ਯੋਗਾਸਨ
|
ਲੇਖ
ਮੁੱਖਪੰਨਾ
»
ਵਿਵਿਧ
»
ਯੋਗ
»
ਲੇਖ
»
ਯੋਗਾ ਤੇ ਸਵੇਰ ਦੀ ਸੈਰ ਕਰੋ ਨਾਲ-ਨਾਲ
(Yoga)
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਯੋਗਾ ਤੇ ਸਵੇਰ ਦੀ ਸੈਰ ਕਰੋ ਨਾਲ-ਨਾਲ
WD
ਜਿਨ੍ਹਾਂ ਲੋਕਾਂ ਕੋਲ ਯੋਗਾ ਲਈ ਸਮਾਂ ਨਹੀਂ ਹੈ ਜਾਂ ਇਸ ਲਈ ਸਮਾਂ ਨਹੀਂ ਕੱਢ ਪਾਉਂਦੇ, ਉਹ ਸਵੇਰੇ-ਸਵੇਰੇ ਸੈਰ 'ਤੇ ਨਿਕਲ ਜਾਂਦੇ ਹ
ਨ।
ਸੈਰ ਕਰਦੇ-ਕਰਦੇ ਉਹ ਯੋਗਾ ਵੀ ਕਰਦੇ ਹਨ ਅਤੇ ਵਧੇਰੇ ਫਾਇਦਾ ਲੈਂਦੇ ਹ
ਨ।
ਟਹਿਲਣ ਦਾ ਮਤਲਬ ਹੱਥ ਹਿਲਾ ਕੇ ਨਿਕਲਣਾ ਨਹੀਂ ਹ
ੈ।
ਜੇਕਰ ਟਹਿਲਦੇ ਹੋਏ ਉਹ ਯੋਗਾ ਵੀ ਕਰਨ ਤਾਂ ਜਿਥੇ ਕਸਰਤ ਹੁੰਦੀ ਹੈ ਉਥੇ ਮਨੋਰੰਜਨ ਵੀ ਨਾਲ ਹੁੰਦਾ ਹ
ੈ।
ਵੈਸੇ ਤਾਂ ਯੋਗਾ ਸ਼ਾਂਤ ਵਾਤਾਵਰਨ ਵਿਚ ਹੀ ਕਰਨਾ ਚਾਹੀਦਾ ਹੈ ਪਰ ਜੇਕਰ ਟਹਿਲਦੇ ਹੋਏ ਵੀ ਯੋਗਾ ਕੀਤਾ ਜਾਵੇ ਤਾਂ ਕੋਈ ਗ਼ਲਤ ਨਹੀਂ ਹ
ੈ।
ਭੀੜ ਤੋਂ ਦੂਰ ਸੜਕ 'ਤੇ ਪੈਦਲ ਚਲਦੇ ਹੋਏ ਸਵੇਰੇ-ਸ਼ਾਮ ਕੁਝ ਕਿਰਿਆਵਾਂ ਕਰਕੇ ਫਾਇਦਾ ਲੈ ਸਕਦੇ ਹਾ
ਂ।
ਇਸ ਗੱਲ ਦਾ ਧਿਆਨ ਰਹੇ ਕਿ ਧੂੰਆਂ, ਮਿੱਟੀ, ਬਦਬੂ ਹੋਰ ਪ੍ਰਦੂਸ਼ਣ ਆਸੇ-ਪਾਸੇ ਨਾ ਹੋਵ
ੇ
।
ਕੁਝ ਇਹੋ ਜਿਹੇ ਯੋਗਾ ਤੁਹਾਨੂੰ ਦੱਸਦੇ ਹਾਂ ਜਿਸ ਨਾਲ ਸਰੀਰ ਦੇ ਵਿਕਾਰ ਟਹਿਲਦੇ ਹੋਏ ਠੀਕ ਹੋ ਜਾਂਦੇ ਹ
ਨ।
ਨੱਕ ਰਾਹੀਂ ਸਾਹ ਛੱਡਣਾ ਤੇ ਲੈਣਾ :
ਨੱਕ ਤੋਂ ਸਾਹ ਭਰ ਕੇ, ਮੂੰਹ ਬੰਦ ਕਰਕੇ ਨੱਕ ਵਿਚੋਂ ਭੰਵਰੇ ਵਾਲੀ ਗੂੰਜ ਪੈਦਾ ਕਰਦੇ ਹੋਏ ਹੌਲੀ-ਹੌਲੀ ਸਾਹ ਕੱਢੋ ਤੇ ਇਸ ਆਵਾਜ਼ 'ਤੇ ਧਿਆਨ ਦਿ
ਓ।
ਲਾਭ :
ਇਸ ਤਰ੍ਹਾਂ ਕਰਨ ਨਾਲ ਮਨ-ਦਿਮਾਗ ਸ਼ਾਂਤ ਹੁੰਦਾ ਹ
ੈ।
ਤਣਾਅ, ਕ੍ਰੋਧ, ਦੂਰ ਹੁੰਦਾ ਹੈ, ਨੀਂਦ ਚੰਗੀ ਆਉਂਦੀ ਹ
ੈ।
ਸ਼ਕਤੀ, ਬੁੱਧੀ ਦਾ ਵਿਕਾਸ ਹੁੰਦਾ ਹ
ੈ।
WD
ਤਾੜ ਆਸਨ ਵਿਚ ਚੱਲਣਾ :
ਹੱਥਾਂ ਦੀਆਂ ਉਂਗਲੀਆਂ ਨੂੰ ਆਪਸ ਵਿਚ ਫਸਾ ਕੇ ਹਥੇਲੀਆਂ ਨੂੰ ਪਲਟ ਕੇ ਹੱਥਾਂ ਨੂੰ ਆਕਾਸ਼ ਵੱਲ ਉਠਾ
ਓ।
ਹੱਥਾਂ ਨੂੰ ਖਿੱਚਦੇ ਹੋਏ ਪੈਰਾਂ ਦੀਆਂ ਅੱਡੀਆਂ ਤੱਕ ਉਪਰ ਲੈ ਜਾਓ ਤੇ ਪੰਜਿਆਂ ਭਾਰ ਸੰਤੁਲਨ ਬਣਾ
ਓ।
ਲਾਭ :
ਇਸ ਨਾਲ ਬੱਚਿਆਂ ਦੀ ਲੰਬਾਈ ਵਧਦੀ ਹੈ ਖੂਨ ਦਾ ਦੌਰਾ ਠੀਕ ਰਹਿੰਦਾ ਹ
ੈ।
ਨਰਵਸ ਸਿਸਟਮ ਠੀਕ ਰਹਿੰਦਾ ਹ
ੈ।
ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹ
ਨ।
ਗਠੀਏ ਰੋਗ ਨੂੰ ਆਰਾਮ ਮਿਲਦਾ ਹ
ੈ।
ਗਲੇ ਦੀ ਕਸਰਤ :
ਸਾਹ ਬਾਹਰ ਕੱਢ ਕੇ ਗਲੇ ਨੂੰ ਸਿਕੋੜ ਕੇ ਘਸ਼ਣ ਦੀ ਆਵਾਜ਼ ਕੱਢਦੇ ਹੋਏ ਸਾਹ ਭਰ
ੋ।
ਫਿਰ ਬਿਨਾਂ ਸਾਹ ਰੋਕੇ ਨੱਕ ਵਿਚੋਂ ਸਾਹ ਬਾਹਰ ਕੱਢ ਦਿ
ਓ।
ਇਸ ਤਰ੍ਹਾਂ 5-7 ਵਾਰ ਕਰ
ੋ।
ਲਾਭ :
ਇਹ ਕਫ਼-ਖਾਂਸੀ ਦੂਰ ਕਰਦਾ ਹ
ੈ।
ਜਿਨ੍ਹਾਂ ਲੋਕਾਂ ਨੂੰ ਥਾਈਰਡ, ਦਿਲ ਦੀ ਬਿਮਾਰੀ ਹੋਵੇ ਉਨ੍ਹਾਂ ਲਈ ਲਾਭਕਾਰੀ ਹ
ੈ।
ਇਸਦਾ ਅਭਿਆਸ ਕਰਨ ਨਾਲ ਮਿਠਾਸ ਆਉਂਦੀ ਹ
ੈ।
ਘੁਰਾੜੇ ਮਾਰਨ ਦੀ ਬਿਮਾਰੀ ਦੂਰ ਹੁੰਦੀ ਹ
ੈ।
ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹ
ੈ।
ਮਨ ਦਿਮਾਗ ਸ਼ਾਂਤ ਰਹਿੰਦਾ ਹ
ੈ।
WD
ਸ਼ੀਤਕਾਰੀ ਕਰਦੇ ਹੋਏ ਟਹਿਲਣਾ :
ਦੋਵੇਂ ਦੰਦਾਂ ਦੇ ਜਬਾੜਿਆਂ ਨੂੰ ਮਿਲਾ
ਓ।
ਹੁਣ ਜੀਭ ਨੂੰ ਦੰਦਾਂ ਦੇ ਪਿਛੇ ਲਗਾ ਕੇ ਸੀ-ਸੀ ਦੀ ਆਵਾਜ਼ ਕੱਢੋ ਤੇ ਸਾਹ ਛੱਡ
ੋ।
ਇਸ ਨੂੰ ਗਰਮੀਆਂ ਦੇ ਦਿਨਾਂ ਵਿਚ ਕਰਨਾ ਉਚਿਤ ਹੁੰਦਾ ਹ
ੈ।
ਲਾਭ :
ਇਸ ਅਭਿਆਸ ਨਾਲ ਮੂੰਹ ਅਤੇ ਦੰਦਾਂ ਦੇ ਰੋਗ ਦੂਰ ਹੁੰਦੇ ਹ
ਨ।
ਸਰੀਰ ਵਿਚ ਸੀਤਲਤਾ ਬਣੀ ਰਹਿੰਦੀ ਹ
ੈ।
ਇਹ ਵਧੇ ਹੋਏ ਪਿੱਤੇ ਨੂੰ ਸ਼ਾਂਤ ਕਰਦਾ ਹ
ੈ।
ਚਮੜੀ ਵਿਚ ਲਾਲੀ ਆਉਂਦੀ ਹ
ੈ।
ਆਲਸ ਅਤੇ ਨੀਂਦ ਨੂੰ ਰੋਕਦਾ ਹ
ੈ।
ਪਿਆਸ ਸ਼ਾਂਤ ਹੁੰਦੀ ਹ
ੈ।
ਖੂਨ ਦਬਾਅ ਠੀਕ ਰੱਖਦਾ ਹ
ੈ।
ਹੱਥਾਂ ਨੂੰ ਲੱਕ ਦੇ ਪਿੱਛੇ ਬੰਨ੍ਹ ਕੇ ਰੱਖਣਾ :
ਹੱਥਾਂ ਨੂੰ ਲੱਕ ਦੇ ਪਿੱਛੇ ਬਾਹਵਾਂ ਨੂੰ ਪਕੜ ਕੇ ਮੋਢਿਆਂ ਨੂੰ ਪਿੱਛੇ ਵੱਲ ਕਰੋ ਤੇ ਗਹਿਰੇ ਸਾਹ ਲੈਂਦੇ ਹੋਏ ਸਾਹ ਕੱਢ
ੋ।
ਲਾਭ :
ਇਸ ਨਾਲ ਲੱਕ ਤੇ ਗਰਦਨ ਸਿੱਧੀ ਰਹਿੰਦੀ ਹ
ੈ।
ਸਰੀਰ ਦੀ ਸ਼ੇਪ ਠੀਕ ਰਹਿੰਦੀ ਹ
ੈ।
ਗਰਦਨ ਲੱਕ ਦਾ ਦਰਦ ਦੂਰ ਹੁੰਦਾ ਹ
ੈ।
ਅਸ਼ਵਨੀਆਸਨ ਕਰਦੇ ਹੋਏ ਟਹਿਲਣਾ :
ਗੁਰਾਦੁਆਰ ਦੀ ਮਾਸਪੇਸ਼ੀਆਂ ਨੂੰ ਵਾਰ-ਵਾਰ ਉਪਰ ਲੈ ਕੇ ਜਾਣਾ ਤੇ ਖਿੱਚਣਾ ਤੇ ਢਿੱਲਾ ਛੱਡਣਾ ਅਸ਼ਵਨੀ ਆਸਨ ਕਹਿਲਾਉਂਦੀ ਹ
ੈ।
ਇਸ ਨਾਲ ਸਾਹ ਦੀ ਗਤੀ ਠੀਕ ਹੁੰਦੀ ਹ
ੈ।
ਕੁਝ ਦੇਰ ਤੱਕ ਇਹ ਅਭਿਆਸ ਕਰਨਾ ਚਾਹੀਦਾ ਹ
ੈ।
ਲਾਭ :
ਇਸ ਅਭਿਆਸ ਨਾਲ ਬਵਾਸੀਰ ਠੀਕ ਹੁੰਦੀ ਹ
ੈ।
ਗਰਭ ਬਾਹਰ ਆਉਣ ਦੀ ਸਥਿਤੀ ਵਿਚ ਲਾਭ ਮਿਲਦਾ ਹ
ੈ।
ਸਰੀਰ ਨੂੰ ਬਲ ਮਿਲਦਾ ਹ
ੈ।
ਇਹ ਕਿਰਿਆ ਮੂਤਰ ਰੋਗ ਦਾ ਵਾਰ-ਵਾਰ ਆਉਣਾ ਠੀਕ ਰੱਖਦਾ ਹ
ੈ।
ਗਰਭਵਤੀ ਔਰਤਾਂ ਲਈ ਇਹ ਇਕ ਚੰਗਾ ਅਭਿਆਸ ਹ
ੈ।
WD
ਸਾਹ ਲੈਣੇ ਤੇ ਛੱਡਣ ਦਾ ਅਭਿਆਸ :
ਟਹਿਲਦੇ ਹੋਏ ਪੰਜ ਕਦਮ ਸਾਹ ਲਵੋ ਫਿਰ ਅਗਲੇ ਪੰਜ ਕਦਮਾਂ ਤੱਕ ਸਾਹ ਛੱਡ
ੋ।
ਹੌਲੀ-ਹੌਲੀ ਕਦਮਾਂ ਦੀ ਗਿਣਤੀ ਵਧਾਈ ਜਾ
ਓ।
ਲਾਭ :
ਇਹ ਸਰੀਰ ਵਿਚ ਆਕਸੀਜਨ ਦੀ ਕਮੀ ਨੂੰ ਠੀਕ ਰੱਖਦਾ ਹ
ੈ।
ਖੂਨ ਸਾਫ਼ ਰਹਿੰਦਾ ਹ
ੈ।
ਫੇਫੜੇ, ਦਿਲ, ਕਿਡਨੀ ਚੰਗੀ ਤਰ੍ਹਾਂ ਨਾਲ ਕੰਮ ਕਰਦੇ ਹ
ਨ।
ਸਰੀਰ ਵਿਚ ਹਲਕਾਪਨ ਆਉਂਦਾ ਹ
ੈ।
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਸੈਰ ਕਰਦੇ ਹੋਏ ਅਸੀਂ ਬੜੇ ਆਸਾਨ ਆਸਨ ਕਰ ਸਕਦੇ ਹਾਂ ਤੇ ਯੋਗਾ ਦਾ ਫਾਇਦਾ ਲੈ ਸਕਦੇ ਹਾ
ਂ।
Courtesy
- ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਯੋਗਾ,
ਯੋਗ,
ਯੋਗਾਸਨ,
ਤਾੜ ਆਸਨ,
ਅਸ਼ਵਨੀਆਸਨ,
ਸਿਹਤ ਅਤੇ ਫਿਟਨੈਸ ਟਿਪਸ,
ਸਿਹਤ ਟਿਪਸ,
ਸਿਹਤ ਸੁਰੱਖਿਆ ਟਿਪਸ,
ਸਿਹਤ ਅਤੇ ਸੁੰਦਰਤਾ ਟਿਪਸ,
ਸਿਹਤ ਲਈ ਭੋਜਨ,
ਭੋਜਨ ਟਿਪਸ,
ਸਿਹਤ,
ਸੇਹਤ,
ਸਿਹਤ ਟਿਪਸ,
ਸਿਹਤ ਲੇਖ,
ਸਿਹਤ ਸੂਚਨਾ,
ਸਿਹਤ ਖ਼ਬਰ
ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਵਿਚਾਰ ਭੇਜੋ
ਹੋਰ ਵੀ
• ਯੋਗ ਨਾਲ ਰਹਿੰਦਾ ਹੈ ਮੂਡ ਠੀਕ
• ਪ੍ਰਣਾਮ ਮੁਦਰਾ ਦਾ ਮਹੱਤਵ
• ਬੁਢਾਪੇ ਵਿਚ ਤੰਦਰੁਸਤ ਰੱਖਦਾ ਹੈ ਯੋਗ
• ਧਿਆਨ ਦੀਆਂ ਕਿਰਿਆਵਾਂ
• ਕੰਪਿਊਟਰ ਅਤੇ ਯੋਗ
• ਫਿਗਰ ਦੀ ਕਰੋ ਫਿਕਰ