸ ਪ੍ਰਕਾਰ ਪਹਿਲਾਂ ਸੱਜਾ ਪੈਰ ਮੋੜ ਕੇ, ਅੱਡੀ ਗੁਦਾਦੁਆਰ ਦੇ ਥੱਲੇ ਦਬਾ ਕੇ ਦੂਸਰੇ ਪਾਸੇ ਦਾ ਆਸਣ ਵੀ ਕਰੋ. ਸ਼ੁਰੂ ਵਿੱਚ ਪੰਜ ਸਕਿੰਟ ਤੱਕ ਇਹ ਆਸਣ ਕਰਨਾ ਲਾਭਦਾਇਕ ਹੈ. ਫਿਰ ਅਭਿਆਸ ਵਧਾ ਕੇ ਇੱਕ ਮਿੰਟ ਤੱਕ ਆਸਣ ਕਰ ਸਕਦੇ ਹੋ.

ਸਾਵਧਾਨੀ: ਰੀੜ੍ਹ ਦੀ ਹੱਡੀ ਵਿੱਚ ਕੋਈ ਸ਼ਿਕਾਇਤ ਹੋਵੇ ਜਾਂ ਪੇਟ ਵਿੱਚ ਕੋਈ ਗੰਭੀਰ ਬਿਮਾਰੀ ਹੋਵੇ ਤਾਂ ਇਸ ਸਥਿਤੀ ਵਿੱਚ ਇਹ ਆਸਣ ਨਾ ਕਰੋ.

WDWD
ਇਸਦੇ ਲਾਭ: ਅਰਧਮਤਸਏਇੰਦਰ ਆਸਣ ਵਿੱਚ ਮੇਰੂਦੰਡ ਸਵਾਸਥ ਬਣੇ ਰਹਿਣ ਨਾਲ ਸਫੁਰਤੀ ਬਣੀ ਰਹਿੰਦੀ ਹੈ. ਰੀੜ੍ਹ ਦੀ ਹੱਡੀਆਂ ਦੇ ਨਾਲ ਉਹਨਾਂ ਵਿਚੋਂ ਨਿਕਲਣ ਵਾਲੀਆਂ ਨਾੜੀਆਂ ਨੂੰ ਵੀ ਚੰਗੀ ਕਸਰਤ ਮਿਲ ਜਾਂਦੀ ਹੈ. ਪਿੱਠ, ਪੇਟ ਦੇ ਨਲੇ, ਪੈਰ, ਗਰਦਨ, ਹੱਥ, ਕਮਰ, ਧੁੰਨੀ ਦੇ ਹੇਠਲੇ ਭਾਗ ਅਤੇ ਛਾਤੀ ਦੀਆਂ ਨਾੜ੍ਹੀਆਂ ਨੂੰ ਚੰਗਾ ਖਿਚਾਅ ਮਿਲਣ ਨਾਲ ਉਹਨਾਂ ਤੇ ਵਧੀਆ ਪ੍ਰਭਾਵ ਪੈਂਦਾ ਹੈ. ਬੰਧਕੋਸ਼ ਦੂਰ ਹੁੰਦਾ ਹੈ. ਜਠਰਾਗਿਨ ਤੇਜੀ ਨਾਲ ਹੁੰਦੀ ਹੈ. ਪਲੀਹਾ ਆਦਿ ਲਈ ਇਹ ਆਸਣ ਲਾਭਦਾਇਕ ਹੁੰਦਾ ਹੈ. ਕਮਰ, ਪਿੱਠ ਆਦਿ ਦੇ ਦਰਦ ਜਲਦੀ ਦੂਰ ਹੁੰਦੇ ਹਨ.
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਅਰਧਮਤਸਏਇੰਦਰ ਆਸਣ