ਯੋਗਾਸਨ
|
ਲੇਖ
ਮੁੱਖਪੰਨਾ
»
ਵਿਵਿਧ
»
ਯੋਗ
»
ਲੇਖ
»
ਪ੍ਰਸਿੱਧ ਹੋ ਰਿਹਾ ਹੈ 'ਮੈਡੀਕਲ ਯੋਗ'
(Medical Yog)
Feedback
Print
ਪ੍ਰਸਿੱਧ ਹੋ ਰਿਹਾ ਹੈ 'ਮੈਡੀਕਲ ਯੋਗ'
ਪ੍ਰਾਚੀਨ ਪੱਧਤੀ ਨਾਲ ਆਧੁਨਿਕ ਵਿਗਿਆਨ ਦੀ ਜੁਗਲਬੰਦੀ
ND
ਯੋਗ ਲੋਕਾਂ ਦੇ ਵਿਚਕਾਰ ਹਮੇਸ਼ਾ ਤੋਂ ਹੀ ਚਹੇਤਾ ਰਿਹਾ ਹ
ੈ।
ਅਤੇ ਜੇਕਰ ਇਸਦੇ ਨਾਲ ਮੈਡੀਕਲ ਤਕਨੀਕ ਵੀ ਸ਼ਾਮਿਲ ਕੀਤੀ ਜਾਵੇ ਤਾਂ ਇਸਦਾ ਅਸਰ ਕੁਝ ਖਾਸ ਹੀ ਹੋਵੇਗ
ਾ।
ਮੈਡੀਕਲ ਯੋਗ ਦੀ ਇਹੀ ਤਕਨੀਕ ਇਨ੍ਹੀਂ ਦਿਨੀਂ ਗੋਡਿਆਂ, ਪਿੱਠ ਦਰਦ, ਮਧੂਮੇਹ ਦੇ ਮਰੀਜਾਂ ਵਿਚਕਾਰ ਲੋਕਪ੍ਰਿਆ ਹੋ ਰਹੀ ਹ
ੈ।
ਮੈਡੀਕਲ ਯੋਗ ਵਿੱਚ ਸਭ ਤਕਨੀਕਾਂ ਜਿਵੇਂ ਐਮਆਰਆਈ, ਐਕਸ-ਰੇ, ਸੀਟੀਸਕੈਨ ਆਦਿ ਨਾਲ ਮਰੀਜ ਦੀ ਜਾਂਚ ਕਰ ਕੇ ਉਸ ਲਈ ਆਸਣ ਤੈਅ ਕੀਤੇ ਜਾਂਦੇ ਹ
ਨ।
ਯੋਗ ਵਿੱਚ ਮੈਡੀਕਲ ਉਪਕਰਨਾਂ ਨੂੰ ਸ਼ਾਮਿਲ ਕਰ ਕੇ ਇਸਦੇ ਅਸਰ ਨੂੰ ਦੁੱਗਣਾ ਕਰਨ ਲਈ ਇੱਕ ਨਵਾਂ ਕਾਨਸੈਪਟ 'ਮੈਡੀਕਲ ਯੋਗ' ਸਾਹਮਣੇ ਆਇਆ ਹ
ੈ।
ਇਸ ਵਿੱਚ ਯੋਗ ਦੇ ਨਾਲ ਮੈਡੀਕਲ ਸਾਇੰਸ ਵਿੱਚ ਹੋਣ ਵਾਲੀ ਜਾਂਚ ਦੀਆਂ ਸਭ ਤਕਨੀਕਾਂ ਐਮਆਰਆਈ, ਐਕਸ-ਰੇ, ਬਲੱਡ ਟੈਸਟ, ਅਲਟ੍ਰਾਸਾਉਂਡ, ਸੀਟੀਸਕੈਨ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹ
ੈ।
ਦੇਸ਼ ਭਰ ਵਿੱਚ ਮੈਡੀਕਲ ਯੋਗ ਦੇ 23 ਕੇਂਦਰ ਹ
ਨ।
ਇਸ ਮੈਡੀਕਲ ਯੋਗ ਵਿੱਚ ਆਸਣ ਕਰਵਾਉਣ ਲਈ ਯੋਗ ਬੈਂਚ, ਯੋਗ ਰੱਸੀਆਂ, ਕੁਰਸੀ ਅਤੇ ਯੋਗ ਲਈ ਹੋਰ ਜਰੂਰੀ ਫਰਨੀਚਰਾਂ ਨੂੰ ਤਿਆਰ ਕੀਤਾ ਗਿਆ ਹ
ੈ।
ਯੋਗ ਦੀ ਇਸ ਤਕਨੀਕ ਨਾਲ ਗੋਡਿਆਂ ਦਾ ਦਰਦ, ਸਰਵਾਇਕਲ ਸਪਾਂਡਾਲਾਇਟਿਸ, ਪਿੱਠ ਦਰਦ, ਅਸਥਮਾ, ਦਿਲ ਸਬੰਧੀ ਰੋਗ ਅਤੇ ਮਧੂਮੇਹ ਵਰਗੀਆਂ ਬਿਮਾਰੀਆਂ ਦਾ ਸਫ਼ਲ ਇਲਾਜ ਕੀਤਾ ਜਾ ਸਕਦਾ ਹ
ੈ।
ਇਸ ਸੈਂਟਰ ਵਿੱਚ ਦੱਸੇ ਜਾਣ ਵਾਲੇ ਆਸਣਾਂ ਨੂੰ ਕਿਸੇ ਵੀ ਉਮਰ ਦੇ ਲੋਕ ਕਰ ਸਕਦੇ ਹ
ਨ।
ਮੈਡੀਕਲ ਯੋਗ ਵਿਅਕਤੀ ਦੀ ਪੂਰੀ ਮੈਡੀਕਲ ਜਾਂਚ ਕਰਾਉਣ ਤੋਂ ਬਾਅਦ ਦਿੱਤਾ ਜਾਂਦਾ ਹ
ੈ।
ਸਭ ਰਿਪੋਰਟਾਂ ਆਉਣ ਤੋਂ ਬਾਅਦ ਹੀ ਉਸ ਨੂੰ ਯੋਗਾਸਨ ਦੱਸੇ ਜਾਂਦੇ ਹ
ਨ।
ਮੈਡੀਕਲ ਯੋਗ ਨਾਲ ਤੁਸੀਂ ਆਪਣਾ ਵਜਨ ਵੀ ਘਟਾ ਸਕਦੇ ਹ
ੋ।
ਮੈਡੀਕਲ ਯੋਗ ਵਿੱਚ ਇੱਕ ਘੰਟੇ ਵਿੱਚ 3 ਤੋਂ 6 ਆਸਣ ਕਰਵਾਏ ਜਾਂਦੇ ਹ
ਨ।
ND
ਮੈਡੀਕਲ ਯੋਗ ਕੇਂਦਰ ਦੇ ਡਾਕਟਰ ਨੇ ਦੱਸਿਆ ਕਿ ਇਲਾਜ ਖਾਸ ਤੌਰ 'ਤੇ ਗਰਦਨ, ਕਮਰ ਅਤੇ ਗੋਡਿਆਂ ਦੇ ਦਰਦ ਲਈ ਦਿੱਤਾ ਜਾਂਦਾ ਹ
ੈ।
ਇਸ ਵਿੱਚ ਕੁਝ ਖਾਸ ਤਰ੍ਹਾਂ ਦੇ ਸਟ੍ਰੈਚ ਕਰਵਾਏ ਜਾਂਦੇ ਹ
ਨ।
ਯੋਗਾਸਨਾਂ ਅਤੇ ਸਟ੍ਰੈਚ ਨਾਲ ਬਲੱਡ ਸਰਕੁਲੇਸ਼ਨ ਠੀਕ ਹੁੰਦਾ ਹੈ ਅਤੇ ਇਸ ਨਾਲ ਮਾਸਪੇਸ਼ੀਆਂ ਦੀ ਜਕੜਨ ਘੱਟ ਹੁੰਦੀ ਹ
ੈ।
ਇਹ ਐਨਾ ਕਾਰਗਰ ਹੈ ਕਿ ਗਰਦਨ ਜਾਂ ਗੋਡੇ ਦੀ ਸਰਜਰੀ ਵਾਲੇ ਮਰੀਜ ਨੂੰ ਬਿਨਾ ਸਰਜਰੀ ਦੇ ਅਰਾਮ ਮਿਲ ਸਕਦਾ ਹ
ੈ।
ਉਹਨਾਂ ਦੀ ਪੂਰੀ ਮੈਡੀਕਲ ਜਾਂਚ ਤੋਂ ਬਾਅਦ ਉਹਨਾਂ ਲਈ ਆਸਣ ਡਿਜਾਇਨ ਕੀਤੇ ਜਾਂਦੇ ਹ
ਨ।
ਪਹਿਲਾਂ ਮਰੀਜ ਕੁਝ ਦਿਨ ਸੈਂਟਰ ਵਿੱਚ ਆ ਕੇ ਹੀ ਇਹਨਾਂ ਆਸਣਾਂ ਨੂੰ ਕਰਦੇ ਹਨ, ਫਿਰ ਉਹ ਘਰ ਰਹਿ ਕੇ ਵੀ ਇਸਦਾ ਅਭਿਆਸ ਕਰ ਸਕਦੇ ਹ
ਨ।
ਕਿਵੇਂ ਦੂਰ ਹੋ ਸਕਦਾ ਹੈ ਪੈਰਾਂ ਦਾ ਦਰਦ :
ਅਕਸਰ ਔਰਤਾਂ ਅਤੇ ਪੁਰਸ਼ਾਂ ਵਿੱਚ ਲੱਤਾਂ ਦਾ ਦਰਦ ਦੇਖਿਆ ਜਾਂਦਾ ਹ
ੈ।
ਜੀਵਨਸ਼ੈਲੀ ਵਿੱਚ ਤੇਜੀ ਨਾਲ ਆਉਣ ਵਾਲਾ ਬਦਲਾਅ ਇਸਦਾ ਮੁੱਖ ਕਾਰਨ ਹ
ੈ।
ਔਰਤਾਂ ਵਿੱਚ ਇਸ ਦਰਦ ਦਾ ਮੁੱਖ ਕਾਰਨ ਹੈ ਬਹੁਤ ਦੇਰ ਤੱਕ ਰਸੋਈ ਵਿੱਚ ਕੰਮ ਕਰਨਾ, ਕੱਪੜੇ ਧੋਣਾ, ਮਧੂਮੇਹ, ਹਾਈ ਹੀਲ ਦੀਆਂ ਚੱਪਲਾਂ ਪਹਿਨਣਾ, ਜਿਆਦਾ ਚੱਲਣ
ਾ।
ਅਤੇ ਪੁਰਸ਼ਾਂ ਵਿੱਚ ਇਸਦੇ ਕਾਰਨ ਕੁਰਸੀ ਵਿੱਚ ਪੈਰ ਲਟਕਾ ਕੇ ਬੈਠਣਾ, ਜਿਆਦਾ ਗੱਡੀ ਚਲਾਉਣਾ, ਜਿਆਦਾ ਖੜਾ ਰਹਿਣਾ, ਸਖ਼ਤ ਤਲੀਆਂ ਦੇ ਜੁੱਤੇ ਪਹਿਨਣਾ ਆਦਿ ਹ
ਨ।
ਇਹਨਾਂ ਤਕਲੀਫ਼ਾਂ ਵਾਲੇ ਮਰੀਜਾਂ ਨੂੰ ਮੈਡੀਕਲ ਯੋਗ ਕੇਂਦਰ ਕੁਝ ਆਸਣ ਦੱਸਦਾ ਹ
ੈ।
ਇਸਦੇ ਨਾਲ ਹੀ ਦਰਦ ਤੋਂ ਛੁਟਕਾਰਾ ਪਾਉਣ ਲਈ ਜੀਵਨਸ਼ੈਲੀ ਵਿੱਚ ਜਰੂਰੀ ਬਦਲਾਅ ਦੀ ਵੀ ਲੋੜ ਹ
ੈ।
ਮੈਡੀਕਲ ਯੋਗ ਕੇਂਦਰ ਦਾ ਦਾਅਵਾ ਹੈ ਕਿ ਅਜਿਹੇ ਮਰੀਜਾਂ ਲਈ ਛੇ ਦਿਨ ਦੀ ਯੋਗ ਥੈਰੇਪੀ ਹੈ, ਜਿਸ ਨਾਲ ਦਰਦ ਤੋਂ ਅਰਾਮ ਮਿਲਣਾ ਨਿਸ਼ਚਿਤ ਹ
ੈ।
ND
1.
ਦੰਡਾਸਨ :
ਕੰਧ ਨਾਲ ਪਿੱਠ ਲਗਾ ਕੇ ਬੈਠ ਜਾਉ, ਕੂਲਹੇ ਪੂਰੀ ਤਰ੍ਹਾਂ ਕੰਧ ਨਾਲ ਸਪਰਸ਼ ਕਰ
ੋ।
ਗੋਡੇ ਅਤੇ ਲੱਤਾਂ ਸਿੱਧੀਆਂ ਕਰਕੇ ਬੈਠ ਜਾ
ਉ।
ਯੋਗ ਬੈਲਟ ਦੀ ਮੱਦਦ ਨਾਲ ਪੈਰ ਦੇ ਪੰਜੇ ਆਪਣੇ ਵੱਲ ਖਿੱਚ
ੋ।
ਇਸ ਆਸਣ ਨੂੰ ਦਸ ਤੋਂ ਪੰਦਰਾਂ ਮਿੰਟ ਕਰੋ, ਵਿੱਚ-ਵਿੱਚ ਥਕਾਵਟ ਮਹਿਸੂਸ ਹੋਣ ਤੇ ਪੈਰ ਢਿੱਲੇ ਛੱਡ
ੋ।
2.
ਪਾਦਾਂਗੁਠਾਸਨ :
ਪਲੰਘ ਜਾਂ ਜ਼ਮੀਨ ਤੇ ਲੇਟ ਕੇ ਦੋਵਾਂ ਲੱਤਾਂ ਨੂੰ ਸਿੱਧੀਆਂ ਕਰ ਲ
ਉ।
ਦੋਵੇਂ ਲੱਤਾਂ ਆਪਣੇ ਵੱਲ ਖਿੱਚ
ੋ।
ਯੋਗ ਬੈਲਟ ਦੀ ਮੱਦਦ ਨਾਲ ਲੱਤ ਨੂੰ ਸਿੱਧਾ ਉੱਪਰ ਚੁੱਕ
ੋ।
ਗੋਡਾ ਸਿੱਧਾ ਅਤੇ ਪੈਰ ਦਾ ਪੰਜਾ ਆਪਣੇ ਵੱਲ ਖਿੱਚ ਕੇ ਰੱਖ
ੋ।
ਆਸਣ ਨੂੰ ਲਗਭਗ ਇੱਕ ਤੋਂ ਤਿੰਨ ਮਿੰਟ ਲਈ ਰੋਕ
ੋ।
ਆਸਣ ਨੂੰ ਕਰਦੇ ਸਮੇਂ ਸਾਹ ਨਾ ਰੋਕ
ੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਯੋਗ,
ਯੋਗਾਸਨ,
ਮੈਡੀਕਲ ਯੋਗ,
ਦੰਡਾਸਨ,
ਪਾਦਾਂਗੁਠਾਸਨ,
ਯੋਗਾ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ?
ਹੋਰ ਵੀ
• ਯੋਗਾ ਤੇ ਸਵੇਰ ਦੀ ਸੈਰ ਕਰੋ ਨਾਲ-ਨਾਲ
• ਯੋਗ ਨਾਲ ਰਹਿੰਦਾ ਹੈ ਮੂਡ ਠੀਕ
• ਪ੍ਰਣਾਮ ਮੁਦਰਾ ਦਾ ਮਹੱਤਵ
• ਬੁਢਾਪੇ ਵਿਚ ਤੰਦਰੁਸਤ ਰੱਖਦਾ ਹੈ ਯੋਗ
• ਧਿਆਨ ਦੀਆਂ ਕਿਰਿਆਵਾਂ
• ਕੰਪਿਊਟਰ ਅਤੇ ਯੋਗ