ਯੋਗਾਸਨ | ਲੇਖ
ਮੁੱਖਪੰਨਾ » ਵਿਵਿਧ » ਯੋਗ » ਯੋਗਾਸਨ » ਮਤਸਿਆਸਣ
Bookmark and Share Feedback Print
 
ਮਤਸਿਆ ਦਾ ਅਰਥ ਹੈ- ਮੱਛੀ. ਇਸ ਆਸਣ ਵਿੱਚ ਸਰੀਰ ਦਾ ਆਕਾਰ ਮੱਛੀ ਵਰਗਾ ਬਣਦਾ ਹੈ, ਇਸ ਲਈ ਇਹ ਮਤਸਿਆਸਣ ਕਹਿਲਾਉਂਦਾ ਹੈ.

ਵਿਧੀ: ਪਹਿਲਾਂ ਪਦਮ ਆਸਣ ਲਗਾ ਕੇ ਬੈਠ ਜਾਉ. ਫਿਰ ਪਦਮਾਸਨ ਦੀ ਸਥਿਤੀ ਵਿੱਚ ਹੀ ਸਾਵਧਾਨੀਪੂਰਵਕ ਪਿੱਛੇ ਨੂੰ ਝੁਕ ਕੇ ਲੇਟ ਜਾਉ. ਧਿਆਨ ਰਹੇ ਕਿ ਲੇਟਦੇ ਸਮੇਂ ਦੋਨੋਂ ਗੋਡੇ ਜਮੀਨ ਨਾਲ ਹੀ ਲੱਗੇ ਹੋਣੇ ਚਾਹੀਦੇ ਹਨ. ਫਿਰ ਦੋਨਾਂ ਹੱਥਾਂ ਦੀ ਮੱਦਦ ਨਾਲ ਸ਼ਿਖਾਸਥਾਨ ਨੂੰ ਜਮੀਨ ਤੇ ਟਿਕਾਉ. ਫਿਰ ਤੋਂ ਹੱਥਾਂ ਦੀ ਸਹਾਇਤਾ ਨਾਲ ਉੱਠ ਕੇ ਬੈਠ ਜਾਉ. ਆਸਣ ਕਰਦੇ ਸਮੇਂ ਸਾਹ ਦੀ ਗਤੀ ਸਮਾਨ ਬਣਾ ਕੇ ਰੱਖੋ.

ਸਾਵਧਾਨੀ: ਛਾਤੀ ਤੇ ਗਲੇ ਵਿੱਚ ਜਿਆਦਾ ਦਰਦ ਜਾਂ ਹੋਰ ਕੋਈ ਰੋਗ ਹੋਣ ਦੀ ਸਥਿਤੀ ਵਿੱਚ ਇਹ ਆਸਣ ਨਾ ਕਰੋ.ਬਹੁਤ ਸਾਵਧਾਨੀ ਨਾਲ ਇਹ ਆਸਣ ਕਰਨਾ ਚਾਹੀਦਾ ਹੈ, ਜਲਦੀ ਕਰਨ ਨਾਲ ਗਰਦਨ ਵਿੱਚ ਮੋਚ ਆਉਣ ਦਾ ਡਰ ਰਹਿੰਦਾ ਹੈ, ਕਿਉਂਕਿ ਧੜ ਨੂੰ ਬਿਲਕੁਲ ਉੱਪਰ ਕਰ ਦੇਣਾ ਹੁੰਦਾ ਹੈ. ਇਹ ਆਸਣ ਇੱਕ ਮਿੰਟ ਤੋਂ ਪੰਜ ਮਿੰਟ ਤੱਕ ਕੀਤਾ ਜਾ ਸਕਦਾ ਹੈ.

ਦੂਸਰੇ ਲਾਭ: ਇਸ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ. ਗਲਾ ਸਾਫ ਰਹਿੰਦਾ ਹੈ ਅਤੇ ਛਾਤੀ ਤੇ ਪੇਟ ਦੇ ਰੋਗ ਦੂਰ ਹੁੰਦੇ ਹਨ. ਖੂਨ ਭਿਸਰਣ ਦੀ ਗਤੀ ਵੱਧਦੀ ਹੈ, ਜਿਸ ਨਾਲ ਚਮੜੀ ਰੋਗ ਨਹੀਂ ਹੁੰਦਾ ਹੈ. ਦਮੇ ਦੇ ਰੋਗੀਆਂ ਨੂੰ ਵੀ ਇਸ ਤੋਂ ਲਾਭ ਮਿਲਦਾ ਹੈ. ਪੇਟ ਦੀ ਚਰਬੀ ਘਟਦੀ ਹੈ. ਇਸ ਨਾਲ ਖੰਘ ਵੀ ਦੂਰ ਹੁੰਦੀ.
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਤਸਿਆਸਣ, ਯੋਗ ਆਸਣ