ਮੁੱਖਪੰਨਾ > ਵਿਵਿਧ > ਯੋਗ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੁਧਾਰੋ ਕਰਮ ਚੱਕਰ ਨੂੰ  Search similar articles
ਕਰਮ ਦੀ ਕੁਸ਼ਲਤਾ ਹੀ ਯੋਗ ਹੈ। ਕਰਮ ਦੀ ਕੁਸ਼ਲਤਾ ਲਈ ਜਿੰਨੇ ਉਪਾਅ ਹਨ, ਉਹ ਸਾਰੇ ਇਸ ਵਿੱਚ ਸ਼ਾਮਿਲ ਹਨ।

ਅਰਜੁਨ ਨੇ ਕਿਹਾ, ਜਨਾਰਦਨ! ਜਦੋਂ ਤੁਸੀਂ ਕਰਮਾਂ ਦੀ ਬਜਾਏ ਗਿਆਨ ਨੂੰ ਵਧੀਆ ਦੱਸਦੇ ਹੋ ਤਾਂ ਫਿਰ ਮੈਨੂੰ ਕਰਮ ਕਰਨ ਲਈ ਕਿਉਂ ਕਹਿ ਰਹੇ ਹੋ? ਤੁਹਾਡੀਆਂ ਗੱਲਾਂ ਮੇਰੀ ਬੁੱਧੀ ਨੂੰ ਹੈਰਾਨ ਕਰ ਰਹੀਆਂ ਹਨ। ਸ਼੍ਰੀਕ੍ਰਿਸ਼ਨ ਬੋਲੇ - ਇਸ ਸੰਸਾਰ ਵਿੱਚ ਦੋ ਪ੍ਰਕਾਰ ਦੀਆਂ ਧਾਰਨਾਵਾਂ ਹਨ, ਇੱਕ ਤਾਂ ਹੈ ਗਿਆਨ ਜਿਸ ਨੂੰ ਸਾਂਖਿਆ ਯੋਗੀ ਕਰਦੇ ਹਨ ਅਤੇ ਦੂਜਾ ਹੈ ਕਰਮ ਜਿਸ ਨੂੰ ਕਰਮ ਯੋਗੀ ਕਰਦੇ ਹਨ। ਹਰ ਮਨੁੱਖ ਲਈ ਇਹ ਦੋਵੇਂ ਬਹੁਤ ਜਰੂਰੀ ਹਨ। ਮਨੁੱਖ ਕਰਮ ਕੀਤੇ ਬਿਨਾ ਕਦੇ ਰਹਿ ਨਹੀਂ ਸਕਦਾ, ਬਿਨਾ ਕਰਮ ਦੇ ਤਾਂ ਉਹ ਨਾ ਤਾਂ ਸਾਂਖਿਆ ਯੋਗ ਨੂੰ ਪ੍ਰਾਪਤ ਹੁੰਦਾ ਹੈ ਅਤੇ ਨਾ ਹੀ ਕਰਮ ਯੋਗ ਨੂੰ।

ਇਸ ਸੰਸਾਰ ਵਿੱਚ ਕੋਈ ਵੀ ਪ੍ਰਾਪਤ ਕਰਨ ਲਾਇਕ ਵਸਤੂ ਮੈਨੂੰ ਅਪ੍ਰਾਪਤ ਨਹੀਂ ਹੈ ਫਿਰ ਵੀ ਮੈਂ ਕਰਮ ਕਰਦਾ ਰਹਿੰਦਾ ਹਾਂ। ਅਗਿਆਨੀ ਮਨੁੱਖ ਕਰਮ ਕਰਦੇ ਹਨ ਪਰ ਗਿਆਨੀ ਮਨੁੱਖ ਜਨ ਸੰਸਾਰ ਦੀ ਭਲਾਈ ਦਾ ਧਿਆਨ ਰੱਖਦੇ ਹੋਏ ਕਰਮ ਕਰਦੇ ਹਨ।

ਕੀ ਹੁੰਦਾ ਹੈ ਕਰਮ ਨਾਲ : ਅਸ਼ਕਤੀਭਾਵ ਨਾਲ ਕੀਤੇ ਗਏ ਕਰਮ ਦਾ ਪਰਿਣਾਮ ਅਲੱਗ-ਅਲੱਗ ਹੁੰਦਾ ਹੈ। ਕਰਮ ਨਾਲ ਚਿੱਤ ਤੇ ਬੰਨ੍ਹ ਬਣਦਾ ਹੈ, ਇਸ ਨੂੰ ਕਰਮਬਧ ਕਹਿੰਦੇ ਹਨ। ਇਹੀ ਬਧ ਮ੍ਰਿਤੂ ਕਾਲ ਵਿੱਚ ਬੀਜ ਰੂਪ ਬਣ ਕੇ ਅਗਲੇ ਜਨਮ ਵਿੱਚ ਫਿਰ ਜੜਾਂ ਫੜ ਲੈਂਦਾ ਹੈ। ਹਿੰਦੂ ਧਰਮ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਜੀਵਨ ਇੱਕ ਚੱਕਰ ਹੈ ਤਾਂ ਇਸ ਚੱਕਰ ਨੂੰ ਸਮਝਣਾ ਜਰੂਰੀ ਹੈ। ਤੁਹਾਡੀ ਸੋਚ ਅਤੇ ਤੁਹਾਡੇ ਕਰਮ ਵਿੱਚੋਂ ਨਿੱਕਲਦਾ ਹੈ ਤੁਹਾਡਾ ਭਵਿੱਖ। ਇਸ ਕਰਮ ਚੱਕਰ ਨੂੰ ਜੋ ਸਮਝਦਾ ਹੈ ਉਹੀ ਕਰਮ ਵਿੱਚ ਕੁਸ਼ਲ ਹੋਣ ਦੀ ਵੀ ਸੋਚਦਾ ਹੈ। ਕਰਮ ਵਿੱਚ ਕੁਸ਼ਲ ਹੋਣ ਨਾਲ ਹੀ ਜੀਵਨ ਵਿੱਚ ਸਫਲਤਾ ਮਿਲਦੀ ਹੈ।

ਬੁਰੇ ਕਰਮ ਦਾ ਚੱਕਰ : ਜੇ ਤੁਸੀਂ ਧਰਮ ਅਤੇ ਸਮਾਜ ਦੁਆਰਾ ਕਰਮਾਂ ਨੂੰ ਕਰਦੇ ਆਏ ਹੋ ਤਾਂ ਨਿਸ਼ਚਿਤ ਹੀ ਉਸ ਨੂੰ ਕਰਦੇ ਰਹਿਣ ਦੇ ਅਭਿਆਸ ਨਾਲ ਉਸਦੀ ਆਦਤ ਛੁੱਟ ਸਕਣਾ ਮੁਸ਼ਕਿਲ ਹੁੰਦੀ ਹੈ। ਜੇ ਕਿਸੇ ਵਿਅਕਤੀ ਦੇ ਨਾਲ ਬੁਰੇ ਤੋਂ ਬੁਰਾ ਹੀ ਹੁੰਦਾ ਰਹਿੰਦਾ ਹੈ ਤਾਂ ਇਸ ਚੱਕਰ ਨੂੰ ਸਮਝੋ। ਨਿਸ਼ਚਿਤ ਹੀ ਕਤਾਰ ਵਿੱਚ ਖੜੀ ਪਹਿਲੀ ਸਾਈਕਲ ਨੂੰ ਅਸੀਂ ਸੁੱਟ ਦਿੰਦੇ ਹਾਂ ਤਾਂ ਇਸਦੀ ਸੰਭਾਵਨਾ ਬਣ ਜਾਂਦੀ ਹੈ ਕਿ ਆਖਿਰੀ ਸਾਈਕਲ ਵੀ ਡਿੱਗ ਸਕਦੀ ਹੈ।

ਕਿਵੇਂ ਬਣੀਏ ਕਰਮ ਵਿੱਚ ਕੁਸ਼ਲ : ਕੁਝ ਵੀ ਪ੍ਰਾਪਤ ਕਰਨ ਲਈ ਕਰਮ ਕਰਨਾ ਹੀ ਹੋਵੇਗਾ ਅਤੇ ਕੁਝ ਵੀ ਪ੍ਰਾਪਤ ਕਰਨ ਦੀ ਇੱਛਾ ਨਾ ਰਹੇ ਇਸਦੇ ਲਈ ਵੀ ਕਰਮ ਕਰਨਾ ਹੀ ਹੋਵੇਗਾ। ਯੋਗ ਅਤੇ ਗੀਤਾ ਸਾਨੂੰ ਸੱਚ ਵਿੱਚ ਜਿਉਣ ਦਾ ਮਾਰਗ ਦਿਖਾਉਂਦੇ ਹਨ। ਜਿਆਦਾਤਰ ਲੋਕ ਅਤੀਤ ਦੇ ਪਛਤਾਵੇ ਅਤੇ ਭਵਿੱਖ ਦੀ ਕਲਪਨਾ ਵਿੱਚ ਜਿਉਂਦੇ ਹਨ। ਯੋਗ ਕਹਿੰਦਾ ਹੈ ਕਿ ਵਰਤਮਾਨ ਵਿੱਚ ਜਿਉਣ ਨਾਲ ਸਜਗਤਾ ਦਾ ਜਨਮ ਹੁੰਦਾ ਹੈ। ਉਹ ਸਜਗਤਾ ਹੀ ਸਾਡੀ ਸੋਚ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ। ਇਸ ਨਾਲ ਅਸੀਂ ਸਹੀ ਕਰਮ ਲਈ ਪ੍ਰੇਰਿਤ ਹੁੰਦੇ ਹਾਂ। ਕਰਮ ਵਿੱਚ ਕੁਸ਼ਲ ਹੋਣ ਲਈ ਯੋਗ ਦੇ ਯਮ ਦੇ ਸੱਚ ਅਤੇ ਨਿਯਮ ਦੇ ਤਪ ਦਾ ਅਧਿਐਨ ਕਰਨਾ ਚਾਹੀਦਾ ਹੈ। ਕ੍ਰਿਆ ਯੋਗ ਨਾਲ ਕਰਮ ਦਾ ਬੰਧਨ ਕੱਟਦਾ ਹੈ।

ਕਰਮ ਦਾ ਵਿਗਿਆਨ ਐਨਾ ਵਿਸਤ੍ਰਤ ਹੈ ਕਿ ਇਸ ਨੂੰ ਇੱਥੇ ਪੂਰੀ ਤਰ੍ਹਾਂ ਸਮਝਾ ਪਾਉਣਾ ਸੰਭਵ ਨਹੀਂ ਹੈ, ਪਰ ਜੋ ਕਰਮ ਚੱਕਰ ਅਤੇ ਕਰਮ ਬੰਧਨ ਨੂੰ ਸਮਝਾਉਂਦੇ ਹਨ ਉਹਨਾਂ ਲਈ ਯੋਗ ਵਿੱਚ ਇਸ ਤਰ੍ਹਾਂ ਦੀਆਂ ਵਿਧੀਆਂ ਹਨ ਜਿਸ ਨਾਲ 'ਚੱਕਰ' ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਪੁਰਾਣੇ ਕਰਮ ਦੇ 'ਬੰਧਨ' ਤੋਂ ਮੁਕਤ ਹੋਇਆ ਜਾ ਸਕਦਾ ਹੈ।
ਹੋਰ ਵੀ
ਖੁਸ਼ ਰਹਿਣ ਦੇ ਤਰੀਕੇ
ਯੋਗ ਦਾ ਈਸ਼ਵਰ
ਧਿਆਨ
ਯੋਗਾਸਨ ਨਾਲ ਘੱਟ ਕਰੋ ਸਰੀਰ ਦਾ ਭਾਰ
ਮਹਾਰਿਸ਼ੀ ਪਤਾਂਜਲੀ
ਸ਼ਾਂਤੀ ਦੀ ਤਲਾਸ਼