ਮੁੱਖਪੰਨਾ > ਵਿਵਿਧ > ਯੋਗ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਧਿਆਨ  Search similar articles
ਵਰਤਮਾਨ ਵਿੱਚ ਜਿਉਣ ਨੂੰ ਧਿਆਨ ਕਹਿੰਦੇ ਹਨ। ਸਾਡੀ ਸਾਰੀ ਊਰਜਾ ਬਾਹਰ ਵੱਲ ਨੂੰ ਵਹਿ ਰਹੀ ਹੈ, ਧਿਆਨ ਦੁਆਰਾ ਊਰਜਾ ਨੂੰ ਰੋਕਿਆ ਜਾ ਸਕਦਾ ਹੈ। ਧਿਆਨ ਦਾ ਮਤਲਬ ਹੈ ਸਾਡੀ ਸਾਰੀ ਊਰਜਾ ਅੰਦਰ ਵੱਲ ਨੂੰ ਮੁੜ ਜਾਵੇ, ਅਜੇ ਸਾਡੀ ਊਰਜਾ ਦਾ ਕੇਂਦਰ ਦੂਜਿਆਂ ਵਿੱਚ ਸਥਿਤ ਹੈ, ਇਸ ਲਈ ਕੋਈ ਸਾਡੀ ਪ੍ਰਸ਼ੰਸਾ ਕਰਦਾ ਹੈ, ਤਾਂ ਅਸੀਂ ਖੁਸ਼ ਹੁੰਦੇ ਹਾਂ, ਕੋਈ ਨਿੰਦਾ ਕਰਦਾ ਹੈ, ਤਾਂ ਕ੍ਰੋਧ ਨਾਲ ਭਰ ਜਾਂਦੇ ਹਾਂ।

ਹੋਣਾ ਤਾਂ ਇਹ ਚਾਹੀਦਾ ਹੈ ਕਿ ਅਸੀਂ ਸਭ ਕੁਝ ਦੇਖੀਏ, ਸਭ ਕੁਝ ਸੁਣੀਏ, ਫਿਰ ਉਸ ਤੇ ਵਿਚਾਰ ਕਰੀਏ। ਸਾਨੂੰ ਕੀ ਕਰਨਾ ਹੈ, ਨਿਰਣਾ ਸਾਡਾ ਆਪਣਾ ਹੋਣਾ ਚਾਹੀਦਾ ਹੈ, ਹਰ ਵਿਅਕਤੀ ਇਕੱਲਾ ਹੈ ਤੁਹਾਡੇ ਵਰਗਾ ਦੂਜਾ ਵਿਅਕਤੀ ਨਾ ਪੈਦਾ ਹੋਇਆ ਸੀ, ਨਾ ਅਜੇ ਹੈ ਅਤੇ ਨਾ ਹੋਵੇਗਾ।

ਤੁਸੀਂ ਆਪਣੇ ਸੰਸਕਾਰ ਨਾਲ ਲੈ ਕੇ ਪੈਦਾ ਹੋਏ, ਇਸ ਲਈ ਮੇਰਾ ਜੀਵਨ ਕਿਸ ਤਰ੍ਹਾਂ ਦਾ ਹੈ। ਮੇਰੀ ਪਰਿਸਥਿਤੀਆਂ ਕਿਸ ਤਰ੍ਹਾਂ ਦੀਆਂ ਹਨ, ਮੇਰਾ ਸੁਭਾਅ ਕਿਸ ਤਰ੍ਹਾਂ ਦਾ ਹੈ, ਇਹਨਾਂ ਸਭ ਗੱਲਾਂ ਤੇ ਵਿਚਾਰ ਕਰਦੇ ਹੋਏ ਨਿਰਣਾ ਹੋਣਾ ਚਾਹੀਦਾ ਹੈ। ਧਿਆਨ ਤੁਹਾਨੂੰ ਉਹ ਸਮਝ ਦਿੰਦਾ ਹੈ, ਜਿਸ ਨਾਲ ਤੁਸੀਂ ਉਚਿਤ ਨਿਰਣਾ ਕਰ ਕੇ ਆਪਣੇ ਜੀਵਨ ਨੂੰ ਸੁਚਾਰੂ ਰੂਪ ਨਾਲ ਚਲਾ ਸਕੋ।

ਰਿਸ਼ੀਆਂ ਨੇ ਯੋਗ ਦੀ ਜੋ ਵਿਧੀ ਸਾਡੇ ਸਾਹਮਣੇ ਰੱਖੀ, ਉਸ ਵਿੱਚ ਧਿਆਨ 7 ਵੀਂ ਪੌੜੀ ਹੈ। ਅਸਲ ਵਿੱਚ ਇਸ ਨੂੰ 7 ਵੀਂ ਪੌੜੀ ਨਾ ਕਹਿ ਕੇ 15 ਵੀਂ ਪੌੜੀ ਕਹਿਣਾ ਚਾਹੀਦਾ ਹੈ, ਕਿਉਂਕਿ ਸਭ ਤੋਂ ਪਹਿਲਾਂ ਦੋ ਅੰਗ-ਯਮ ਅਤੇ ਨਿਯਮ 10 ਹਨ। ਰਿਸ਼ੀਆਂ ਦੀ ਇਹ ਵਿਧੀ ਪੂਰੀ ਹੈ ਅਤੇ ਇਸ ਵਿੱਚ ਕੋਈ ਤਰੁੱਟੀ ਨਹੀਂ ਹੈ।

ਧਿਆਨ ਦਾ ਮਤਲਬ ਹੈ ਆਪਣਾ ਨਿਰੀਖਣ ਕਰਨਾ। ਸਭ ਤੋਂ ਪਹਿਲਾ ਕੰਮ ਤੁਸੀਂ ਕਰੋ, ਜੋ ਵੀ ਕੰਮ ਤੁਸੀਂ ਕਰਦੇ ਹੋ, ਉਸ ਨੂੰ ਪੂਰੀ ਲਗਨ ਅਤੇ ਈਮਾਨਦਾਰੀ ਨਾਲ ਕਰੋ, ਬਾਕੀ ਸਭ ਕੁਝ ਸ਼ਕਤੀ ਤੇ ਛੱਡ ਦਉ। ਬਸ, ਇੱਥੋਂ ਹੀ ਧਿਆਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

ਇਸਦਾ ਵਧੀਆ ਉਦਾਹਰਨ ਇਹ ਹੈ : ਕੌਰਵ ਅਤੇ ਪਾਂਡਵ ਦੋਨੇਂ ਆਪਣੇ ਗੁਰੂ ਤੋਂ ਧਨੁਵਿਦਿਆ ਸਿੱਖਦੇ ਸਨ। ਇੱਕ ਦਿਨ ਗੁਰੂ ਨੇ ਪ੍ਰੀਖਿਆ ਲੈਣੀ ਚਾਹੀ। ਉਹਨਾਂ ਨੇ ਦੂਰ ਦਰੱਖਤ ਤੇ ਬੈਠੀ ਇੱਕ ਚਿੜੀ ਨੂੰ ਦਿਖਾਇਆ ਅਤੇ ਕਿਹਾ ਕਿ ਚਿੜੀ ਦੀ ਅੱਖ ਤੇ ਨਿਸ਼ਾਨਾ ਲਗਾਉ। ਫਿਰ ਗੁਰੂ ਨੇ ਇੱਕ-ਇੱਕ ਕਰਕੇ ਸਾਰੇ ਚੇਲਿਆਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਦਿਖਾਈ ਦੇ ਰਿਹਾ ਹੈ?

ਕਿਸੇ ਨੇ ਕਿਹਾ ਦਰੱਖਤ ਦਿਖਾਈ ਦੇ ਰਿਹਾ ਹੈ, ਕਿਸੇ ਨੇ ਕਿਹਾ ਦਰੱਖਤ ਦੀਆਂ ਟਾਹਣੀਆਂ ਦਿਖਾਈ ਦੇ ਰਹੀਆਂ ਹਨ, ਕਿਸੇ ਨੇ ਕਿਹਾ ਟਹਿਣੀ ਤੇ ਬੈਠੀ ਚਿੜੀ ਦਿਖਾਈ ਦੇ ਰਹੀ ਹੈ, ਕਿਸੇ ਨੇ ਕਿਹਾ ਪੱਤੇ ਦਿਖਾਈ ਦੇ ਰਹੇ ਹਨ। ਅੰਤ ਵਿੱਚ ਅਰਜੁਨ ਨੇ ਕਿਹਾ ਗੁਰੂ ਜੀ ਮੈਨੂੰ ਤਾਂ ਸਿਰਫ ਚਿੜੀ ਦੀ ਅੱਖ ਦਿਖਾਈ ਦੇ ਰਹੀ ਹੈ। ਇਹ ਸੁਣ ਕੇ ਗੁਰੂ ਨੇ ਨਿਸ਼ਾਨਾ ਲਗਾਉਣ ਦੀ ਆਗਿਆ ਉਸ ਨੂੰ ਦਿੱਤੀ। ਅਰਜੁਨ ਨੇ ਚਿੜੀ ਦੀ ਅੱਖ ਤੇ ਨਿਸ਼ਾਨਾ ਲਗਾ
ਦਿੱਤਾ।

ਰਾਤ ਵਿੱਚ ਸੌਣ ਤੋਂ ਪਹਿਲਾਂ ਅੱਖਾਂ ਬੰਦ ਕਰ ਕੇ 10-15 ਮਿੰਟ ਤੱਕ ਆਪਣੇ ਬਿਸਤਰੇ ਤੇ ਸਿੱਧੇ ਲੇਟ ਜਾਉ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਸਥਿਰ ਕਰ ਲਉ। ਸਾਹ ਨੂੰ ਸਵਭਾਵਿਕ ਸਥਿਤੀ ਵਿੱਚ ਲਿਆਉ। ਫਿਰ ਜੋ ਕੁਝ ਵੀ ਤੁਸੀਂ ਪੂਰੇ ਦਿਨ ਵਿੱਚ ਕਰਿਆ ਹੈ, ਉਸਦਾ ਵਿਸ਼ੇਸ਼ਣ ਕਰੋ ਕਿ ਕਿੱਥੇ ਤੁਸੀਂ ਕ੍ਰੋਧ ਕਰਿਆ, ਕਿੱਥੇ ਤੁਸੀਂ ਝੂਠ ਬੋਲਿਆ, ਕਿੱਥੇ ਤੁਹਾਡੇ ਤੋਂ ਗਲਤ ਹੋਇਆ, ਕਿਹੜਾ ਵਧੀਆ ਕੰਮ ਕਰਿਆ, ਕਿਹੜਾ ਗਲਤ ਕੰਮ ਕਰਿਆ।

ਇਹਨਾਂ ਸਭ ਗੱਲਾਂ ਤੇ ਪੂਰੀ ਤਰ੍ਹਾਂ ਵਿਚਾਰ ਕਰੋ ਅਤੇ ਸੰਕਲਪ ਕਰੋ ਕਿ ਜੋ ਅਨੁਚਿਤ ਹੋਇਆ ਹੈ, ਉਹ ਕੱਲ੍ਹ ਨਹੀਂ ਕਰਨਾ। ਕੁਝ ਦਿਨ ਦੇ ਅਭਿਆਸ ਨਾਲ ਤੁਹਾਡੇ ਵਿੱਚ ਪਰਿਵਰਤਨ ਹੋਣਾ ਨਿਸ਼ਚਿਤ ਹੈ। ਇਹ ਸਭ ਆਪਣੇ ਆਪ ਹੋਣ ਲੱਗੇਗਾ।

ਜਦੋਂ ਜੀਵਨ ਦਾ ਕ੍ਰਮ ਬਦਲੇਗਾ, ਯਮ ਅਤੇ ਨਿਯਮਾਂ ਦਾ ਪਾਲਨ ਹੋਣ ਲੱਗੇਗਾ ਅਤੇ ਤੁਹਾਡੇ ਆਸਨ ਅਤੇ ਪ੍ਰਾਣਾਯਾਮ ਹੋਣ ਲੱਗਣਗੇ। ਫਿਰ ਇਹ ਇੱਕ ਸਾਧਨਾ ਹੋਵੇਗੀ। ਫਿਰ ਤੁਹਾਨੂੰ ਧਿਆਨ ਕਰਨਾ ਨਹੀਂ ਹੋਵੇਗਾ, ਧਿਆਨ ਹੋ ਜਾਵੇਗਾ।
ਹੋਰ ਵੀ
ਯੋਗਾਸਨ ਨਾਲ ਘੱਟ ਕਰੋ ਸਰੀਰ ਦਾ ਭਾਰ
ਮਹਾਰਿਸ਼ੀ ਪਤਾਂਜਲੀ
ਸ਼ਾਂਤੀ ਦੀ ਤਲਾਸ਼
ਦੁੱਖ ਦੂਰ ਹੁੰਦੇ ਹਨ ਧਿਆਨ ਨਾਲ
ਸਿਹਤਮੰਦ ਜੀਵਨ ਦਾ ਅਧਾਰ ਯੋਗ
ਯੋਗ ਅਤੇ ਤੁਹਾਡਾ ਆਫਿਸ