ਮੁੱਖਪੰਨਾ > ਵਿਵਿਧ > ਯੋਗ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਾਂਤੀ ਦੀ ਤਲਾਸ਼  Search similar articles
ਸਮਾਜ ਵਿੱਚ ਜਿਆਦਾਤਰ ਲੋਕ ਭੱਜਦੌੜ ਨਾਲ ਭਰਿਆ ਜੀਵਨ ਜਿਉਂਦੇ ਹਨ ਪਰ ਉਹਨਾਂ ਵਿੱਚੋਂ ਕੁਝ ਦੇ ਚਿਹਰੇ ਤੇ ਸ਼ਾਂਤੀ ਝਲਕਦੀ ਹੈ ਤਾਂ ਕੁਝ ਦੇ ਨਹੀਂ। ਕਈਆਂ ਦੇ ਚਿਹਰੇ ਤੇ ਤਾਂ ਹਮੇਸ਼ਾ ਹੀ ਅਸ਼ਾਂਤੀ ਦਿਖਾਈ ਦਿੰਦੀ ਰਹਿੰਦੀ ਹੈ। ਆਖਿਰ ਅਜਿਹਾ ਕਿਉਂ? ਆਉ, ਸਭ ਤੋਂ ਪਹਿਲਾਂ ਇਹ ਪਤਾ ਕਰੀਏ ਕਿ ਅਸ਼ਾਂਤੀ ਹੁੰਦੀ ਕੀ ਹੈ...

ਜਦੋਂ ਅਸੀਂ ਮਾਨਸਿਕ ਰੂਪ ਨਾਲ ਥੱਕ ਜਾਂਦੇ ਹਾਂ ਤਾਂ ਸਰੀਰ ਅਤੇ ਮਨ ਨਿਢਾਲ ਹੋ ਜਾਂਦਾ ਹੈ। ਕਈ ਵਾਰ ਸਰੀਰ ਥੱਕਿਆ ਹੁੰਦਾ ਹੈ, ਪਰ ਮਨ ਨਹੀਂ, ਠੀਕ ਇਸਦੇ ਉਲਟ ਵੀ ਹੁੰਦਾ ਹੈ। ਰੋਗ ਜਾਂ ਦੁੱਖ ਵਿੱਚ ਵੀ ਕੁਦਰਤ ਸਾਨੂੰ ਸ਼ਾਂਤ ਕਰ ਦਿੰਦੀ ਹੈ। ਫਿਰ ਕੁਦਰਤ ਮੁਕੰਮਲ ਤੌਰ ਤੇ ਵੀ ਸ਼ਾਂਤ ਕਰ ਦਿੰਦੀ ਹੈ। ਜਦੋਂ ਕੋਈ ਮਰ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਉਹ 'ਸ਼ਾਂਤ' ਹੋ ਗਿਆ। ਆਖਿਰ ਅਜਿਹਾ ਕਿਉਂ? ਇਸਦਾ ਮਤਲਬ ਕਿ ਉਹ ਅਸ਼ਾਂਤ ਸੀ?

ਕੀ ਹੁੰਦੀ ਹੈ ਅਸ਼ਾਂਤੀ?
ਬੇਚੈਨੀ ਜਾਂ ਅਸ਼ਾਂਤੀ ਦਾ ਕਾਰਨ ਵਿਅਕਤੀ ਦਾ 'ਮਨ' ਹੁੰਦਾ ਹੈ। ਮਨ ਦਾ ਕਾਰਨ ਵਿਚਾਰ ਹੈ, ਵਿਚਾਰ ਦਾ ਕਾਰਨ ਜੋ ਅਸੀਂ ਦੇਖ-ਸੁਣ ਰਹੇ ਹਾਂ ਉਹ ਹੈ, ਮਤਲਬ ਅਸ਼ਾਂਤੀ ਬਾਹਰ ਤੋਂ ਅੰਦਰ ਮਨ ਵਿੱਚ ਪ੍ਰਵੇਸ਼ ਕਰਦੀ ਹੈ। ਮਨ ਦੀ ਵਿਆਪਕਤਾ ਨੂੰ 'ਚਿੱਤ' ਕਹਿੰਦੇ ਹਨ।

ਕੁਦਰਤ ਰੋਜ ਸਾਨੂੰ ਸੁਲਾਉਂਦੀ ਇਸ ਲਈ ਹੈ ਕਿ ਇਸ 'ਚਿੱਤ' ਨੂੰ ਕੁਝ ਸਮੇਂ ਲਈ ਸ਼ਾਂਤ ਕਰ ਦਿੱਤਾ ਜਾਵੇ, ਤਾਂ ਕਿ ਉਹ ਫਿਰ ਤੋਂ ਦੇਖ, ਸੁਣ ਅਤੇ ਸਮਝਣ ਦੀ ਸ਼ਕਤੀ ਹਾਸਿਲ ਕਰ ਲਵੇ, ਨਹੀਂ ਤਾਂ ਹਰ ਵਿਅਕਤੀ ਪਾਗਲ ਹੁੰਦਾ। ਪਾਗਲ ਦੇ ਚਿੱਤ ਦੀ ਗਤੀ ਤੇਜ ਹੁੰਦੀ ਹੈ। ਜੋ ਲੋਕ ਜਿਆਦਾ ਬੇਚੈਨ ਹਨ ਉਹਨਾਂ ਦੇ ਚਿੱਤ ਦੀ ਗਤੀ ਵੀ ਤੇਜ ਹੁੰਦੀ ਹੈ, ਉਹਨਾਂ ਵਿੱਚ ਚਲਾਕੀ ਦੇ ਬਿਨਾ ਕੁਝ ਨਹੀਂ ਹੁੰਦਾ। ਇਹਨਾਂ ਚਿੱਤ ਦੀਆਂ ਭਾਵਨਾਵਾਂ ਦੇ ਨਿਰੋਧ ਨੂੰ ਹੀ ਯੋਗ ਕਹਿੰਦੇ ਹਨ।

ਕੀ ਹੈ ਚਿੱਤ : ਜਦੋਂ ਅਸੀਂ ਕੋਈ ਚੀਜ਼ ਦੇਖਦੇ ਹਾਂ ਜਾਂ ਸੁਣਦੇ ਹਾਂ ਤਾਂ ਉਸਦਾ ਅਸਰ ਮਨ ਅਤੇ ਮਸਤਕ ਤੇ ਪੈਂਦਾ ਹੈ। ਇਸ ਦੇਖਣ ਅਤੇ ਸੁਣਨ ਦੇ ਵਿੱਚ ਵਾਤਾਵਰਣ ਜਾਂ ਸਾਡੇ ਮਨ ਦੀ ਪੂਰਬ ਦਸ਼ਾ-ਦਿਸ਼ਾ ਹੁੰਦੀ ਹੈ, ਜਿਸ ਨਾਲ ਜੋ ਦੇਖਿਆ ਜਾ ਰਿਹਾ ਹੈ ਉਹ ਬਹੁਤ ਹੱਦ ਤੱਕ ਪਰਿਵਰਤਿਤ ਰੂਪ ਵਿੱਚ ਮਨ ਅਤੇ ਮਸਤਕ ਗ੍ਰਹਿਣ ਕਰਦਾ ਹੈ। ਫਿਰ ਉਸਦਾ ਕੁਝ ਲੋਕ ਵਿਸ਼ਲੇਸ਼ਣ ਕਰਦੇ ਹਨ ਅਤੇ ਕੁਝ ਲੋਕ ਤੁਰੰਤ ਪ੍ਰਤੀਕ੍ਰਿਆ ਕਰਨ ਲਈ ਉਤਸੁਕ ਹੋ ਜਾਂਦੇ ਹਨ।

ਖੈਰ, ਪੰਜਾਂ ਇੰਦਰੀਆਂ ਤੋਂ ਜੋ ਵੀ ਗ੍ਰਹਿਣ ਕੀਤਾ ਗਿਆ ਹੈ, ਉਸਦਾ ਮਨ ਅਤੇ ਮਸਤਕ ਤੇ ਪ੍ਰਭਾਵ ਪੈਂਦਾ ਹੈ। ਉਸ ਪ੍ਰਭਾਵ ਤੋਂ ਹੀ 'ਚਿੱਤ' ਨਿਰਮਿਤ ਹੁੰਦਾ ਹੈ ਅਤੇ ਨਿਰੰਤਰ ਪਰਿਵਰਤਿਤ ਹੋਣ ਵਾਲਾ ਹੁੰਦਾ ਹੈ। ਜਿਵੇਂ ਕਿ ਇੱਕ ਸਥਾਨ ਤੇ ਕਈ ਕੋਣ ਨਾਲ ਪ੍ਰਕਾਸ਼ ਪਾਇਆ ਜਾਵੇ ਅਤੇ ਤਾਂ ਉਸ ਸਥਾਨ ਤੇ ਜੋ ਚੀਜ਼ ਪੈਦਾ ਹੋਵੇਗੀ, ਉਸ ਨੂੰ ਅਸੀਂ 'ਚਿੱਤ' ਮੰਨ ਲਈਏ।

ਕਿਵੇਂ ਹੋਵੋ ਸ਼ਾਂਤ : ਜਦੋਂ ਅਸੀਂ ਚੁੱਪ ਹੁੰਦੇ ਹਾਂ ਤਾਂ ਉਸ ਨੂੰ ਅਸੀਂ ਆਪਣੀ ਉਦਾਸੀ ਨਾ ਸਮਝੀਏ। ਚੁੱਪੀ ਆਪਣੇ ਆਪ ਹੀ ਹੋ ਜਾਂਦੀ ਹੈ, ਉਸਦਾ ਆਨੰਦ ਲਉ। ਅੱਖਾਂ ਬੰਦ ਕਰਕੇ ਗਹਿਰੇ ਸਾਹ ਲਉ। ਸਵੇਰੇ ਅਤੇ ਸ਼ਾਮ ਨੂੰ ਪੰਜ ਮਿੰਟ ਦਾ ਧਿਆਨ ਕਰੋ। ਹਰ ਤਰ੍ਹਾਂ ਦੀ ਬਹਿਸ ਫਾਲਤੂ ਹੁੰਦੀ ਹੈ ਇਹ ਜਾਣ ਲਉ। ਕ੍ਰੋਧ ਕਰਨ ਦੀ ਆਦਤ ਬਣ ਜਾਂਦੀ ਹੈ, ਇਸ ਨੂੰ ਸਮਝੋ। ਇਸੇ ਤਰ੍ਹਾਂ ਅਸ਼ਾਂਤ ਅਤੇ ਬੇਚੈਨ ਰਹਿਣ ਦੀ ਵੀ ਆਦਤ ਹੁੰਦੀ ਹੈ।

ਸਰੀਰਿਕ ਸ਼ਾਂਤੀ : ਆਪਣੇ ਸਰੀਰ ਦਾ ਸੰਨਮਾਨ ਕਰੋ। ਆਪਣੇ ਸਰੀਰ ਨੂੰ ਪਿਆਰ ਕਰਨਾ ਅਤੇ ਉਸ ਨਾਲ ਸੰਵਾਦ ਸਥਾਪਿਤ ਕਰਨਾ ਸਿੱਖੋ। ਉਸ ਤੇ ਮਨ ਦੀਆਂ ਬੁਰੀਆਂ ਆਦਤਾਂ ਨਾ ਥੋਪੋ। ਉਸਦੀ ਸਿਹਤ ਦਾ ਧਿਆਨ ਰੱਖੋ। ਪਵਿੱਤਰਤਾ ਬਣਾ ਕੇ ਰੱਖਣ ਨਾਲ ਸਰੀਰ ਸ਼ਾਂਤ ਰਹਿੰਦਾ ਹੈ। ਯਮ, ਨਿਯਮ, ਆਸਨ ਅਤੇ ਪ੍ਰਾਣਾਆਮ ਦੀ ਹਲਕੀ ਜਿਹੀ ਕੋਸ਼ਿਸ਼ ਨਾਲ ਹੀ ਸਰੀਰ ਨੂੰ ਸ਼ਾਂਤੀ ਮਿਲਦੀ ਹੈ।

ਮਨ ਦੀ ਸ਼ਾਂਤੀ : ਮਨ ਨੂੰ ਸ਼ਾਂਤ ਰੱਖਣ ਲਈ ਪ੍ਰਾਣਾਆਮ ਦਾ ਅਭਿਆਸ ਕਰੋ। ਮਾਨਸਿਕ ਦੁੱਖ ਸਰੀਰ ਨੂੰ ਅਸ਼ਾਂਤ ਕਰਦੇ ਹਨ। ਮਨ ਦੀ ਅਸ਼ਾਂਤੀ ਦਾ ਕਾਰਨ ਸਰੀਰ ਦੀ ਸਿਹਤ ਖਰਾਬ ਹੋਣਾ ਵੀ ਹੈ। ਇਸ ਲਈ ਅੰਗ ਸੰਚਾਲਨ, ਸ਼ਵਾਸਨ, ਭਰਾਮਰੀ ਪ੍ਰਾਣਾਆਮ ਅਤੇ ਵਿਪਸ਼ਅਨਾ ਧਿਆਨ ਕਰੋ।
ਹੋਰ ਵੀ
ਦੁੱਖ ਦੂਰ ਹੁੰਦੇ ਹਨ ਧਿਆਨ ਨਾਲ
ਸਿਹਤਮੰਦ ਜੀਵਨ ਦਾ ਅਧਾਰ ਯੋਗ
ਯੋਗ ਅਤੇ ਤੁਹਾਡਾ ਆਫਿਸ
ਆਸਨ ਦੀ ਸ਼ੁਰੂਆਤ ਤੋਂ ਪਹਿਲਾਂ
ਰਿਫ੍ਰੈਸ਼ ਯੋਗਾ
ਸਰਹਪਾ ਅਤੇ ਉਹਨਾਂ ਦੇ ਚੇਲੇ