ਮੁੱਖਪੰਨਾ > ਵਿਵਿਧ > ਯੋਗ > ਲੇਖ > ਬੁਢਾਪੇ ਵਿਚ ਤੰਦਰੁਸਤ ਰੱਖਦਾ ਹੈ ਯੋਗ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੁਢਾਪੇ ਵਿਚ ਤੰਦਰੁਸਤ ਰੱਖਦਾ ਹੈ ਯੋਗ
WD
ਬੁਢਾਪਾ ਇੱਕ ਕੁਦਰਤੀ ਪ੍ਰਕਿਰਿਆ ਹੈ, ਜਿਸ ਤੋਂ ਕੋਈ ਬਚ ਨਹੀਂ ਸਕਦਾ। ਬੁਢਾਪਾ ਇਕ ਤਾਂ ਸਰੀਰਕ ਰੂਪ ਨਾਲ ਹੁੰਦਾ ਹੈ ਅਤੇ ਦੂਜਾ ਮਾਨਸਿਕ ਰੂਪ ਨਾਲ। ਉਮਰ ਦੇ ਨਾਲ ਸਰੀਰ ਢਿੱਲਾ ਅਤੇ ਸੁਸਤ ਪੈ ਜਾਂਦਾ ਹੈ। ਜੇਕਰ ਮਨ ਵੀ ਢਿੱਲਾ ਪੈ ਜਾਵੇ ਤਾਂ ਬੁਢਾਪੇ ਦਾ ਪ੍ਰਭਾਵ ਦਿਖਾਈ ਦੇਣ ਲਗਦਾ ਹੈ। ਇਸ ਕੁਦਰਤੀ ਪ੍ਰਕਿਰਿਆ ਤੋਂ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ ਬਲਕਿ ਪ੍ਰਸੰਨਚਿੱਤ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ।

ਮਾਨਸਿਕ ਅਤੇ ਸਰੀਰਕ ਰੂਪ ਨਾਲ ਠੀਕ ਰਹਿਣ ਦੇ ਲਈ ਤੁਸੀਂ ਕੁਝ ਹਲਕੇ ਆਸਣ, ਸੂਖਮ ਕਿਰਿਆਵਾਂ ਅਤੇ ਪ੍ਰਾਣਾਯਾਮ ਕਰਕੇ ਆਪਣੇ-ਆਪ ਨੂੰ ਚੁਸਤ ਅਤੇ ਮਾਨਸਿਕ ਰੂਪ ਨਾਲ ਜਾਗਰੂਕ ਰੱਖ ਸਕਦੇ ਹੋ। ਇਥੇ ਕੁਝ ਪ੍ਰਾਣਾਯਾਮ, ਸਰੀਰਕ ਕਿਰਿਆਵਾਂ ਅਤੇ ਆਸਣਾਂ ਸਬੰਧੀ ਜਾਣਕਾਰੀ ਦੇ ਰਹੇ ਹਾਂ ਜੋ ਤੁਸੀਂ ਕਿਸੇ ਮਾਹਿਰ ਦੀ ਦੇਖ-ਰੇਖ ਹੇਠ ਕਰ ਸਕਦੇ ਹੋ।

ਪ੍ਰਾਣਾਯਾਮ : ਸਵੇਰ ਵੇਲੇ ਖੁੱਲ੍ਹੀ ਜਗ੍ਹਾ 'ਤੇ ਸੁਖ ਆਸਣ ਵਿਚ ਬੈਠ ਜਾਓ। ਜੇਕਰ ਬੈਠਣਾ ਮੁਸ਼ਕਿਲ ਹੋਵੇ ਤਾਂ ਕੁਰਸੀ 'ਤੇ ਬੈਠ ਜਾਓ ਅਤੇ ਲੰਬੇ ਤੇ ਗਹਿਰੇ ਸਾਹ ਭਰੋ ਅਤੇ ਛੱਡੋ। ਆਪਣੀ ਸਮਰੱਥਾ ਅਨੁਸਾਰ ਸਾਹ ਗਹਿਰਾਈ ਨਾਲ ਭਰ ਕੇ ਹੌਲੀ-ਹੌਲੀ ਛੱਡੋ। ਆਪਣੇ ਸਰੀਰ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਨਾ ਕਰੋ। ਦੂਜਾ ਪ੍ਰਾਣਾਯਾਮ ਤੁਸੀਂ ਅਨੁਲੋਮ-ਵਿਲੋਮ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਜਲਦੀ ਨਾ ਕਰੋ। ਆਰਾਮ ਨਾਲ ਸਮਰੱਥਾ ਅਨੁਸਾਰ ਕਰੋ।

WD
ਧਿਆਨ : ਓਮ ਧੁਨੀ ਮੱਧਮ ਆਵਾਜ਼ ਵਿਚ ਕਰੋ। 5 ਤੋਂ 11 ਵਾਰ ਜਿੰਨਾ ਤੁਸੀਂ ਆਸਾਨੀ ਨਾਲ ਕਰ ਸਕੋ। ਅੱਖਾਂ ਬੰਦ ਕਰਕੇ ਸੁਖ ਆਸਣ ਵਿਚ ਬੈਠ ਕੇ ਮੱਥੇ ਦੇ ਵਿਚਕਾਰ ਆਮ ਧਿਆਨ ਨੂੰ ਕੇਂਦਰਿਤ ਕਰਕੇ ਓਮ ਧੁਨੀ ਦਾ ਉਚਾਰਣ ਕਰੋ। ਧੁਨੀ ਸਮਾਪਤ ਹੋਣ 'ਤੇ ਸ਼ਾਂਤਚਿੱਤ ਹੋ ਕੇ ਧਿਆਨ ਕੇਂਦਰਿਤ ਕਰੋ। ਅਖੀਰ ਵਿਚ ਦੋਵਾਂ ਹਥੇਲੀਆਂ ਨੂੰ ਖੋਲ੍ਹਦਿਆਂ ਬੰਦ ਅੱਖਾਂ 'ਤੇ ਰੱਖੋ। ਫਿਰ ਹੌਲੀ-ਹੌਲੀ ਬਾਹਰਲੀ ਰੌਸ਼ਨੀ ਗ੍ਰਹਿਣ ਕਰੋ।

ਆਸਣ : ਸਵੇਰ ਸਮੇਂ ਖੁੱਲ੍ਹੇ ਪਾਰਕ ਜਾਂ ਘਰ ਦੇ ਵਿਹੜੇ ਵਿਚ ਜਾਂ ਬਾਲਕੋਨੀ ਵਿਚ ਹਲਕੇ-ਫੁਲਕੇ ਆਸਣ ਕਰਕੇ ਸਰੀਰ ਨੂੰ ਚੁਸਤ-ਦਰੁਸਤ ਰੱਖ ਸਕਦੇ ਹੋ। ਖੜ੍ਹੇ ਹੋਣ ਵਾਲਾ ਤਾੜ ਆਸਣ ਕਟਿਚਕਰ ਆਸਣ ਕਰ ਕੇ ਬੈਠ ਜਾਓ। ਬੈਠ ਕੇ ਜਾਨੂਸ਼ੀਰ ਆਸਣ ਕਰਕੇ ਸ਼ਿਥਿਲ ਆਸਣ ਵਿਚ ਆਰਾਮ ਕਰੋ। ਉਪਰੰਤ ਸ਼ਲਭ ਆਸਣ ਕਰਕੇ ਸ਼ਿਥਿਲ ਆਸਣ ਵਿਚ ਵਿਸ਼ਰਾਮ ਕਰੋ। ਪਿੱਠ ਦੇ ਭਾਰ ਆ ਕੇ ਪਾਦੋਗਿਆਨ ਆਸਣ ਕਰੋ। ਉਸ ਤੋਂ ਬਾਅਦ ਪਵਨ ਮੁਕਤ ਆਸਣ ਕਰੋ। ਉਸ ਦੇ ਬਾਅਦ ਸ਼ਵ ਆਸਣ ਵਿਚ ਆਰਾਮ ਕਰੋ। ਸ਼ਵ ਆਸਣ ਵਿਸ਼ਰਾਮ ਕਰਨ ਦੀ ਸ੍ਰੇਸ਼ਠ ਕਿਰਿਆ ਹੈ।

ਅਖੀਰ ਹੱਸਣ ਵਾਲਾ ਯੋਗ ਕਰੋ ਅਤੇ ਪ੍ਰਭੂ ਦਾ ਧੰਨਵਾਦ ਕਰੋ ਅਤੇ ਮਨ ਵਿਚ ਸੰਕਲਪ ਲਓ ਕਿ ਮੈਂ ਨਿਯਮਤ ਰੂਪ ਨਾਲ ਆਪਣੀ ਕਸਰਤ ਕਰ ਸਕਾਂ ਅਤੇ ਤੰਦਰੁਸਤੀ ਦਾ ਪੂਰਾ ਲਾਭ ਉਠਾ ਸਕਾਂ। ਆਪਣੇ ਭੋਜਨ ਵਿਚ ਤਬਦੀਲੀ ਲਿਆਓ। ਨਾ ਅਧਿਕ ਨਮਕ, ਨਾ ਅਧਿਕ ਮਿੱਠਾ ਖਾਓ। ਚਾਹ-ਕੌਫੀ ਦਾ ਸੇਵਨ ਬਹੁਤ ਘੱਟ ਮਾਤਰਾ ਵਿਚ ਕਰੋ। ਦਿਨ ਵਿਚ ਉਚਿਤ ਆਰਾਮ ਕਰੋ। ਸ਼ਾਮ ਨੂੰ ਟਹਿਲੋ ਅਤੇ ਕੁਦਰਤ ਦਾ ਆਨੰਦ ਮਾਣੋ। ਸ਼ਾਮ ਦਾ ਖਾਣਾ ਛੇਤੀ ਖਾਓ ਤਾਂ ਜੋ ਛੇਤੀ ਪਚ ਜਾਵੇ। ਸਮਾਂ ਹੋਵੇ ਤਾਂ ਧਾਰਮਿਕ ਪੁਸਤਕਾਂ ਪੜ੍ਹਨ ਵਿਚ ਧਿਆਨ ਲਗਾਓ।

ਕੁਝ ਸੂਖਮ ਕਿਰਿਆਵਾਂ : ਜ਼ਮੀਨ 'ਤੇ ਆਸਣ ਵਿਛਾਅ ਕੇ ਲੱਤਾਂ ਸਾਹਮਣੇ ਪਸਾਰ ਕੇ ਬੈਠੋ। ਦੋਵਾਂ ਪੈਰਾਂ ਨੂੰ ਮਿਲਾਓ। ਹਥੇਲੀਆਂ ਨੂੰ ਗੋਡਿਆਂ 'ਤੇ ਰੱਖੋ। ਹੁਣ ਪੈਰਾਂ ਦੇ ਪੰਜਿਆਂ ਨੂੰ ਆਸਣ ਵੱਲ ਲਿਜਾਣ ਦਾ ਅਤੇ ਫਿਰ ਆਪਣੇ ਵੱਲ ਲਿਜਾਣ ਦਾ ਯਤਨ ਕਰੋ। ਪੈਰਾਂ ਅਤੇ ਲੱਤਾਂ ਵਿਚ ਕਸਾਅ ਨਾ ਬਣਿਆ ਰਹੇ। ਗੋਡਿਆਂ ਨੂੰ ਜ਼ਮੀਨ 'ਤੇ ਟਿਕਾ ਕੇ ਰੱਖੋ। ਹੁਣ ਪੰਜਿਆਂ ਨੂੰ ਸੱਜੇ ਅਤੇ ਫਿਰ ਖੱਬੇ ਪਾਸੇ ਘੁਮਾਓ। ਜਦੋਂ ਸੱਜੇ ਪਾਸੇ ਪੰਜਾ ਲਿਜਾਓ ਤਾਂ ਛੋਟੀ ਉਂਗਲ ਨਾਲ ਆਸਣ ਸਪਰਸ਼ ਕਰੋ। ਇਸੇ ਤਰ੍ਹਾਂ ਖੱਬੇ ਪਾਸੇ 5 ਤੋਂ 10 ਵਾਰ ਇਸ ਕਿਰਿਆ ਨੂੰ ਦੁਹਰਾਓ। ਹਥੇਲੀਆਂ ਗੋਡਿਆਂ 'ਤੇ ਟਿਕੀਆਂ ਰਹਿਣ।

ਹੁਣ ਪੰਜਿਆਂ ਨੂੰ ਸੱਜੇ ਤੋਂ ਖੱਬੇ ਪਾਸੇ ਘੁੰਮਾਉਂਦੇ ਹੋਏ ਲੈ ਜਾਓ। 5 ਤੋਂ 10 ਵਾਰ ਫਿਰ ਐਂਟੀ-ਕਲਾਕਵਾਈਜ਼ ਖੱਬੇ ਤੋਂ ਸੱਜੇ ਪਾਸੇ। ਥੋੜ੍ਹਾ ਆਰਾਮ ਕਰੋ, ਲੱਤਾਂ ਵਿਚ ਫਾਸਲਾ ਪੈਰ ਸੱਜੇ-ਖੱਬੇ ਪਾਸੇ ਢਿੱਲੇ ਰੱਖੋ। ਹੱਥਾਂ ਨੂੰ ਕਮਰ ਦੇ ਨਾਲ ਆਸਣ 'ਤੇ ਟਿਕਾਓ। ਅੱਖਾਂ ਬੰਦ ਕਰਕੇ ਇਸ ਕਿਰਿਆ ਦਾ ਆਨੰਦ ਲਓ।

WD
ਕਮਰ ਗਰਦਨ ਸਿੱਧੀ ਰੱਖਦਿਆਂ ਗਰਦਨ ਨੂੰ ਹੌਲੀ-ਹੌਲੀ ਸੱਜੇ ਅਤੇ ਫਿਰ ਵਿਚਕਾਰ, ਫਿਰ ਖੱਬੇ ਪਾਸੇ, ਇਸ ਤਰ੍ਹਾਂ 4 ਤੋਂ 6 ਵਾਰ ਆਰਾਮ ਨਾਲ ਕਰੋ। ਧਿਆਨ ਰੱਖੋ ਕਿ ਗਰਦਨ ਨੂੰ ਝਟਕਾ ਨਾ ਲੱਗੇ। ਇਸੇ ਤਰ੍ਹਾਂ ਸੱਜੇ ਤੋਂ ਖੱਬੇ ਗੋਲ-ਗੋਲ ਘੁੰਮਾਓ। 4 ਤੋਂ 6 ਵਾਰ ਕਰਨ ਦੇ ਬਾਅਦ ਉਲਟ ਦਿਸ਼ਾ ਵਿਚ ਗਰਦਨ ਨੂੰ ਆਰਾਮ ਨਾਲ ਅੱਗੇ-ਪਿੱਛੇ ਘੁਮਾਓ। ਫਿਰ ਆਰਾਮ ਕਰੋ। ਇਹ ਕਿਰਿਆਵਾਂ ਤੁਸੀਂ ਸਵੇਰੇ-ਸ਼ਾਮ ਟੀ. ਵੀ. ਦੇਖਣ ਸਮੇਂ ਵੀ ਕਰ ਸਕਦੇ ਹੋ।
ਸਹਿਯੋਗ ਨਾਲ - ਅਜੀਤ ਜਲੰਧਰ
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਧਿਆਨ ਦੀਆਂ ਕਿਰਿਆਵਾਂ
ਕੰਪਿਊਟਰ ਅਤੇ ਯੋਗ
ਫਿਗਰ ਦੀ ਕਰੋ ਫਿਕਰ
ਆਧੁਨਿਕ ਮਨ ਅਤੇ ਯੋਗਨੀਂਦਰ
ਨਿਰੋਗ ਰਹਿਣ ਲਈ 'ਯੋਗ' ਜਰੂਰੀ
ਸੁਧਾਰੋ ਕਰਮ ਚੱਕਰ ਨੂੰ