ਮੁੱਖਪੰਨਾ > ਵਿਵਿਧ > ਯੋਗ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯੋਗ ਦਾ ਈਸ਼ਵਰ  Search similar articles
- ਅਨਿਰੂਦ ਜੋਸ਼ੀ 'ਸ਼ਤਾਯੁ'

ਈਸ਼ਵਰ ਲਈ ਕਈ ਤਰ੍ਹਾਂ ਦੇ ਸ਼ਬਦਾਂ ਦਾ ਉਪਯੋਗ ਕੀਤਾ ਜਾਂਦਾ ਹੈ ਜਿਵੇਂ ਬ੍ਰਹਮ, ਪਰਮੇਸ਼ਵਰ, ਭਗਵਾਨ ਆਦਿ, ਪਰ ਈਸ਼ਵਰ ਨਾ ਤਾਂ ਭਗਵਾਨ ਹੈ ਅਤੇ ਨਾ ਹੀ ਦੇਵਤਾ ਨਾ ਹੀ ਦੇਵਾਧਿਦੇਵ। ਈਸ਼ਵਰ ਹੈ ਪਰਮ ਸੱਤਾ, ਜਿਸਦਾ ਸਵਰੂਪ ਹੈ ਨਿਰਾਕਾਰ। ਜੋ ਉਸ ਨੂੰ ਸਕਾਰ ਸੱਤਾ ਮੰਨਦੇ ਹਨ ਉਹ ਯੋਗੀ ਨਹੀਂ, ਵੈਦਿਕ ਨਹੀਂ।

ਯੋਗ ਸੂਤਰ ਵਿੱਚ ਪਤੰਜਲੀ ਲਿਖਦੇ ਹਨ- ਕਲੇਸ਼, ਕਰਮ, ਵਿਪਾਕ ਅਤੇ ਆਸ਼ਯ - ਇਹਨਾਂ ਚਾਰਾਂ ਨਾਲ ਜੋ ਸਬੰਧਿਤ ਨਹੀਂ ਹਨ ਉਹੀ ਪੁਰਸ਼ ਵਿਸ਼ੇਸ਼ ਈਸ਼ਵਰ ਹੈ। ਕਹਿਣ ਦਾ ਅਰਥ ਹੈ ਕਿ ਜੋ ਬੰਧਨ ਵਿੱਚ ਹੈ ਅਤੇ ਜੋ ਮੁਕਤ ਹੋ ਗਿਆ ਹੈ ਉਹ ਪੁਰਸ਼ ਈਸ਼ਵਰ ਨਹੀਂ ਹੈ, ਬਲਕਿ ਈਸ਼ਵਰ ਨਾ ਕਦੇ ਬੰਧਨ ਵਿੱਚ ਸੀ, ਨਾ ਹੈ ਅਤੇ ਨਾ ਰਹੇਗਾ।

ਈਸ਼ਵਰ, ਬ੍ਰਹਮਾ, ਪਰਮੇਸ਼ਵਰ ਸ਼ਬਦ ਦਾ ਕਿਸੇ ਵੀ ਭਗਵਾਨ, ਦੇਵੀ, ਦੇਵਤਾ, ਪੂਜਨੀ ਹਸਤੀ ਜਾਂ ਵਸਤੂ ਦੇ ਲਈ ਉਪਯੁਕਤ ਹੁੰਦਾ ਹੈ ਤਾਂ ਉਹ ਅਨੁਚਿਤ ਹੈ। ਵੇਦਾਂ ਵਿੱਚ ਈਸ਼ਵਰ ਲਈ 'ਬ੍ਰਹਮਾ' ਸ਼ਬਦ ਦਾ ਉਪਯੋਗ ਕੀਤਾ ਜਾਂਦਾ ਹੈ। ਬ੍ਰਹਮਾ ਦਾ ਅਰਥ ਹੁੰਦਾ ਹੈ ਵਿਸਥਾਰ।

ਵੈਸ਼ਣਵ ਲੋਕ ਵਿਸ਼ਣੂ, ਸ਼ੈਵ ਲੋਕ ਸ਼ਿਵ, ਸ਼ਕਤ ਲੋਕ ਦੁਰਗਾ ਨੂੰ ਈਸ਼ਵਰ ਮੰਨਦੇ ਹਨ, ਤਾਂ ਰਾਮ ਭਗਤ ਰਾਮ ਅਤੇ ਕ੍ਰਿਸ਼ਨ ਭਗਤ ਕ੍ਰਿਸ਼ਨ ਨੂੰ ਜਦੋਂ ਕਿ ਈਸ਼ਵਰ ਉਕਤ ਸਭ ਤੋਂ ਸਰਵਉੱਚ ਹੈ, ਅਜਿਹਾ ਵੇਦ ਅਤੇ ਯੋਗੀ ਕਹਿੰਦੇ ਹਨ।

ਪਰਮੇਸ਼ਵਰ ਉਹ ਸਰਵਉੱਚ ਸ਼ਕਤੀ ਹੈ ਜਿਸ ਨੂੰ ਇਸ ਸੰਸਾਰ ਦਾ ਸ਼ਾਸਕ ਮੰਨਿਆ ਜਾਂਦਾ ਹੈ, ਪਰ ਯੋਗ ਦਾ ਈਸ਼ਵਰ ਸ਼ਾਸਕ ਨਹੀਂ ਹੈ। ਫਿਰ ਵੀ ਉਸੇ ਨਾਲ ਬ੍ਰਾਹਮੰਡ ਹੋਇਆ ਅਤੇ ਉਸੇ ਨਾਲ ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਸਹਿਤ ਅਨੇਕਾ ਦੇਵੀ-ਦੇਵਤਾ ਹੋ ਗਏ। ਇਹਨਾਂ ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਦੇ ਬਾਅਦ ਹੀ ਦਸ ਅਵਤਾਰੀ ਮਹਾਪੁਰਸ਼ ਹੋਏ ਜਿਹਨਾਂ ਨੂੰ ਭਗਵਾਨ ਕਿਹਾ ਜਾਂਦਾ ਹੈ ਅਤੇ ਇਹਨਾਂ ਦੀ ਹੀ ਪਰੰਪਰਾ ਵਿੱਚ ਅਸੰਖਿਆ ਰਿਸ਼ੀ, ਸਾਧੂ ਅਤੇ ਮਹਾਤਮਾ ਹੋ ਗਏ।

ਭਗਵਾਨ ਦਾ ਮਤਲਬ ਈਸ਼ਵਰ, ਪਰਮੇਸ਼ਵਰ ਜਾਂ ਪਰਮਾਤਮਾ ਨਹੀਂ ਹੁੰਦਾ। ਭਗਵਾਨ ਸ਼ਬਦ ਵਿਸ਼ਣੂ ਅਤੇ ਉਹਨਾਂ ਦੇ ਅਵਤਾਰਾਂ, ਸ਼ਿਵ ਅਤੇ ਉਹਨਾਂ ਦੇ ਅਵਤਾਰਾਂ ਅਤੇ ਮੁਕਤੀ, ਬੁੱਧਤਵ ਜਾਂ ਸਮਾਧੀ ਪ੍ਰਾਪਤ ਮਹਾਪੁਰਸ਼ਾਂ ਜਿਵੇਂ ਰਾਮ, ਕ੍ਰਿਸ਼ਨ, ਗੌਤਮ ਬੁੱਧ, ਮਹਾਵੀਰ ਲਈ ਉਪਯੋਗ ਹੁੰਦਾ ਹੈ।

ਈਸ਼ਵਰ ਪ੍ਰਾਣੀਧਾਨ : ਈਸ਼ਵਰ ਪ੍ਰਾਣੀਧਾਨ ਨੂੰ ਸ਼ਰਣਾਗਤੀ ਯੋਗ ਜਾਂ ਭਗਤੀਯੋਗ ਵੀ ਕਿਹਾ ਜਾਂਦਾ ਹੈ। ਉਸ ਇੱਕ ਨੂੰ ਛੱਡ ਜੋ ਤਰ੍ਹਾਂ-ਤਰ੍ਹਾਂ ਦੇ ਦੇਵੀ-ਦੇਵਤਾਵਾਂ ਵਿੱਚ ਚਿੱਤ ਰਮਾਉਂਦਾ ਹੈ ਉਸਦਾ ਮਨ ਭਰਮ ਅਤੇ ਭਟਕਾਅ ਵਿੱਚ ਰਮ ਜਾਂਦਾ ਹੈ, ਪਰ ਜੋ ਉਸ ਪਰਮ ਦੇ ਪ੍ਰਤੀ ਆਪਣੇ ਪ੍ਰਾਣਾਂ ਨੂੰ ਤਿਆਗਣ ਲਈ ਵੀ ਤਿਆਰ ਹੈ, ਉਸ ਨੂੰ ਹੀ 'ਈਸ਼ਵਰ ਪ੍ਰਾਣੀਧਾਨ' ਕਹਿੰਦੇ ਹਨ। ਈਸ਼ਵਰ ਉਹਨਾਂ ਲਈ ਮੁਕਤੀ ਦੇ ਮਾਰਗ ਖੋਲ੍ਹਦਾ ਹੈ, ਜੋ ਉਸਦੇ ਪ੍ਰਤੀ ਸ਼ਰਣਾਗਤ ਹਨ।

ਮਨ, ਵਚਨ ਅਤੇ ਕਰਮ ਨਾਲ ਈਸ਼ਵਰ ਦੀ ਅਰਾਧਨਾ ਕਰਨਾ ਅਤੇ ਉਹਨਾਂ ਦੀ ਪ੍ਰਸ਼ੰਸਾ ਕਰਨ ਨਾਲ ਚਿੱਤ ਵਿੱਚ ਇਕਾਗਰਤਾ ਆਉਂਦੀ ਹੈ। ਇਸ ਇਕਾਗਰਤਾ ਨਾਲ ਹੀ ਸ਼ਕਤੀ ਕੇਂਦਰਿਤ ਹੋ ਕੇ ਸਾਡੇ ਦੁੱਖ ਅਤੇ ਰੋਗ ਘੱਟ ਹੋ ਜਾਂਦੇ ਹਨ। ਈਸ਼ਵਰ ਤੇ ਕਾਇਮ ਰਹਿਣ ਨਾਲ ਸ਼ਕਤੀ ਦਾ ਬਿਖਰਨਾ ਬੰਦ ਹੁੰਦਾ ਹੈ।

ਅੰਤ ਵਿੱਚ ਇਹ ਕਿ ਯੋਗੀ ਦਾ ਈਸ਼ਵਰ ਇੱਕ ਪਰਮ ਸ਼ਕਤੀ ਹੈ ਜੋ ਨਾ ਕਰਤਾ ਤੇ ਧਰਤਾ ਨਹੀਂ ਹੈ। ਯੋਗੀ ਸਿਰਫ ਉਸ ਨਿਰਾਕਾਰ ਬ੍ਰਹਮ ਤੇ ਹੀ ਕਾਇਮ ਰਹਿ ਕੇ ਬ੍ਰਹਮਾਲੀਨ ਹੋ ਜਾਂਦਾ ਹੈ।
ਹੋਰ ਵੀ
ਧਿਆਨ
ਯੋਗਾਸਨ ਨਾਲ ਘੱਟ ਕਰੋ ਸਰੀਰ ਦਾ ਭਾਰ
ਮਹਾਰਿਸ਼ੀ ਪਤਾਂਜਲੀ
ਸ਼ਾਂਤੀ ਦੀ ਤਲਾਸ਼
ਦੁੱਖ ਦੂਰ ਹੁੰਦੇ ਹਨ ਧਿਆਨ ਨਾਲ
ਸਿਹਤਮੰਦ ਜੀਵਨ ਦਾ ਅਧਾਰ ਯੋਗ