ਯੋਗਾਸਨ | ਲੇਖ
ਮੁੱਖਪੰਨਾ » ਵਿਵਿਧ » ਯੋਗ » ਲੇਖ » ਯੋਗ ਨਾਲ ਰਹਿੰਦਾ ਹੈ ਮੂਡ ਠੀਕ
 
ND
ਮੂਡ ਡਿਸਆਰਡਰ ਤੋਂ ਅੱਜ ਹਰ ਕੋਈ ਪਰੇਸ਼ਾਨ ਹੈ। ਬੱਚੇ ਹੋਣ ਜਾਂ ਫਿਰ ਵੱਡੇ, ਸਭ ਮੂਡ ਦੇ ਅਨੁਸਾਰ ਕੰਮ ਕਰਦੇ ਹਨ। ਕਈ ਵਾਰ ਤਾਂ ਮੂਡ ਇਨਸਾਨ ਦੇ ਉੱਪਰ ਇਸ ਤਰ੍ਹਾਂ ਹਾਵੀ ਹੋ ਜਾਂਦਾ ਹੈ ਕਿ ਲੋਕਾਂ ਨੂੰ ਇਹ ਵੀ ਅੰਦਾਜਾ ਨਹੀਂ ਰਹਿੰਦਾ ਕਿ ਉਹਨਾਂ ਦੀਆਂ ਹਰਕਤਾਂ ਦੂਜਿਆਂ ਨੂੰ ਕਿੰਨੀ ਤਕਲੀਫ਼ ਪਹੁੰਚਾ ਰਹੀਆਂ ਹਨ।

ਮੂਡ ਡਿਸਆਰਡਰ ਨੂੰ ਅਬਨਾਰਮਲ ਮੂਡ ਡਿਸਆਰਡਰ ਵੀ ਕਹਿੰਦੇ ਹਨ। ਇਨਸਾਰ ਦਾ ਮੂਡ ਮਾਹੌਲ 'ਤੇ ਨਿਰਭਰ ਕਰਦਾ ਹੈ। ਜਦੋਂ ਤੁਸੀਂ ਕਿਸੇ ਕਾਰਨ ਦੁਖੀ ਹੁੰਦੇ ਹੋ ਜਾਂ ਫਿਰ ਟੈਨਸ਼ਨ ਨਾਲ ਘਿਰੇ ਹੁੰਦੇ ਹੋ ਤਾਂ ਸਧਾਰਨ ਤਰੀਕੇ ਨਾਲ ਰਿਐਕਟ ਨਹੀਂ ਕਰਦੇ। ਇਹਨਾਂ ਹਲਾਤਾਂ ਵਿੱਚ ਦੂਜਿਆਂ ਨਾਲ ਗੱਲ ਨਾ ਕਰਨਾ, ਗੱਲ-ਗੱਲ 'ਤੇ ਗੁੱਸਾ ਕਰਨਾ ਮੂਡ ਡਿਸਆਰਡਰ ਦੇ ਹੀ ਲੱਛਣ ਹਨ।

ਜਦੋਂ ਮੂਡ ਲੋਅ ਹੁੰਦਾ ਹੈ ਤਾਂ ਉਸ ਨੂੰ ਡਿਪ੍ਰੈਸ਼ਨ ਕਹਿੰਦੇ ਹਨ, ਉੱਥੇ ਹੀ ਜਦੋਂ ਬਹੁਤ ਹਾਈ ਹੁੰਦਾ ਹੈ ਤਾਂ ਉਸ ਨੂੰ ਮੈਨੀਆ ਕਹਿੰਦੇ ਹਨ। ਬਾਈਪੋਲਰ ਡਿਸਆਰਡਰ ਵਿੱਚ ਲੋਕ ਨੈਗੇਟਿਵ ਸਟ੍ਰੈਸ, ਗੁੱਸਾ ਆਦਿ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ।

ਮੂਡ ਡਿਸਆਰਡਰ ਦੋ ਪ੍ਰਕਾਰ ਦੇ ਹੁੰਦੇ ਹਨ, ਯੁਨਿਪੋਲਰ ਅਤੇ ਬਾਇਪੋਲਰ ਡਿਸਆਰਡਰ। ਯੁਨਿਪੋਲਰ ਡਿਸਆਰਡਰ ਵਿੱਚ ਵਿਅਕਤੀ ਆਪਣੇ ਆਪ ਨੂੰ ਇਕੱਲਾ ਸਮਝਣ ਲੱਗਦਾ ਹੈ, ਉਸ ਨੂੰ ਭੁੱਖ ਨਹੀਂ ਲੱਗਦੀ। ਉਤਸ਼ਾਹ ਦੀ ਕਮੀ ਹੁੰਦੀ ਹੈ। ਕਈ ਵਾਰ ਅਜਿਹੇ ਲੋਕ ਆਤਮਹੱਤਿਆ ਵੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਹੀ ਡਿਸਥੀਮੀਆ ਵਿੱਚ ਵਿਅਕਤੀ ਘੱਟ ਤੋਂ ਘੱਟ ਦੋ ਸਾਲ ਤੱਕ ਡਿਪ੍ਰੈਸ਼ਨ ਨਾਲ ਘਿਰਿਆ ਰਹਿੰਦਾ ਹੈ।

ਇਸ ਬਿਮਾਰੀ ਦੇ ਮਰੀਜ ਕਈ ਵਾਰ ਜਿਆਦਾ ਖਾਣਾ ਖਾਂਦੇ ਹਨ ਤਾਂ ਕਈ ਵਾਰ ਪੂਰਾ ਦਿਨ ਭੁੱਖੇ ਰਹਿੰਦੇ ਹਨ। ਨਿਰਣਾ ਲੈਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ। ਸੀਜਨਲ ਇਫੈਕਟਿਵ ਡਿਸਆਰਡਰ ਜਿਸ ਨੂੰ ਐਸਏਡੀ ਕਹਿੰਦੇ ਹਨ। ਇਹ ਡਿਸਆਰਡਰ ਠੰਡ ਵਿੱਚ ਹੁੰਦਾ ਹੈ। ਪੋਸਟਪਾਰਟੇਮ ਡਿਪ੍ਰੈਸ਼ਨ ਮਹਿਲਾਵਾਂ ਵਿੱਚ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਔਰਤਾਂ ਨੂੰ ਸਿਰਦਰਦ, ਥਕਾਵਟ ਅਤੇ ਰੋਣ ਦੀ ਇੱਛਾ ਹੁੰਦੀ ਹੈ। ਕਈ ਵਾਰ ਅਜਿਹੀਆਂ ਮਹਿਲਾਵਾਂ ਆਪਣੇ ਘਰ-ਪਰਿਵਾਰ ਤੋਂ ਅਲੱਗ ਰਹਿਣ ਲੱਗਦੀਆਂ ਹਨ।

ND
ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਦੀ ਜੀਵਨਸ਼ੈਲੀ ਦੇ ਕਾਰਨ ਨੌਜਵਾਨਾਂ ਤੋਂ ਲੈ ਕੇ ਵੱਡੇ ਸਭ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਰਹੇ ਹਨ। ਜਦੋਂ ਤੱਕ ਇਨਸਾਨ ਆਪਣੀ ਜੀਵਨਸ਼ਲੀ ਵਿੱਚ ਬਦਲਾਅ ਨਹੀਂ ਲਿਆਵੇਗਾ, ਇਸ ਬਿਮਾਰੀ ਤੋਂ ਛੁਟਕਾਰਾ ਮੁਸ਼ਕਿਲ ਹੈ। ਕਸਰਤ, ਦੌੜ, ਖੇਡ ਵਿੱਚ ਰੁਚੀ, ਮੈਡੀਟੇਸ਼ਨ ਅਤੇ ਯੋਗ ਅਪਣਾਉਣ ਨਾਲ ਵੀ ਟੈਨਸ਼ਨ ਦੂਰ ਕਰਨ ਵਿੱਚ ਮੱਦਦ ਮਿਲਦੀ ਹੈ। ਖਾਣ-ਪੀਣ ਵਿੱਚ ਸੁਧਾਰ ਲਿਆਉਣਾ ਵੀ ਜਰੂਰੀ ਹੈ। ਸਿਗਰੇਟ, ਸ਼ਰਾਬ ਅਤੇ ਦੂਜੀਆਂ ਨਸ਼ੀਲੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਸਬੰਧਤ ਜਾਣਕਾਰੀ ਲੱਭੋ